ਪਹਿਲੀ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਬੋਲੇ ਸਲਮਾਨ ਖਾਨ, ਦਿੱਤਾ ਵੱਡਾ ਬਿਆਨ
Friday, Mar 28, 2025 - 11:30 AM (IST)

ਮੁੰਬਈ (ਏਜੰਸੀ)- ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਅਤੇ ਸਖਤ ਸੁਰੱਖਿਆ ਬਾਰੇ ਆਪਣੀ ਪਹਿਲੀ ਟਿੱਪਣੀ ’ਚ ਸਲਮਾਨ ਖਾਨ ਨੇ ਕਿਹਾ ਕਿ 'ਜਿੰਨੀ ਉਮਰ ਲਿਖੀ ਹੈ, ਓਨੀ ਹੀ ਲਿਖੀ ਹੈ।' ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਪ੍ਰੋਟੋਕੋਲ ਨੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵੀ ਸੀਮਤ ਹੋ ਗਈਆਂ ਹਨ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰ ਖਿਲਾਫ ਦਰਜ ਹੋਈ FIR, ਲੱਗਾ ਕਰੋੜਾਂ ਦੀ ਧੋਖਾਧੜੀ ਦਾ ਦੋਸ਼
ਆਪਣੀ ਨਿੱਜੀ ਜ਼ਿੰਦਗੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਆਈਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਖਾਨ ਨੇ ਕਿਹਾ, 'ਭਗਵਾਨ, ਅੱਲ੍ਹਾ ਸਭ ਕੁਝ ਉਨ੍ਹਾਂ ’ਤੇ ਹੈ। ਜਿੰਨੀ ਉਮਰ ਲਿਖੀ ਹੈ, ਓਨੀ ਹੀ ਲਿਖੀ ਹੈ। ਬਸ ਇਹੀ ਹੈ। ਮੈਂ ਇਸਦੇ (ਸੁਰੱਖਿਆ) ਬਾਰੇ ਕੁਝ ਨਹੀਂ ਕਰ ਸਕਦਾ। ਖੱਲਾਸ। ਇਸ ਲਈ ਮੈਂ ਗਲੈਕਸੀ (ਘਰ) ਤੋਂ ਸ਼ੂਟਿੰਗ ਲਈ ਜਾਂਦਾ ਹਾਂ ਅਤੇ ਕਿਤੇ ਹੋਰ ਗਏ ਬਿਨਾਂ ਸਿੱਧਾ ਗਲੈਕਸੀ ਵਾਪਸ ਆ ਜਾਂਦਾ ਹਾਂ।'
ਸਲਮਾਨ ਨੂੰ ਪਹਿਲਾਂ ਸੁਰੱਖਿਆ ਟੀਮ ਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸ਼ਹਿਰ ਵਿਚ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਸੀ। ਸਾਲ 2018 ਵਿਚ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਸਨ ਜਦੋਂ ਜੇਲ ਵਿਚ ਬੰਦ ਗੈਂਗਸਟਰ ਬਿਸ਼ਨੋਈ ਨੇ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਅਦਾਕਾਰ ਦੀ ਸ਼ਮੂਲੀਅਤ ਨੂੰ ਲੈ ਕੇ ਜੋਧਪੁਰ ਵਿਚ ਅਦਾਲਤ ਵਿਚ ਪੇਸ਼ੀ ਦੌਰਾਨ ਉਸ ਨੂੰ ਸ਼ਰੇਆਮ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਓਦੋਂ ਤੋਂ ਖਾਨ ਨੂੰ ਧਮਕੀਆਂ ਮਿਲ ਰਹੀਆਂ ਹਨ।
ਅਪ੍ਰੈਲ 2024 ਵਿੱਚ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦੇ 2 ਲੋਕਾਂ ਨੇ ਉਨ੍ਹਾਂ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ, ਜਿਨ੍ਹਾਂ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਦੀ ਬਾਲਕੋਨੀ 'ਤੇ ਬੁਲੇਟਪਰੂਫ ਸ਼ੀਸ਼ਾ ਅਤੇ ਬਾਹਰ ਸੜਕ 'ਤੇ ਸੀਸੀਟੀਵੀ ਕੈਮਰੇ ਲਗਾ ਕੇ ਸੁਰੱਖਿਆ ਵਧਾ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8