ਕੋਰੋਨਾ ਦੇ ਕਹਿਰ ਦਰਮਿਆਨ ਫਰੰਟਲਾਈਨ ਕਰਮਚਾਰੀਆਂ ਦੀ ਇੰਝ ਮਦਦ ਕਰ ਰਹੇ ਨੇ ਸਲਮਾਨ ਖ਼ਾਨ

04/23/2021 1:40:37 PM

ਮੁੰਬਈ- ਸੁਪਰਸਟਾਰ ਸਲਮਾਨ ਖ਼ਾਨ ਫ਼ਿਲਮਾਂ 'ਚ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੇ ਨੇਕਦਿਲ ਲਈ ਵੀ ਜਾਣੇ ਜਾਂਦੇ ਹਨ। ਪਿਛਲੇ ਸਾਲ ਤਾਲਾਬੰਦੀ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਦੇ ਪੈਕਟ ਵੰਡਣ ਤੋਂ ਲੈ ਕੇ ਫਰੰਟ ਲਾਈਨ ਕਰਮਚਾਰੀਆਂ ਨੂੰ ਖਾਣੇ ਦੇ ਪੈਕੇਟ ਪਹੁੰਚਾਉਣ ਦੀ ਮਦਦ ਕਰਨ ਤੱਕ, ਸਲਮਾਨ ਖਾਨ ਦੀ ਟੀਮ ਨੇ ਲੋਕਾਂ ਦੀ ਮਦਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ। ਹੁਣ ਜਦੋਂ ਦੇਸ਼ ਇਨ੍ਹੀਂ ਦਿਨੀਂ ਕੋਰੋਨਾ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ ਤਾਂ ਅਜਿਹੇ 'ਚ ਸਲਮਾਨ ਫਰੰਟਲਾਈਨ ਕਰਮਚਾਰੀਆਂ ਦੀ ਮਦਦ ਲਈ ਅੱਗੇ ਆਏ ਹਨ।

PunjabKesari
ਜਾਣਕਾਰੀ ਅਨੁਸਾਰ ਸਲਮਾਨ ਖ਼ਾਨ ਦੇ ਮੁੰਬਈ ਦੇ ਕਈ ਫਰੰਟਲਾਈਨ ਵਰਕਰ, ਗਰੀਬ ਅਤੇ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਹੇ ਹਨ। ਇਸ ਖ਼ਬਰ ਦੀ ਪੁਸ਼ਟੀ ਨੌਜਵਾਨ ਸੈਨਾ ਦੇ ਨੇਤਾ ਰਾਹੁਲ ਕਨਾਲ ਨੇ ਵੀ ਕੀਤੀ ਹੈ। ਰਾਹੁਲ ਸਲਮਾਨ ਖ਼ਾਨ ਦੇ ਨਾਲ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਸਲਮਾਨ ਖ਼ਾਨ ਨੇ ਮੁੰਬਈ ਪੁਲਸ, ਬੀ.ਐੱਮ.ਸੀ ਅਤੇ ਸਿਹਤ ਕਰਮਚਾਰੀਆਂ ਨੂੰ ਲੈ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਦੁਕਾਨਾਂ ਬੰਦ ਹੋਣ ਕਾਰਨ ਸਲਮਾਨ ਚਿੰਤਾ 'ਚ ਹਨ। ਜਦੋਂ ਸਲਮਾਨ ਨਾਲ ਉਨ੍ਹਾਂ ਦੀ ਗੱਲ ਹੋਈ ਤਾਂ 24 ਘੰਟਿਆਂ ਦੇ ਅੰਦਰ, ਉਨ੍ਹਾਂ ਦੇ ਖਾਣੇ ਦੇ ਟਰੱਕ ਸੜਕਾਂ ਤੇ ਘੁੰਮਣ ਲੱਗੇ ਹਨ।

PunjabKesari
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਲਮਾਨ ਨੇ ਆਉਣ ਵਾਲੇ 3 ਹਫ਼ਤਿਆਂ ਲਈ ਖਾਣੇ ਦੇ ਪੈਕੇਜ ਦੇਣ ਦਾ ਪਲਾਨ ਬਣਾਇਆ ਹੈ। ਇਸ ਪੈਕੇਜ ਦੀ ਕਿੱਟ ਵਿਚ ਚਾਹ, ਮਿਨਰਲ ਪਾਣੀ, ਬਿਸਕੁਟ ਦਾ ਇਕ ਪੈਕੇਟ ਅਤੇ ਨਾਸ਼ਤੇ ਵਿਚ ਉਪਮਾ ਜਾਂ ਪੋਹਾ ਜਾਂ ਵੜਾ ਪਾਵ ਜਾਂ ਪਾਵ ਭਾਜੀ ਸ਼ਾਮਲ ਹੈ। ਉਨ੍ਹਾਂ ਨੇ ਇਕ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਹੈ ਜਿਸ ‘ਤੇ ਫਰੰਟਲਾਈਨ ਕਰਮਚਾਰੀ ਕਾਲ ਕਰ ਸਕਦੇ ਹਨ। ਸਲਮਾਨ ਖ਼ਾਨ ਦੇ ਇਸ ਕੰਮ ਦੀ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਲੋਕ ਕਾਫ਼ੀ ਤਾਰੀਫ਼ ਕਰ ਰਹੇ ਹਨ।


Aarti dhillon

Content Editor

Related News