ਵਿੱਕੀ ਕੌਸ਼ਲ ਦੇ ਦੀਵਾਨੇ ਹੋਏ ਸਲਮਾਨ ਖ਼ਾਨ, ਕੀਤੀ ਗੀਤ 'ਤੌਬਾ ਤੌਬਾ' ਦੀ ਤਾਰੀਫ਼

Friday, Jul 05, 2024 - 09:55 AM (IST)

ਵਿੱਕੀ ਕੌਸ਼ਲ ਦੇ ਦੀਵਾਨੇ ਹੋਏ ਸਲਮਾਨ ਖ਼ਾਨ, ਕੀਤੀ ਗੀਤ 'ਤੌਬਾ ਤੌਬਾ' ਦੀ ਤਾਰੀਫ਼

ਮੁੰਬਈ- ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ 'ਬੈਡ ਨਿਊਜ਼' ਦਾ ਗੀਤ 'ਤੌਬਾ ਤੌਬਾ' ਹੁਣ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਾ ਹੈ। ਵਿੱਕੀ ਕੌਸ਼ਲ ਅਤੇ ਕਰਨ ਔਜਲਾ ਦੇ ਇਸ ਸਹਿਯੋਗ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ 'ਚ ਵਿੱਕੀ ਕੌਸ਼ਲ ਦੇ ਡਾਂਸ ਮੂਵਜ਼ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਅਦਾਕਾਰ ਨੇ 'ਤੌਬਾ ਤੌਬਾ' ਗੀਤ 'ਚ ਬਿਲਕੁੱਲ ਕਿਲਰ ਪਰਫਾਰਮੈਂਸ ਦਿੱਤੀ ਹੈ। ਸਿਰਫ ਯੂਜ਼ਰਸ ਹੀ ਨਹੀਂ ਬਲਕਿ ਬਾਲੀਵੁੱਡ ਦੇ ਕਈ ਸਿਤਾਰੇ ਵੀ ਵਿੱਕੀ ਕੌਸ਼ਲ ਦੀ ਤਾਰੀਫ਼ ਕਰ ਰਹੇ ਹਨ। ਖੁਦ ਰਿਤਿਕ ਰੋਸ਼ਨ ਨੇ ਵੀ ਵਿੱਕੀ ਦੀ ਇਸ ਅਦਾਕਾਰੀ ਨੂੰ ਪਸੰਦ ਕੀਤਾ ਹੈ।

PunjabKesari

ਰਿਤਿਕ ਦੇ ਨਾਲ-ਨਾਲ ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵਿੱਕੀ ਕੌਸ਼ਲ ਦੀ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਵਿੱਕੀ ਕੌਸ਼ਲ ਦੇ ਡਾਂਸ ਮੂਵ ਦੀ ਤਾਰੀਫ਼ ਕੀਤੀ ਹੈ। ਅਦਾਕਾਰ ਨੂੰ ਵਿੱਕੀ ਕੌਸ਼ਲ ਦਾ ਗੀਤ 'ਤੌਬਾ ਤੌਬਾ' ਬਹੁਤ ਪਸੰਦ ਆਇਆ ਹੈ। ਹੁਣ ਸਲਮਾਨ ਦੀ ਇਹ ਇੰਸਟਾਗ੍ਰਾਮ ਸਟੋਰੀ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ- ਵਿਵੇਕ ਓਬਰਾਏ ਹੋਏ Bollywood Politics ਦਾ ਸ਼ਿਕਾਰ, ਅਦਾਕਾਰ ਨੇ ਕੀਤੇ ਕਈ ਵੱਡੇ ਖੁਲਾਸੇ

ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵਿੱਕੀ ਕੌਸ਼ਲ ਦੇ ਇਸ ਗੀਤ ਦਾ ਲੁੱਕ ਸ਼ੇਅਰ ਕਰਦੇ ਹੋਏ ਸਲਮਾਨ ਖ਼ਾਨ ਨੇ ਲਿਖਿਆ, 'ਬਹੁਤ ਵਧੀਆ ਮੂਵਸ ਵਿੱਕੀ, ਇਹ ਗੀਤ ਵਧੀਆ ਲੱਗ ਰਿਹਾ ਹੈ। ਸ਼ੁਭ ਕਾਮਨਾਵਾਂ'। ਸਲਮਾਨ ਖ਼ਾਨ ਨੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਪਤੀ ਵਿੱਕੀ ਕੌਸ਼ਲ ਦੀ ਤਾਰੀਫ਼ ਕੀਤੀ ਹੈ, ਇਹ ਬਹੁਤ ਸਾਰੇ ਉਪਭੋਗਤਾਵਾਂ ਲਈ ਹਜ਼ਮ ਕਰਨਾ ਆਸਾਨ ਨਹੀਂ ਹੈ।
 


author

Priyanka

Content Editor

Related News