ਬਹੁਤ ਹੀ ਆਲੀਸ਼ਾਨ ਹੈ ''ਬਿੱਗ ਬੌਸ 16'' ਦਾ ਘਰ, ਵੇਖ ਆਉਂਦੀ ਹੈ ਸ਼ਾਹੀ ਮਹਿਲ ਦੀ ਯਾਦ

Sunday, Oct 02, 2022 - 10:35 AM (IST)

ਬਹੁਤ ਹੀ ਆਲੀਸ਼ਾਨ ਹੈ ''ਬਿੱਗ ਬੌਸ 16'' ਦਾ ਘਰ, ਵੇਖ ਆਉਂਦੀ ਹੈ ਸ਼ਾਹੀ ਮਹਿਲ ਦੀ ਯਾਦ

ਜਲੰਧਰ (ਬਿਊਰੋ) : ਸਲਮਾਨ ਖ਼ਾਨ ਦਾ ਸਭ ਤੋਂ ਮਸ਼ਹੂਰ ਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 16  ਦੀ ਸ਼ੁਰੂਆਤ ਹੋ ਚੁੱਕੀ ਹੈ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇੱਕ ਵਾਰ ਫਿਰ ਕਲਰਸ ਟੀ. ਵੀ. 'ਤੇ ਵਾਪਸ ਆ ਚੁੱਕਾ ਹੈ। ਇਸ ਸ਼ੋਅ ’ਚ ਟੀ. ਵੀ. ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਿਰਕਤ ਕਰ ਰਹੇ ਹਨ।

PunjabKesari

ਟੀਨਾ ਦੱਤਾ ਤੋਂ ਸ੍ਰਜਿਤਾ ਡੇ, ਨਿਮਰਤ ਕੌਰ ਆਹਲੂਵਾਲੀਆ, ਸ਼ਾਲੀਨ ਭਨੋਟ, ਮਾਨਿਆ ਸ਼ਰਮਾ, ਗੌਰੀ ਨਾਗੌਰੀ, ਸੌਂਦਰਿਆ ਸ਼ਰਮਾ, ਗਾਇਕ ਅੱਬੂ ਰੋਜ਼ਿਕ, ਸੁੰਬੁਲ ਤੌਕੀਰ ਖ਼ਾਨ, ਡਾਇਰੈਕਟਰ ਸਾਜਿਦ ਖ਼ਾਨ ਸਮੇਤ ਕਈ ਹੋਰ ਸਿਤਾਰੇ ਇਸ ਵਾਰ ਸ਼ੋਅ ਦੀ ਸ਼ਾਨ ਵਧਾਉਣਗੇ।

PunjabKesari

ਇਸ ਵਾਰ ‘ਬਿੱਗ ਬੌਸ’ ਦੀ ਥੀਮ ਇਕਦਮ ਅਲੱਗ ਰੱਖੀ ਗਈ ਹੈ। ਇਸ ਵਾਰ ‘ਬਿੱਗ ਬੌਸ’ ਆਪਣੇ ਘਰ ’ਚ ਸਰਕਸ ਚਲਾਉਣ ਵਾਲੇ ਹਨ। ਘਰ ਦੇ ਅੰਦਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਇਨ੍ਹਾਂ ’ਚ ਤੁਸੀਂ ਸਰਕਸ ਦੇ ਸ਼ੇਰ, ਘੋੜੇ, ਝੂਲੇ, ਜੋਕਰ ਤੇ ਰਿੰਗ ਮਾਸਟਰ ਨੂੰ ਦੇਖ ਸਕਦੇ ਹੋ। ਘਰ ’ਚ ਚਾਰ ਬੈੱਡਰੂਮ ਰੱਖੇ ਗਏ ਹਨ।

PunjabKesari

ਚਾਰਾਂ ਦੀ ਥੀਮ ਵੱਖ-ਵੱਖ ਹੈ। ਇਸ ’ਚ ਕਾਰਡਸ, ਮਾਸਕ, ਬਲੈਕ ਐਂਡ ਵ੍ਹਾਈਟ ਵਰਗੀਆਂ ਥੀਮਸ ਹਨ। ਕੈਪਟਨ ਦੇ ਮਾਸਟਰ ਬੈੱਡਰੂਮ ਨੂੰ ਵੀ ਆਲੀਸ਼ਾਨ ਬਣਾਇਆ ਗਿਆ ਹੈ।

PunjabKesari

ਜਾਣੋ ਕਿਵੇਂ ਤਿਆਰ ਹੁੰਦਾ ਹੈ 'ਬਿੱਗ ਬੌਸ' ਦਾ ਘਰ
'ਬਿੱਗ ਬੌਸ' ਦਾ ਘਰ ਹਰ ਸੀਜ਼ਨ ਬਦਲਦਾ ਰਹਿੰਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ। ਇਸ ਨੂੰ ਪੂਰਾ ਕਰਨ ਲਈ 6 ਮਹੀਨੇ ਦਾ ਸਮਾਂ ਲੱਗਾ।

PunjabKesari

ਇਸ ਘਰ ਨੂੰ ਬਣਾਉਣ ਲਈ 500 ਤੋਂ ਵੱਧ ਮਜ਼ਦੂਰਾਂ ਦੀ ਲੋੜ ਹੈ। 'ਬਿੱਗ ਬੌਸ' ਦੇ ਘਰ 'ਚ 100 ਤੋਂ ਵੱਧ ਕੈਮਰੇ ਲਗਾਏ ਗਏ ਹਨ, ਜੋ ਹਰ ਕੋਨੇ ਨੂੰ ਕਵਰ ਕਰਦੇ ਹਨ।

PunjabKesari

ਇਨ੍ਹਾਂ ਕੈਮਰਿਆਂ ਦੀ ਸਪੱਸ਼ਟਤਾ ਬਹੁਤ ਵਧੀਆ ਹੈ, ਜਿਸ ਨਾਲ ਅੰਦਰ ਮੌਜੂਦ ਲੋਕਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਨਜ਼ਰ ਰੱਖੀ ਜਾਵੇਗੀ।

PunjabKesari

ਇਸ ਤੋਂ ਇਲਾਵਾ ਕਈ ਸਟਾਫ ਮੈਂਬਰ ਹਨ, ਜੋ ਸਕਰੀਨ 'ਤੇ ਨਿਗਰਾਨੀ ਰੱਖਦੇ ਹਨ। ਹਰ ਸੈਲੇਬ ਲਈ ਵੱਖਰਾ ਸਟਾਫ਼ ਮੈਂਬਰ ਹੁੰਦਾ ਹੈ, ਜੋ ਉਸ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਦਾ ਹੈ।

PunjabKesari

ਆਲੀਸ਼ਾਨ ਹੈ 'ਬਿੱਗ ਬੌਸ 16' ਦਾ ਘਰ
'ਬੀਬੀ ਹਾਊਸ' ਦੀ ਥੀਮ ਸਾਹਮਣੇ ਆਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 'ਬਿੱਗ ਬੌਸ' ਦਾ ਘਰ ਬਹੁਤ ਹੀ ਰੰਗੀਨ ਅਤੇ ਖੂਬਸੂਰਤ ਹੋਣ ਜਾ ਰਿਹਾ ਹੈ।

PunjabKesari

ਇਸ ਵਾਰ ਮੇਕਰਸ ਨੇ ਘਰ ਦੇ ਇੰਟੀਰੀਅਰ ਲਈ ਹਲਕੇ ਰੰਗਾਂ ਦੀ ਵਰਤੋਂ ਕੀਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਮੇਕਰਸ ਨੇ 'ਬਿੱਗ ਬੌਸ 16' ਲਈ ਐਕਵਾ ਥੀਮ ਚੁਣੀ ਹੈ।

PunjabKesari

ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਇਸ 'ਚ ਇਕ ਵੱਡਾ ਲਿਵਿੰਗ ਹਾਲ, ਇੱਕ ਆਲੀਸ਼ਾਨ ਰਸੋਈ, 2 ਵੱਡੇ ਬੈੱਡਰੂਮ, ਟਾਇਲਟ, ਬਾਥਰੂਮ, ਸੀਕ੍ਰੇਟ ਰੂਮ, ਸਟੋਰ ਰੂਮ, ਜਿਮ, ਕਨਫੈਸ਼ਨ ਰੂਮ, ਸਵਿਮਿੰਗ ਪੂਲ ਅਤੇ ਲਿਵਿੰਗ ਏਰੀਆ ਵਾਲਾ ਇਕ ਵੱਡਾ ਬਗੀਚਾ ਹੋਵੇਗਾ। ਇੰਨਾ ਹੀ ਨਹੀਂ ਇਹ ਘਰ ਮੁੰਬਈ 'ਚ ਹੀ ਫ਼ਿਲਮ ਸਿਟੀ 'ਚ ਬਣਾਇਆ ਗਿਆ ਹੈ।

PunjabKesari
ਦੱਸ ਦੇਈਏ ਕਿ 'ਬਿੱਗ ਬੌਸ' ਸੀਜ਼ਨ 4 ਤੋਂ 12 ਤੱਕ 'ਬਿੱਗ ਬੌਸ' ਦਾ ਘਰ ਲੋਨਾਵਾਲਾ 'ਚ ਬਣਿਆ ਸੀ। ਹਾਲਾਂਕਿ 'ਬਿੱਗ ਬੌਸ' ਸੀਜ਼ਨ 13 ਦਾ ਘਰ ਗੋਰੇਗਾਂਵ 'ਚ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ’ਚ ਐਕਵਾ ਥੀਮ ਹੋਵੇਗੀ। ਸਲਮਾਨ ਖ਼ਾਨ ਸੀਜ਼ਨ 16 ਦੀ ਮੇਜ਼ਬਾਨੀ ਵੀ ਕਰ ਰਹੇ ਹਨ। 

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News