''ਅੰਤਿਮ : ਦਿ ਫਾਈਨਲ ਟਰੁਥ'' ਦੀ ਪਹਿਲੀ ਝਲਕ ਆਈ ਸਾਹਮਣੇ, ਦਮਦਾਰ ਅੰਦਾਜ਼ ਦਿਸੇ ਸਲਮਾਨ ਤੇ ਆਯੁਸ਼ ਸ਼ਰਮਾ

Wednesday, Sep 08, 2021 - 01:28 PM (IST)

''ਅੰਤਿਮ : ਦਿ ਫਾਈਨਲ ਟਰੁਥ'' ਦੀ ਪਹਿਲੀ ਝਲਕ ਆਈ ਸਾਹਮਣੇ, ਦਮਦਾਰ ਅੰਦਾਜ਼ ਦਿਸੇ ਸਲਮਾਨ ਤੇ ਆਯੁਸ਼ ਸ਼ਰਮਾ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਫਿਲਮਸ ਪ੍ਰੋਡਕਸ਼ਨ ਦੀ ਬਹੁਤ ਦੇਰ ਤੋਂ ਉਡੀਕੀ ਜਾਣ ਵਾਲੀ ਫ਼ਿਲਮ 'ਅੰਤਿਮ : ਦਿ ਫਾਈਨਲ ਟਰੁਥ' ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਪੋਸਟਰ ਵਿਚ ਸਲਮਾਨ ਖ਼ਾਨ ਅਤੇ ਆਯੁਸ਼ ਸ਼ਰਮਾ ਇਕ-ਦੂਜੇ ਨੂੰ ਅੱਖਾਂ ਨਾਲ ਵੰਗਾਰਦੇ ਹੋਏ ਦਿਖਾਇਆ ਗਿਆ ਹੈ। ਇਹ ਸਪੱਸ਼ਟ ਹੈ ਕਿ ਇਹ ਅੰਤ ਤਕ ਦੀ ਲੜਾਈ ਹੋਵੇਗੀ। ਪੋਸਟਰ ਡਿਜ਼ਾਈਨ ਇੰਟੈਂਸ ਹੈ ਅਤੇ ਦੋ ਪ੍ਰਮੁੱਖ ਪੁਰਸ਼ਾਂ ਦੇ ਵਿਚ ਇਕ ਮਹਾਕਾਵਿ ਸੰਘਰਸ਼ ਨੂੰ ਦਰਸ਼ਾਉਂਦਾ ਹੈ। 

PunjabKesari

ਦੱਸ ਦਈਏ ਕਿ ਫ਼ਿਲਮ 'ਅੰਤਿਮ' ਦੀ ਕਹਾਣੀ ਮੁੱਖ ਰੂਪ ਨਾਲ ਇਕ ਪੁਲਸ ਵਾਲੇ ਅਤੇ ਵੱਖ-ਵੱਖ ਵਿਚਾਰਧਾਰਾ ਵਾਲੇ ਗੈਂਗਸਟਰ ਦੇ ਆਸਪਾਸ ਘੁੰਮਦੀ ਹੈ। ਦੋ ਨਾਇਕਾਂ ਵਾਲੀ ਫ਼ਿਲਮ 'ਅੰਤਿਮ : ਦਿ ਫਾਈਨਲ ਟਰੁਥ' ਪੂਰੀ ਤਰ੍ਹਾਂ ਨਾਲ ਦੋ ਵੱਖ-ਵੱਖ ਦੁਨੀਆ ਅਤੇ ਵਿਚਾਰਧਾਰਾਵਾਂ ਦੇ ਦੋ ਨਾਇਕਾਂ ਨੂੰ ਆਹਮੋ-ਸਾਹਮਣੇ ਲਿਆਉਂਦੀ ਹੈ, ਜਿਸ ਨਾਲ ਇਕ ਰੈਵੇਨਿੰਗ ਅਤੇ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਅੰਤ ਦੇਖਣ ਨੂੰ ਮਿਲਦਾ ਹੈ।

Bappa aa rahe hain #VighnahartaSong out tomorrow#AayushSharma @manjrekarmahesh @SKFilmsOfficial @ZeeMusicCompany #HiteshModak @vaibhavjoshee @mudassarkhan1 @AjayAtulOnline @chinni_prakash pic.twitter.com/ZWKPdjbEr4

— Salman Khan (@BeingSalmanKhan) September 8, 2021

ਹਾਲ ਹੀ 'ਚ 'ਅੰਤਿਮ' ਦਾ ਟੀਜ਼ਰ ਵੀ ਰਿਲੀਜ਼ ਹੋਇਆ ਹੈ, ਜਿਸ 'ਚ ਸਲਮਾਨ ਖ਼ਾਨ ਪੁਲਸ ਵਾਲੇ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਫ਼ਿਲਮ ਦੇ ਇਸ ਟੀਜ਼ਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਲਮਾਨ ਖ਼ਾਨ ਅਤੇ ਆਯੁਸ਼ ਸ਼ਰਮਾ ਇਕ-ਦੂਜੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਸਲਮਾਨ ਖ਼ਾਨ ਫਿਲਮਸ ਦੁਆਰਾ ਪੇਸ਼ ਇਹ ਫ਼ਿਲਮ ਸਲਮਾ ਖ਼ਾਨ ਦੁਆਰਾ ਨਿਰਮਿਤ ਅਤੇ ਮਹੇਸ਼ ਮਾਂਜਰੇਕਰ ਦੁਆਰਾ ਨਿਰਦੇਸ਼ਿਤ ਹੈ।
 


author

sunita

Content Editor

Related News