‘ਸਿਡਨਾਜ਼’ ਕਰਨ ਵਾਲਿਆਂ ’ਤੇ ਸਲਮਾਨ ਖ਼ਾਨ ਨੂੰ ਆਇਆ ਗੁੱਸਾ, ਸ਼ਹਿਨਾਜ਼ ਲਈ ਆਖੀ ਵੱਡੀ ਗੱਲ

Monday, Apr 17, 2023 - 01:26 PM (IST)

‘ਸਿਡਨਾਜ਼’ ਕਰਨ ਵਾਲਿਆਂ ’ਤੇ ਸਲਮਾਨ ਖ਼ਾਨ ਨੂੰ ਆਇਆ ਗੁੱਸਾ, ਸ਼ਹਿਨਾਜ਼ ਲਈ ਆਖੀ ਵੱਡੀ ਗੱਲ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਆਪਣੇ ਨਾਲ ਕੰਮ ਕਰਨ ਵਾਲੇ ਸਿਤਾਰਿਆਂ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਹਨ। ਫਿਰ ਜਿਨ੍ਹਾਂ ਨੂੰ ਭਾਈਜਾਨ ਪਸੰਦ ਕਰਦੇ ਹਨ, ਉਨ੍ਹਾਂ ਲਈ ਕੁਝ ਵੀ ਕਰ ਤੇ ਕਹਿ ਜਾਂਦੇ ਹਨ। ਅਜਿਹਾ ਹੀ ਕੁਝ ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਨਾਲ ਹੋ ਰਿਹਾ ਹੈ। ਭਾਈਜਾਨ ਸਲਮਾਨ ਖ਼ਾਨ ਉਸ ਨੂੰ ਲਗਾਤਾਰ ਜ਼ਿੰਦਗੀ ’ਚ ਅੱਗੇ ਵਧਣ ਦੀ ਸਲਾਹ ਦੇ ਰਹੇ ਹਨ। ਹੁਣ ਕਪਿਲ ਸ਼ਰਮਾ ਸ਼ੋਅ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦੀ ਖ਼ਬਰ ਲੈ ਰਹੇ ਹਨ, ਜੋ ਅਕਸਰ ਸੋਸ਼ਲ ਮੀਡੀਆ ’ਤੇ ਸਿਡਨਾਜ਼ (ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ) ਕਰਦੇ ਹਨ। ਸਲਮਾਨ ਖ਼ਾਨ ਨੇ ਉਨ੍ਹਾਂ ’ਤੇ ਤਿੱਖਾ ਹਮਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮਹਿਮਾ ਚੌਧਰੀ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ

ਸਲਮਾਨ ਖ਼ਾਨ ਦੀ ਇਸ ਵੀਡੀਓ ’ਚ ਉਹ ਆਪਣੀ ਅਗਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ’ਤੇ ਆਏ ਹਨ। ਇਸ ਵੀਡੀਓ ’ਚ ਉਹ ਸ਼ਹਿਨਾਜ਼ ਗਿੱਲ ਤੇ ਕਪਿਲ ਸ਼ਰਮਾ ਦੇ ਨਾਲ ਕਹਿੰਦੇ ਹਨ, ‘‘ਪੂਰੇ ਸੋਸ਼ਲ ਮੀਡੀਆ ’ਤੇ ਉਸ ਨੂੰ ਸਿਡਨਾਜ਼-ਸਿਡਨਾਜ਼ ਕਹਿ ਕੇ... ਹੁਣ ਉਹ ਇਸ ਦੁਨੀਆ ’ਚ ਨਹੀਂ ਰਹੇ, ਉਹ ਜਿਥੇ ਵੀ ਹੋਣਗੇ, ਉਹ ਖ਼ੁਦ ਚਾਹੁਣਗੇ ਕਿ ਕੋਈ ਆਵੇ ਉਸ ਦੀ ਜ਼ਿੰਦਗੀ ’ਚ। ਵਿਆਹ ਕਰਵਾਓ, ਬੱਚੇ ਪੈਦਾ ਕਰੋ ਪਰ ਸੋਸ਼ਲ ਮੀਡੀਆ ’ਤੇ ਕੁਝ ਅਜਿਹੇ ਹਨ, ਜੋ ਸਿਡਨਾਜ਼-ਸਿਡਨਾਜ਼ ਲੈ ਕੇ... ਕੀ ਉਹ ਸਾਰੀ ਉਮਰ ਕੁਆਰੀ ਰਹੇਗੀ? ਤੇ ਇਨ੍ਹਾਂ ਸਾਰਿਆਂ ਸਿਡਨਾਜ਼-ਸਿਡਨਾਜ਼ ’ਚੋਂ ਉਸ ਨੇ ਉਨ੍ਹਾਂ ’ਚੋਂ ਇਕ ਨੂੰ ਵੀ ਚੁਣਿਆ ਤਾਂ ਉਹ ਖ਼ੁਦ ਕਹੇਗਾ ਕਿ ਹਾਂ ਮੈਂ ਤੁਹਾਡੇ ਲਈ ਸਹੀ ਹਾਂ। ਗੱਲਾਂ ਨਾ ਸੁਣੋ। ਆਪਣੇ ਦਿਲ ਦੀ ਸੁਣੋ, ਜ਼ਿੰਦਗੀ ’ਚ ਅੱਗੇ ਵਧੋ।’’

ਇਸ ’ਤੇ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਇਹ ਬਿਲਕੁਲ ਸਹੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਵੀ ਭਾਈਜਾਨ ਸਲਮਾਨ ਖ਼ਾਨ ਦੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਸੁਣ ਰਹੀ ਹੈ। ਫਰਹਾਦ ਸਾਮਜੀ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਕੀਤਾ ਹੈ। ਇਹ ਫ਼ਿਲਮ 21 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸੁਪਰਹਿੱਟ ਫ਼ਿਲਮ ਵੀਰਮ ਦੀ ਹਿੰਦੀ ਰੀਮੇਕ ਹੈ। ਫ਼ਿਲਮ ’ਚ ਪੂਜਾ ਹੇਗੜੇ, ਵੈਂਕਟੇਸ਼, ਰਾਘਵ ਜੁਆਲ ਤੇ ਜਗਤਪਤੀ ਬਾਬੂ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News