ਸਲਮਾਨ ਖ਼ਾਨ ਲੱਦਾਖ ਦੀਆਂ ਵਾਦੀਆਂ ’ਚ ਲੰਬੇ ਵਾਲਾਂ ਨਾਲ ਸਵੈਗੀ ਸਟਾਈਲ ’ਚ ਆਏ ਨਜ਼ਰ

Sunday, Aug 21, 2022 - 12:11 PM (IST)

ਸਲਮਾਨ ਖ਼ਾਨ ਲੱਦਾਖ ਦੀਆਂ ਵਾਦੀਆਂ ’ਚ ਲੰਬੇ ਵਾਲਾਂ ਨਾਲ ਸਵੈਗੀ ਸਟਾਈਲ ’ਚ ਆਏ ਨਜ਼ਰ

ਬਾਲੀਵੁੱਡ ਡੈਸਕ- ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਭਾਈਜਾਨ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਦੌਰਾਨ ਅਦਾਕਾਰ ਨੇ ਆਪਣੇ ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸਲਮਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਅਦਾਕਾਰ ਲੇਹ-ਲਦਾਖ ਦੇ ਵਾਦੀਆਂ ’ਚ ਲੰਬੇ ਵਾਲਾਂ ਨਾਲ ਸਵੈਗ ਕਰਦੇ ਹੋਏ ਨਜ਼ਰ ਆਏ ਸਨ। ਇਹ ਤਸਵੀਰ ਦੇਖ ਕੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਭਾਈਜਾਨ’ ਦੀ ਪਹਿਲੀ ਲੁੱਕ ਹੈ। ਸਲਮਾਨ ਦੇ ਇਸ ਨਵੇਂ ਲੁੱਕ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ।

PunjabKesari

ਤਸਵੀਰਾਂ ’ਚ ਸਲਮਾਨ ਖ਼ਾਨ ਬੇਹੱਦ ਖੂਬਸੂਰਤ ਲੋਕੇਸ਼ਨ ’ਚ ਖੜ੍ਹੇ ਹਨ। ਅਦਾਕਾਰ ਨੇ ਹਰੇ ਰੰਗ ਦੀ ਕਮੀਜ਼ ਅਤੇ ਡਾਕਰ ਜੀਂਸ ਪਾਈ ਹੋਈ ਹੈ। ਤਸਵੀਰ ’ਚ ਅਦਾਕਾਰ ਨਾਲ ਸ਼ਾਨਦਾਰ ਬਾਈਕ ਵੀ ਹੈ ਅਤੇ ਬੈਕਗ੍ਰਾਊਂਡ ’ਚ ਪਹਾੜ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਦੀ ਇਸ ਨਵੀਂ ਲੁੱਕ ਨੂੰ ਲੈ ਕੇ ਪ੍ਰਸ਼ੰਸਕ ਬੇਹੱਦ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਭੇਡਾਂ ਚਰਾਉਂਦੀ ਦਿਸੀ ਰਾਖੀ ਸਾਵੰਤ, ਦੇਖੋ ਮਜ਼ੇਦਾਰ ਵੀਡੀਓ

ਸਲਮਾਨ ਦੀ ਇਸ ਫ਼ਿਲਮ ਦਾ ਨਾਂ ‘ਕਭੀ ਈਦ ਕਭੀ ਦੀਵਾਲੀ’ ਸੀ ਜਿਸ ਦਾ ਨਾਂ ਬਦਲ ਕੇ ‘ਭਾਈਜਾਨ’ ਰੱਖ ਦਿੱਤਾ ਗਿਆ ਹੈ। ਇਸ ਫ਼ਿਲਮ ’ਚ ਸਲਮਾਨ ਤੋਂ ਇਲਾਵਾ ਅਦਾਕਾਰਾ ਸ਼ਹਿਨਾਜ਼ ਗਿੱਲ, ਪੂਜਾ ਹੇਗੜੇ, ਰਾਘਵ ਜੁਆਲ, ਸਾਊਥ ਸਟਾਰ ਵੈਂਕਟੇਸ਼ ਅਤੇ ਜਗਪਤੀ ਬਾਬੂ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਕਿਹਾ- ਰਿਤਿਕ ਰੋਸ਼ਨ ਦੇ ਇਤਰਾਜ਼ਯੋਗ ਇਸ਼ਤਿਹਾਰ ਨੂੰ ਵਾਪਸ ਲਵੇ ਜ਼ੋਮੈਟੋ

ਸਲਮਾਨ ਦੀ ਇਹ ਫ਼ਿਲਮ ਇਸ ਸਾਲ 22 ਦਸੰਬਰ ਨੂੰ ਪਰਦੇ ’ਤੇ ਆਵੇਗੀ। ਭਾਈ ਦੇ ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਖ਼ਾਨ  ਦੀ ਆਉਣ ਵਾਲੀਆਂ ਫ਼ਿਲਮਾਂ ‘ਟਾਈਗਰ 3’ ਅਤੇ ‘ਕਿੱਕ 2’ ’ਚ ਵੀ ਨਜ਼ਰ ਆਉਣਗੇ। 


 


author

Shivani Bassan

Content Editor

Related News