ਸਲਮਾਨ ਨੇ ਦਿੱਤਾ ਆਪਣੇ ਵਿਆਹ ਤੇ ਬੱਚਿਆਂ ਨੂੰ ਲੈ ਕੇ ਹੈਰਾਨ ਕਰਨ ਵਾਲਾ ਬਿਆਨ

Wednesday, Feb 10, 2016 - 12:58 PM (IST)

ਮੁੰਬਈ- ਸਲਮਾਨ ਖਾਨ ਤੋਂ ਹਰ ਇੰਟਰਵਿਊ ''ਚ ਉਨ੍ਹਾਂ ਦੇ ਵਿਆਹ ਨਾਲ ਜੁੜਿਆ ਸਵਾਲ ਜ਼ਰੂਰ ਪੱਛਿਆ ਜਾਂਦਾ ਹੈ। ਹਾਲ ਹੀ ''ਚ ਇਕ ਪ੍ਰੋਗਰਾਮ ਦੌਰਾਨ ਜਦੋਂ ਸਲਮਾਨ ਤੋਂ ਪੁਛਿਆ ਗਿਆ ਕਿ ਉਹ ਵਿਆਹ ਕਦੋਂ ਕਰਨਗੇ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਿਛਲੇ ਦਿਨਾਂ ''ਚ ਖ਼ਬਰ ਸੀ ਕਿ ਸਲਮਾਨ ਆਪਣੀ ਗਰਲਫ੍ਰੈਂਡ ਲੂਲੀਆ ਨਾਲ ਵਿਆਹ ਦੇ ਬੰਧਨ ''ਚ ਬੱਝ ਸਕਦੇ ਹਨ।

ਹਾਲ ਹੀ ''ਚ ਪੁਣੇ ਦੇ ਇਕ ਕਾਲੇਜ ''ਚ ਹੋਏ ਪ੍ਰੋਗਰਾਮ ''ਚ ਜਦੋਂ ਸਲਮਾਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵਿਆਹ ਨੂੰ ਲੈ ਕੇ ਇਕ ਗੰਭੀਰ ਸ਼ੱਕ ਜ਼ਾਹਰ ਕੀਤਾ। ਪ੍ਰੋਗਰਾਮ ''ਚ ਮੌਜੂਦ ਭੀੜ ਦੇ ''ਸ਼ਾਦੀ ਸ਼ਾਦੀ'' ਦੇ ਸ਼ੋਰ ਨੂੰ ਸ਼ਾਂਤ ਕਰਦੇ ਹੋਏ ਸਲਮਾਨ ਨੇ ਕਿਹਾ,''''ਕੀ ਤੁਹਾਨੂੰ ਮੇਰੇ ਮੱਥੇ ''ਤੇ ਪਸੀਨਾ ਨਜ਼ਰ ਆਉਂਦਾ ਹੈ। ਜਿੱਥੇ ਤੱਕ ਵਿਆਹ ਦੀ ਗੱਲ ਹੈ, ਤਾਂ ਉਸ ''ਤੇ ਮੈਨੂੰ ਸ਼ੱਕ ਹੈ ਪਰ ਮੈਂ ਤਿੰਨ ਤੋਂ ਚਾਰ ਬੱਚੇ ਜ਼ਰੂਰ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਵਿਆਹ ਦੇ ਬਿਨਾਂ ਬੱਚੇ ਮੁਸ਼ਕਲ ਹਨ ਪਰ ਮੈਂ ਮੈਨੇਜ ਕਰ ਲਵਾਂਗਾ। ਪਹਿਲੇ ਉਮਰ ਨਹੀਂ ਸੀ ਵਿਆਹ ਦੀ ਅਤੇ ਹੁਣ ਉਮਰ ਹੋ ਚੁੱਕੀ ਹੈ। ਪਰ ਮੈਂ ਬਹੁਤ ਖੁਸ਼ ਹਾਂ।''''

ਜ਼ਿਕਰਯੋਗ ਹੈ ਕਿ ਸਲਮਾਨ ਅਜੇ ਤੱਕ ਕਈ ਅਦਾਕਾਰਾਂ ਨਾਲ ਰਿਲੇਸ਼ਨਸ਼ਿਪ ''ਚ ਰਹਿ ਚੁੱਕੇ ਹਨ ਪਰ ਉਨ੍ਹਾਂ ਦੀ ਰਿਲੇਸ਼ਨਸ਼ਿਪ ਵਿਆਹ ਤੱਕ ਨਹੀਂ ਪੁੱਜੀ।


author

Anuradha Sharma

News Editor

Related News