ਸਲਮਾਨ ਖਾਨ ਨੇ ਕੀਤਾ ''ਬਿੱਗ ਬੌਸ'' ਸੀਜ਼ਨ 20 ਦੇ ਸਭ ਤੋਂ ਵੱਡੇ ਟਵਿਸਟ ਦਾ ਖੁਲਾਸਾ

Wednesday, Aug 12, 2026 - 01:14 PM (IST)

ਸਲਮਾਨ ਖਾਨ ਨੇ ਕੀਤਾ ''ਬਿੱਗ ਬੌਸ'' ਸੀਜ਼ਨ 20 ਦੇ ਸਭ ਤੋਂ ਵੱਡੇ ਟਵਿਸਟ ਦਾ ਖੁਲਾਸਾ

ਮੁੰਬਈ (ਏਜੰਸੀ)- ਰਿਐਲਿਟੀ ਸ਼ੋਅ 'ਬਿੱਗ ਬੌਸ' ਹਿੰਦੀ ਆਪਣੇ 20ਵੇਂ ਸੀਜ਼ਨ ਨਾਲ ਦਰਸ਼ਕਾਂ ਦੇ ਵਿੱਚ ਵਾਪਸੀ ਕਰਨ ਲਈ ਤਿਆਰ ਹੈ। ਜੀਓਹੌਟਸਟਾਰ ਅਤੇ ਕਲਰਸ ਨੇ ਸ਼ੋਅ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਹੋਸਟ ਸਲਮਾਨ ਖਾਨ ਨੇ 'ਐਕਸਟ੍ਰਾ ਜੀਵਨਦਾਨ' ਨਾਮ ਦੇ ਇੱਕ ਨਵੇਂ ਟਵਿਸਟ ਦਾ ਖੁਲਾਸਾ ਕੀਤਾ ਹੈ। ਇਹ ਸ਼ੋਅ 6 ਸਤੰਬਰ 2026 ਤੋਂ ਜੀਓਹੌਟਸਟਾਰ ਅਤੇ ਕਲਰਸ 'ਤੇ ਟੈਲੀਕਾਸਟ ਕੀਤਾ ਜਾਵੇਗਾ। ਟ੍ਰੇਲਰ ਵਿੱਚ, ਸਲਮਾਨ ਖਾਨ 2 ਪ੍ਰਤੀਯੋਗੀਆਂ ਵਿਚਕਾਰ ਲੜਾਈ ਨੂੰ ਰੋਕਦੇ ਹੋਏ ਦਿਖਾਈ ਦੇ ਰਹੇ ਹਨ। ਉਹ ਫਿਰ ਆਪਣੇ ਖਾਸ ਅੰਦਾਜ਼ ਵਿੱਚ ਕਹਿੰਦੇ ਹਨ, "ਬਿੱਗ ਬੌਸ ਵਿੱਚ ਮਿਲੇਗਾ, ਮੇਰੀ ਜਾਨ... ਐਕਸਟਰਾ ਜੀਵਨਦਾਨ।" 

ਇਸ ਤੋਂ ਬਾਅਦ ਉਹ 'ਤਥਾਸਤੁ' ਕਹਿੰਦੇ ਹੋਏ ਇਸ ਸੀਜ਼ਨ ਦੇ ਨਵੇਂ ਟਵਿਸਟ ਦਾ ਖੁਲਾਸਾ ਕਰਦੇ ਹਨ। "ਐਕਸਟ੍ਰਾ ਜੀਵਨਦਾਨ" ਤਹਿਤ ਹਰੇਕ ਪ੍ਰਤੀਯੋਗੀ ਨੂੰ ਇੱਕ ਵਾਧੂ ਮੌਕਾ ਮਿਲਣ ਦਾ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ, ਇਸ ਜੀਵਨ ਦਾਨ ਦੀ ਵਰਤੋਂ ਕਦੋਂ ਅਤੇ ਕਿਵੇਂ ਕੀਤੀ ਜਾਵੇਗੀ, ਇਸ ਖੁਲਾਸਾ ਸ਼ੋਅ ਵਿੱਚ ਕੀਤਾ ਜਾਵੇਗਾ। ਇਸ ਟਵਿਸਟ ਨਾਲ ਪ੍ਰਤੀਯੋਗੀਆਂ ਲਈ ਆਪਣੀਆਂ ਰਣਨੀਤੀ ਬਦਲਣ ਅਤੇ ਜੋਖਮ ਲੈਣ ਦੀ ਚੁਣੌਤੀ ਵੱਧ ਜਾਵੇਗੀ। 


author

cherry

Content Editor

Related News