‘ਬੱਚਨ ਪਾਂਡੇ’ ਤੋਂ ਬਾਅਦ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਵੀ ਹੋਈ ਫਲਾਪ, ਕਮਾਏ ਸਿਰਫ ਇੰਨੇ ਕਰੋੜ

Tuesday, Jun 14, 2022 - 01:07 PM (IST)

‘ਬੱਚਨ ਪਾਂਡੇ’ ਤੋਂ ਬਾਅਦ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਵੀ ਹੋਈ ਫਲਾਪ, ਕਮਾਏ ਸਿਰਫ ਇੰਨੇ ਕਰੋੜ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਇਤਿਹਾਸਕ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਬਾਕਸ ਆਫਿਸ ’ਤੇ ਫਲਾਪ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਨੇ ਰਿਜੈਕਟ ਕਰ ਦਿੱਤਾ ਹੈ। ਖਿਲਾੜੀ ਅਕਸ਼ੇ ਕੁਮਾਰ ਦਾ ਸਟਾਰਡਮ ਤੇ ਮਾਨੁਸ਼ੀ ਛਿੱਲਰ ਦੀ ਖ਼ੂਬਸੂਰਤੀ ਵੀ ਇਸ ਫ਼ਿਲਮ ਨੂੰ ਨਹੀਂ ਬਚਾ ਸਕੀ। 3 ਜੂਨ ਨੂੰ ਰਿਲੀਜ਼ ਹੋਈ ਅਕਸ਼ੇ ਦੀ ਫ਼ਿਲਮ ਕੁਝ ਹੀ ਦਿਨਾਂ ’ਚ ਸਿਨੇਮਾਘਰਾਂ ਤੋਂ ਗਾਇਬ ਹੁੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਟੈਲੀਵਿਜ਼ਨ’ ਫ਼ਿਲਮ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼, 24 ਜੂਨ ਨੂੰ ਦੁਨੀਆ ਭਰ ਹੋਵੇਗੀ ਰਿਲੀਜ਼ (ਵੀਡੀਓ)

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਫ਼ਿਲਮ ਦੇ ਸਵੇਰ ਦੇ ਸ਼ੋਅਜ਼ ਖਾਲੀ ਜਾ ਰਹੇ ਹਨ, ਜਿਸ ਕਾਰਨ ਕਈ ਸ਼ੋਅਜ਼ ਨੂੰ ਰੱਦ ਕਰ ਦਿੱਤਾ ਗਿਆ ਹੈ। ਬਾਕਸ ਆਫਿਸ ਮੁਤਾਬਕ ਅਕਸ਼ੇ ਕੁਮਾਰ ਦੀ ਫ਼ਿਲਮ ਨੇ ਰਿਲੀਜ਼ ਦੇ 11ਵੇਂ ਦਿਨ ਸਿਰਫ 1.2 ਕਰੋੜ ਰੁਪਏ ਹੀ ਕਮਾਏ ਹਨ।

ਫ਼ਿਲਮ ਦੀ ਇੰਨੀ ਘੱਟ ਕਮਾਈ ਬੇਹੱਦ ਹੈਰਾਨੀ ਭਰੀ ਹੈ। ਇਸ ਦੇ ਨਾਲ ਹੀ ਫ਼ਿਲਮ ਨੇ 11 ਦਿਨਾਂ ’ਚ ਕੁਲ 62.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਕਸ਼ੇ ਦੀ ਇਹ ਫ਼ਿਲਮ ਵੀਕੈਂਡ ’ਤੇ ਵੀ ਕਮਾਲ ਨਹੀਂ ਦਿਖਾ ਸਕੀ।

PunjabKesari

ਫ਼ਿਲਮ ਨੇ ਦੂਜੇ ਸ਼ਨੀਵਾਰ ਨੂੰ 2.50 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਐਤਵਾਰ ਨੂੰ 3.25 ਕਰੋੜ ਰੁਪਏ ਦੀ। ‘ਬੱਚਨ ਪਾਂਡੇ’ ਤੋਂ ਬਾਅਦ ਅਕਸ਼ੇ ਦੀ ਇਹ ਬੈਕ ਟੂ ਬੈਕ ਦੂਜੀ ਫਲਾਪ ਫ਼ਿਲਮ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News