ਸਲਮਾਨ ਖ਼ਾਨ ਨੇ ਆਪਣੀ ਪੇਂਟਿੰਗ ਦੇ ਫ੍ਰੈਕਸ਼ਨਲ ਓਨਰਸ਼ਿਪ ਲਈ ਆਰਟ ਕੰਪਨੀ ਆਰਟਫੀ ਨਾਲ ਮਿਲਾਇਆ ਹੱਥ

02/29/2024 2:03:40 PM

ਮੁੰਬਈ (ਬਿਊਰੋ)– ਭਾਰਤ ਦੇ ਪ੍ਰਸਿੱਧ ਮੈਗਾਸਟਾਰਾਂ ’ਚੋਂ ਇਕ ਸਲਮਾਨ ਖ਼ਾਨ ਨੂੰ ਨਾ ਸਿਰਫ਼ ਫ਼ਿਲਮਾਂ ’ਚ ਉਨ੍ਹਾਂ ਦੇ ਯੋਗਦਾਨ ਲਈ, ਸਗੋਂ ਉਨ੍ਹਾਂ ਦੇ ਪਰਉਪਕਾਰੀ ਯਤਨਾਂ ਤੇ ਪੇਂਟਿੰਗ ਪ੍ਰਤੀ ਜਨੂੰਨ ਲਈ ਵੀ ਜਾਣਿਆ ਜਾਂਦਾ ਹੈ।

ਅਜਿਹੇ ’ਚ ਆਰਟ ਕੰਪਨੀ ਆਰਟਫੀ ਨਾਲ ਹੱਥ ਮਿਲਾ ਕੇ ਉਹ ਹੁਣ ਦੁਨੀਆ ਭਰ ’ਚ ਆਪਣੇ ਪ੍ਰਸ਼ੰਸਕਾਂ ਨੂੰ ਆਪਣੀਆਂ ਪੇਂਟਿੰਗਾਂ ਰਾਹੀਂ ਖ਼ੁਸ਼ ਕਰਨਗੇ। ਸਲਮਾਨ ਖ਼ਾਨ ਦਾ ਇਹ ਫ਼ੈਸਲਾ ਭਾਰਤੀ ਪ੍ਰਸ਼ੰਸਕਾਂ ਲਈ ਖ਼ੁਸ਼ੀ ਦੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

ਦਰਅਸਲ ਪਹਿਲੀ ਵਾਰ ਸਲਮਾਨ ਖ਼ਾਨ ਦੀਆਂ ਪੇਂਟਿੰਗਾਂ, ਜਿਨ੍ਹਾਂ ’ਚ ‘ਯੂਨਿਟੀ 1’ ਤੇ 'ਯੂਨਿਟੀ 2’ ਮੰਨੇ-ਪ੍ਰਮੰਨੇ ਡਿਪਟੀਚ ’ਚ ਸ਼ਾਮਲ ਹਨ।

ਸਲਮਾਨ ਖ਼ਾਨ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਉਨ੍ਹਾਂ ਨੂੰ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੇ ‘ਟਾਈਗਰ 3’ ’ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਦਿ ਬੁੱਲ’ ਸ਼ਾਮਲ ਹੈ, ਜਿਸ ਦੀ ਵੱਡੇ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News