ਸਲਮਾਨ ਖਾਨ ਨੇ ਸ਼ੁਰੂ ਕੀਤੀ ''ਕਭੀ ਈਦ ਕਭੀ ਦੀਵਾਲੀ'' ਦੀ ਸ਼ੂਟਿੰਗ, ਪੂਜਾ ਨੇ ਭਾਈਜਾਨ ਦੇ ਲੱਕੀ ਬ੍ਰੈਸਲੇਟ ਨੇ ਸਾਂਝੀ ਕੀਤੀ ਤਸਵੀਰ

Saturday, May 14, 2022 - 01:08 PM (IST)

ਸਲਮਾਨ ਖਾਨ ਨੇ ਸ਼ੁਰੂ ਕੀਤੀ ''ਕਭੀ ਈਦ ਕਭੀ ਦੀਵਾਲੀ'' ਦੀ ਸ਼ੂਟਿੰਗ, ਪੂਜਾ ਨੇ ਭਾਈਜਾਨ ਦੇ ਲੱਕੀ ਬ੍ਰੈਸਲੇਟ ਨੇ ਸਾਂਝੀ ਕੀਤੀ ਤਸਵੀਰ

ਮੁੰਬਈ- ਅਦਾਕਾਰ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਘੋਸ਼ਣਾ ਤੋਂ ਬਾਅਦ ਤੋਂ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਇਸ ਫਿਲਮ 'ਚ ਸਲਮਾਨ ਖਾਨ ਦੇ ਨਾਲ ਅਦਾਕਾਰਾ ਪੂਜਾ ਹੇਂਗੜੇ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਪੂਜਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਅਦਾਕਾਰਾ ਸਲਮਾਨ ਖਾਨ ਦਾ ਲੱਕੀ ਬ੍ਰੈਸਲੇਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ।

PunjabKesari
ਤਸਵੀਰ 'ਚ ਪੂਜਾ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਸਲਮਾਨ ਖਾਨ ਦਾ ਲੱਕੀ ਬ੍ਰੈਸਲੇਟ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਪੂਜਾ ਨੇ ਲਿਖਿਆ-'ਸ਼ੂਟ ਸ਼ੁਰੂ ਹੋ ਚੁੱਕਾ ਹੈ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਉਧਰ ਸਲਮਾਨ ਨੇ ਵੀ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਨੇ ਫਿਲਮ ਦੇ ਸੈੱਟ ਤੋਂ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਤਸਵੀਰ 'ਚ ਸਲਮਾਨ ਖਾਨ ਬਲੈਕ ਟੀ-ਸ਼ਰਟ ਅਤੇ ਪੈਂਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਮੈਚਿੰਗ ਜੈਕੇਟ ਕੈਰੀ ਕੀਤੀ ਹੋਈ ਹੈ। ਸਲਮਾਨ ਲੰਬੇ ਵਾਲਾਂ 'ਚ ਦਿਖਾਈ ਦੇ ਰਹੇ ਹਨ। ਅਦਾਕਾਰ ਨੇ ਹੱਥ 'ਚ ਰੋਡ ਫੜ੍ਹੀ ਹੋਈ ਹੈ ਅਤੇ ਖਤਰਨਾਕ ਸਟਾਈਲ 'ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਸਲਮਾਨ ਦਾ ਇਹ ਸਟਾਈਲ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 

PunjabKesari
ਦੱਸ ਦੇਈਏ ਕਿ 'ਕਭੀ ਈਦ ਕਭੀ ਦੀਵਾਲੀ' 'ਚ ਸਲਮਾਨ ਖਾਨ ਅਤੇ ਪੂਜਾ ਤੋਂ ਇਲਾਵਾ ਆਯੁਸ਼ ਸ਼ਰਮਾ ਤੇ ਅਦਾਕਾਰ ਜ਼ਹੀਰ ਇਕਬਾਲ ਵੀ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਇਸ ਫਿਲਮ 'ਚ ਸ਼ਹਿਨਾਜ਼ ਗਿੱਲ ਵੀ ਡੈਬਿਊ ਕਰੇਗੀ। ਸਾਜ਼ਿਦ ਨਾਡਿਆਡਵਾਲਾ ਵਲੋਂ ਇਸ ਫਿਲਮ ਨੂੰ ਨਿਰਮਿਤ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News