ਫ਼ਿਲਮ ਉਦਯੋਗ ''ਤੇ ਕੋਰੋਨਾ ਦੀ ਮਾਰ, ਵੇਖੋ 3 ਮਹੀਨਿਆਂ ''ਚ ਕੀ ਹੋਇਆ ਸਲਮਾਨ ਦਾ ਹਾਲ

Wednesday, Jul 15, 2020 - 03:49 PM (IST)

ਫ਼ਿਲਮ ਉਦਯੋਗ ''ਤੇ ਕੋਰੋਨਾ ਦੀ ਮਾਰ, ਵੇਖੋ 3 ਮਹੀਨਿਆਂ ''ਚ ਕੀ ਹੋਇਆ ਸਲਮਾਨ ਦਾ ਹਾਲ

ਜਲੰਧਰ (ਵੈੱਬ ਡੈਸਕ) — ਕੋਰੋਨਾ ਵਾਇਰਸ ਕਾਰਨ ਜਦੋਂ ਤੋਂ ਤਾਲਾਬੰਦੀ ਹੋਈ ਹੈ, ਉਦੋ ਤੋਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਪਨਵੇਲ ਸਥਿਤ ਆਪਣੇ ਫਾਰਮ ਹਾਊਸ 'ਚ ਸਮਾਂ ਬਿਤਾ ਰਹੇ ਹਨ। ਫਾਰਮ ਹਾਊਸ 'ਚ ਰਹਿ ਕੇ ਉਹ ਅਜਿਹੇ ਕੰਮ ਕਰਦੇ ਰਹਿੰਦੇ ਹਨ, ਜਿਸ ਦੀ ਵਜ੍ਹਾ ਨਾਲ ਉਹ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਸਲਮਾਨ ਖਾਨ ਨੇ ਕਿਸਾਨਾਂ ਨੂੰ ਸਨਮਾਨ ਦਿੱਤਾ ਸੀ। ਇਕ ਵਾਰ ਫ਼ਿਰ ਤੋਂ ਉਹ ਅਜਿਹਾ ਹੀ ਕੁਝ ਕਰਦੇ ਨਜ਼ਰ ਆਏ।
PunjabKesari
ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਖੇਤੀ ਕਰਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਦੂਜੀ ਤਸਵੀਰ 'ਚ ਉਹ ਚਿੱਕੜ ਨਾਲ ਲਿਬੜੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦਿਆਂ ਸਲਮਾਨ ਖਾਨ ਨੇ ਦੇਸ਼ ਦੇ ਕਿਸਾਨਾਂ ਲਈ ਖ਼ਾਸ ਕੈਪਸ਼ਨ 'ਚ ਲਿਖਿਆ 'ਸਾਰੇ ਕਿਸਾਨਾਂ ਦਾ ਸਨਮਾਨ'। ਸੋਸ਼ਲ ਮੀਡੀਆ 'ਤੇ ਦਬੰਗ ਖਾਨ ਦੀ ਇਹ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।
PunjabKesari
ਦੱਸ ਦਈਏ ਕਿ ਬੀਤੇ ਦਿਨੀਂ ਸਲਮਾਨ ਖ਼ਾਨ ਝੋਨਾ ਲਾਉਂਦਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਸੀ 'ਦਾਣੇ-ਦਾਣੇ 'ਤੇ ਲਿਖਿਆ ਹੁੰਦਾ ਹੈ ਖਾਣ ਵਾਲੇ ਦਾ ਨਾਂ...ਜੈ ਜਵਾਨ ਜੈ ਕਿਸਾਨ।'


author

sunita

Content Editor

Related News