ਸਲਮਾਨ ਖ਼ਾਨ ਦੀ ਭਾਣਜੇ ਨਾਲ ਵੀਡੀਓ ਵਾਇਰਲ, ਲੋਕਾਂ ਵਲੋਂ ਕੀਤੀ ਜਾ ਰਹੀ ਖ਼ੂਬ ਪਸੰਦ
10/01/2021 10:08:24 AM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਆਪਣੇ ਭਾਣਜੇ ਨਾਲ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੋਵੇਂ ਇਕ ਪੇਂਟਿੰਗ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਆਪਣੇ ਭਾਣਜੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ। ਉਹ ਜ਼ਮੀਨ 'ਤੇ ਲੇਟ ਕੇ ਆਪਣੇ ਭਾਣਜੇ ਨੂੰ ਕੁਝ ਸਮਝਾਉਂਦੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ।
ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ 'ਹਮ ਆਪਕੇ ਹੈਂ ਕੌਣ', 'ਰਾਧੇ', 'ਬਾਡੀਗਾਰਡ', 'ਹਮ ਦਿਲ ਦੇ ਚੁਕੇ ਸਨਮ', 'ਮੈਂਨੇ ਪਿਆਰ ਕੀਆ' ਸਣੇ ਕਈ ਫ਼ਿਲਮਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਸਲਮਾਨ ਖ਼ਾਨ ਜਲਦ ਹੀ ਆਪਣੀ ਅਗਲੀ ਫ਼ਿਲਮ 'ਅੰਤਿਮ' 'ਚ ਨਜ਼ਰ ਆਉਣਗੇ। ਸਲਮਾਨ ਖ਼ਾਨ ਨੇ ਇਸ ਫ਼ਿਲਮ 'ਚ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਹੈ। ਬੀਤੇ ਦਿਨੀਂ ਇਸ ਫ਼ਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਸੀ। ਇਹ ਇੱਕ ਐਕਸ਼ਨ ਡਰਾਮਾ ਫ਼ਿਲਮ ਹੈ। ਫ਼ਿਲਮ 'ਚ ਸਲਮਾਨ ਖ਼ਾਨ ਨਾਲ ਉਸ ਦਾ ਜੀਜਾ ਵੀ ਨਜ਼ਰ ਆਏਗਾ।