ਸਲਮਾਨ ਖ਼ਾਨ ਨੇ ਮਾੜੇ ਦੌਰ ’ਚ ਪ੍ਰਸ਼ੰਸਕਾਂ ਦਾ ਵਧਾਇਆ ਉਤਸ਼ਾਹ

Tuesday, Jun 01, 2021 - 06:58 PM (IST)

ਸਲਮਾਨ ਖ਼ਾਨ ਨੇ ਮਾੜੇ ਦੌਰ ’ਚ ਪ੍ਰਸ਼ੰਸਕਾਂ ਦਾ ਵਧਾਇਆ ਉਤਸ਼ਾਹ

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਦੇਸ਼ ’ਚ ਜਾਰੀ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੁਝ ਅਜਿਹੀਆਂ ਗੱਲਾਂ ਆਖੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਉਮੀਦ ਵੱਧ ਗਈ ਹੈ।

ਸਲਮਾਨ ਕਹਿੰਦੇ ਹਨ, ‘ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਜਦੋਂ ਤਕ ਇਹ ਬੁਰਾ ਸਮਾਂ ਨਹੀਂ ਲੰਘ ਜਾਂਦਾ, ਉਦੋਂ ਤਕ ਅਸੀਂ ਪਾਜ਼ੇਟਿਵ ਰਹਿਣਾ ਹੈ। ਇਹ ਇਕ ਦੌਰ ਹੈ, ਜੋ ਲੰਘ ਜਾਵੇਗਾ। ਮੈਂ ਜਾਣਦਾ ਹਾਂ ਕਿ ਅਸੀਂ ਸਾਰੇ ਇਸ ਸਮੇਂ ਇਕ ਮੁਸ਼ਕਿਲ ਘੜੀ ’ਚੋਂ ਲੰਘ ਰਹੇ ਹਾਂ ਪਰ ਅਸੀਂ ਵਿਸ਼ਵਾਸ ਬਣਾਈ ਰੱਖਣਾ ਹੈ ਤੇ ਇਕ-ਦੂਜੇ ਦੀ ਮਦਦ ਕਰਦੇ ਰਹਿਣਾ ਹੈ।’

ਇਹ ਖ਼ਬਰ ਵੀ ਪੜ੍ਹੋ : ਜੂਨ 84 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਸਿੱਧੂ ਮੂਸੇ ਵਾਲਾ ਨੇ ਲਿਆ ਅਹਿਮ ਫ਼ੈਸਲਾ

ਇਸ ਵਿਚਾਲੇ ਸਲਮਾਨ ਖ਼ਾਨ ਛੋਟੇ ਪਰਦੇ ’ਤੇ ਆਪਣੇ ਮਸ਼ਹੂਰ ‘ਦਬੰਗ’ ਕਿਰਦਾਰ ਇੰਸਪੈਕਟਰ ਚੁਲਬੁਲ ਪਾਂਡੇ ਦੇ ਐਨੀਮੇਟਿਡ ਅੰਦਾਜ਼ ਲਈ ਕਾਫੀ ਰੋਮਾਂਚਿਤ ਹਨ। ‘ਦਬੰਗ : ਦਿ ਐਨੀਮੇਟਿਡ ਸੀਰੀਜ਼’ ਨਾਲ ਸਲਮਾਨ ਦੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਹੋਣ ਵਾਲਾ ਹੈ।

ਸਲਮਾਨ ਕਹਿੰਦੇ ਹਨ, ‘‘ਦਬੰਗ : ਦਿ ਐਨੀਮੇਟਿਡ ਸੀਰੀਜ਼’ ‘ਦਬੰਗ’ ਦੀ ਐਨੀਮੇਟਿਡ ਰਚਨਾ ਹੈ। ਇਸ ਐਕਸ਼ਨ-ਕਾਮੇਡੀ ਸੀਰੀਜ਼ ’ਚ ਚੁਲਬੁਲ ਪਾਂਡੇ ਦੇ ਦਿਨ-ਪ੍ਰਤੀਦਿਨ ਦੀ ਜ਼ਿੰਦਗੀ ਦਿਖਾਈ ਜਾਵੇਗੀ, ਜੋ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਬੁਰਾਈ ਦਾ ਸਾਹਮਣਾ ਕਰਦਾ ਹੈ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News