ਅਦਾਲਤ ਦੇ ਫੈਸਲੇ ਤੋਂ ਇਕ ਦਿਨ ਪਹਿਲਾਂ ਸਲਮਾਨ ਮੁੰਬਈ ਦੀਆਂ ਸੜਕਾਂ ''ਤੇ ਕਰ ਰਿਹਾ ਸੀ ਇਹ ਕੰਮ, ਤਸਵੀਰਾਂ ਹੋਈਆਂ ਵਾਇਰਲ
Saturday, Dec 12, 2015 - 12:32 PM (IST)

ਮੁੰਬਈ : ਬੀਤੀ 10 ਦਸੰਬਰ ਵੀਰਵਾਰ ਨੂੰ ਮੁੰਬਈ ਹਾਈਕੋਰਟ ਵਲੋਂ ਸੁਪਰ ਸਟਾਰ ਸਲਮਾਨ ਖਾਨ ਨੂੰ 13 ਸਾਲ ਪੁਰਾਣੇ ''ਹਿੱਟ ਐਂਡ ਰਨ ਕੇਸ'' ਮਾਮਲੇ ''ਚ ਸਾਰੇ ਦੋਸ਼ਾਂ ਤੋਂ ਬਰੀ ਕੀਤੇ ਜਾਣ ਨਾਲ ਜਿਥੇ ਸਲਮਾਨ ਦੇ ਚਾਹੁਣ ਵਾਲਿਆਂ ''ਚ ਖੁਸ਼ੀ ਦੀ ਲਹਿਰ ਦੌੜ ਗਈ, ਉਥੇ ਖੁਦ ਸਲਮਾਨ ਵੀ ਭਾਵੁਕ ਹੋ ਗਏ ਪਰ ਸ਼ਾਇਦ ਇਹ ਕੋਈ ਨਹੀਂ ਜਾਣਦਾ ਕਿ ਅਦਾਲਤ ਦੇ ਫੈਸਲੇ ਤੋਂ ਇਕ ਦਿਨ ਪਹਿਲਾਂ ਸਲਮਾਨ ਮੁੰਬਈ ਦੀਆਂ ਸੜਕਾਂ ''ਤੇ ਸਾਈਕਲਿੰਗ ਕਰ ਰਹੇ ਸਨ। ਉਹ ਇਸ ਗੱਲ ਤੋਂ ਬੇਖ਼ਬਰ ਸਨ ਕਿ ਅਗਲੇ ਦਿਨ ਉਨ੍ਹਾਂ ਦੀ ਕਿਸਮਤ ਕੀ ਮੋੜ ਲਵੇਗੀ।
ਸਲਮਾਨ ਦੇ ਸਾਈਕਲਿੰਗ ਕਰਦੇ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ''ਚ ਉਨ੍ਹਾਂ ਨਾਲ ਉਨ੍ਹਾਂ ਦਾ ਬਾਡੀਗਾਰਡ ਵੀ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਸਿਰਫ ਸਲਮਾਨ ਹੀ ਭਾਵੁਕ ਨਹੀਂ ਹੋਏ, ਇਕ ਹੋਰ ਇਨਸਾਨ ਵੀ ਰੋ ਪਿਆ। ਉਹ ਕੋਈ ਹੋਰ ਨਹੀਂ, ਸਲਮਾਨ ਦੀ ਗੱਡੀ ਹੇਠਾਂ ਕੁਚਲੇ ਗਏ ਨੂਰ ਅੱਲ੍ਹਾ ਖਾਨ ਦਾ ਬੇਟਾ ਸ਼ੇਖ ਸੀ। ਉਸ ਨੇ ਰੋਂਦੇ ਹੋਏ ਕਿਹਾ ''ਮੈਂ ਸਲਮਾਨ ਨੂੰ ਮਾਫ ਕਰਦਾ ਹਾਂ ਪਰ ਹੁਣ ਮੈਨੂੰ ਨਹੀਂ ਪਤਾ ਕਿ ਮੇਰੇ ਪਿਤਾ ਨੂੰ ਕਿਸ ਨੇ ਮਾਰਿਆ। 13 ਸਾਲ ਬਾਅਦ ਵੀ ਇਹ ਸਵਾਲ ਉਥੇ ਹੀ ਖੜ੍ਹਾ ਹੈ।''
ਫਿਲਹਾਲ, ਸਲਮਾਨ ਆਪਣੀ ਅਗਲੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ''ਚ ਕਾਫੀ ਬਿਜ਼ੀ ਹੈ। ਇਸ ਵਿਚ ਉਹ ਇਕ 40 ਸਾਲ ਦੇ ਹਰਿਆਣਵੀ ਰੈਸਲਰ ਦੇ ਕਿਰਦਾਰ ''ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਈਦ ''ਤੇ ਰਿਲੀਜ਼ ਹੋਵੇਗੀ।