ਗੁਆਂਢੀ ਖ਼ਿਲਾਫ਼ ਸਲਮਾਨ ਦੀ ਮਾਣਹਾਨੀ ਪਟੀਸ਼ਨ ''ਤੇ ਨਵੇਂ ਸਿਰੇ ਤੋਂ ਹੋਵੇਗੀ ਸੁਣਵਾਈ
Friday, Nov 04, 2022 - 04:42 PM (IST)
ਮੁੰਬਈ (ਬਿਊਰੋ) – ਬੰਬਈ ਹਾਈ ਕੋਰਟ ਦੇ ਇਕ ਜੱਜ ਨੇ ਵੀਰਵਾਰ ਨੂੰ ਕਿਹਾ ਕਿ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵਲੋਂ ਉਨ੍ਹਾਂ ਦੇ ਗੁਆਂਢੀ ਖ਼ਿਲਾਫ਼ ਮਾਣਹਾਨੀ ਦੇ ਇਕ ਮਾਮਲੇ ਵਿਚ ਦਾਇਰ ਅਪੀਲ 'ਤੇ ਫ਼ੈਸਲਾ ਸੁਣਾਉਣਾ ਸਮੇਂ ਦੀ ਘਾਟ ਕਾਰਨ ਸੰਭਵ ਨਹੀਂ ਹੋਵੇਗਾ। ਹੁਣ ਸਲਮਾਨ ਖ਼ਾਨ ਦੀ ਪਟੀਸ਼ਨ 'ਤੇ ਇਕ ਹੋਰ ਜੱਜ ਨਵੇਂ ਸਿਰੇ ਤੋਂ ਸੁਣਵਾਈ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਪ੍ਰਿਯੰਕਾ ਚੋਪੜਾ 'ਤੇ ਲੱਗੇ ਗੰਭੀਰ ਦੋਸ਼, ਲੀਲਾਨੀ ਮੇਕਕੌਨੀ ਨੇ ਕਿਹਾ 'ਧੋਖਾਧੜੀ ਕਰਕੇ ਬਣੀ ਸੀ ਮਿਸ ਵਰਲਡ', ਪੜ੍ਹੋ ਪੂਰੀ ਖ਼ਬਰ
ਮਾਮਲੇ ਵਿਚ ਦਲੀਲਾਂ ਸੁਣਨ ਵਾਲੇ ਅਤੇ ਆਪਣਾ ਹੁਕਮ ਸੁਰੱਖਿਅਤ ਰੱਖਣ ਵਾਲੇ ਜਸਟਿਸ ਸੀ. ਵੀ. ਭਦੰਗ ਸ਼ੁੱਕਰਵਾਰ ਨੂੰ ਸੇਵਾਮੁਕਤ ਹੋ ਰਹੇ ਹਨ। ਸਲਮਾਨ ਖ਼ਾਨ ਦੀ ਅਪੀਲ ਨੂੰ ਇਕ ਹੋਰ ਜੱਜ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਨਵੇਂ ਸਿਰੇ ਤੋਂ ਸੁਣਵਾਈ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ
ਜਸਟਿਸ ਭਦੰਗ ਨੇ ਇਕ ਹੇਠਲੀ ਅਦਾਲਤ ਦੇ ਮਾਰਚ, 2022 ਦੇ ਹੁਕਮ ਖ਼ਿਲਾਫ਼ ਸਲਮਾਨ ਖ਼ਾਨ ਦੀ ਅਪੀਲ ’ਤੇ ਸੁਣਵਾਈ ਅਗਸਤ ਵਿਚ ਸ਼ੁਰੂ ਕੀਤੀ ਸੀ। ਹੇਠਲੀ ਅਦਾਲਤ ਨੇ ਪਨਵੇਲ ਵਿਚ ਸਲਮਾਨ ਦੇ ਫਾਰਮਹਾਊਸ ਨੇੜੇ ਇਕ ਜ਼ਮੀਨ ਦੇ ਮਾਲਿਕ ਕੇਤਨ ਕੱਕੜ ਨੂੰ ਸਲਮਾਨ ਖ਼ਾਨ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਪੋਸਟ ਪਾਉਣ ਤੋਂ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।