ਅਰਬਾਜ਼ ਤੋਂ ਬਾਅਦ ਹੁਣ ਸਲਮਾਨ ਖ਼ਾਨ ਦੇ ਭਰਾ ਸੋਹੇਲ ਦਾ ਤਲਾਕ ਚਰਚਾ ’ਚ, ਪਤਨੀ ਨੇ ਨਾਂ ਤੋਂ ਹਟਾਇਆ ਖ਼ਾਨ ਸ਼ਬਦ

05/20/2022 3:16:54 PM

ਮੁੰਬਈ (ਬਿਊਰੋ)– ਕਾਫੀ ਸਮੇਂ ਤੋਂ ਸੋਹੇਲ ਖ਼ਾਨ ਤੇ ਸੀਮਾ ਖ਼ਾਨ ਦੇ ਤਲਾਕ ਦੀ ਗੱਲ ਚੱਲ ਰਹੀ ਸੀ। ਲੰਮੇ ਸਮੇਂ ਬਾਅਦ ਉਹ ਸਮਾਂ ਵੀ ਆਇਆ, ਜਦੋਂ 13 ਮਈ ਨੂੰ ਦੋਵੇਂ ਤਲਾਕ ਦੀ ਅਰਜ਼ੀ ਲੈ ਕੇ ਕੋਰਟ ਤਕ ਪਹੁੰਚ ਗਏ। ਰਿਪੋਰਟ ਮੁਤਾਬਕ ਸੋਹੇਲ ਤੇ ਸੀਮਾ ਕਾਫੀ ਸਮੇਂ ਤੋਂ ਇਕੱਠੇ ਨਹੀਂ ਰਹਿ ਰਹੇ ਸਨ। ਇਸ ਲਈ ਹੁਣ ਉਨ੍ਹਾਂ ਨੇ ਕਾਨੂੰਨੀ ਤੌਰ ’ਤੇ ਅਲੱਗ ਹੋਣ ਦਾ ਫ਼ੈਸਲਾ ਲਿਆ। ਉਥੇ ਹੁਣ ਸੀਮਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਆਪਣਾ ਨਾਂ ਵੀ ਬਦਲ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਸੋਹੇਲ ਤੇ ਸੀਮਾ ਦੇ ਤਲਾਕ ਦੀਆਂ ਖ਼ਬਰਾਂ ਵਿਚਾਲੇ ਇਕ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਸੀਮਾ ਨੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ’ਚ ਬਦਲਾਅ ਕਰਦਿਆਂ ਆਪਣਾ ਨਾਂ ਸੀਮਾ ਕਿਰਨ ਸਜਦੇਹ ਕਰ ਲਿਆ ਹੈ, ਜਦਕਿ ਪਹਿਲਾਂ ਉਨ੍ਹਾਂ ਨੇ ਸੀਮਾ ਖ਼ਾਨ ਨਾਂ ਨਾਲ ਪ੍ਰੋਫਾਈਲ ਬਣਾਈ ਸੀ।

PunjabKesari

ਕੋਰਟ ’ਚ ਤਲਾਕ ਦੀ ਅਰਜ਼ੀ ਪਹੁੰਚਣ ਤੋਂ ਬਾਅਦ ਸੀਮਾ ਨੇ ਇੰਸਟਾਗ੍ਰਾਮ ’ਤੇ ਖ਼ਾਨ ਪਰਿਵਾਰ ਦਾ ਸਰਨੇਮ ਹਟਾ ਕੇ ਦੱਸ ਦਿੱਤਾ ਕਿ ਦੋਵਾਂ ਦਾ ਰਿਸ਼ਤਾ ਬਚਣ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ।

PunjabKesari

ਨਾਂ ਬਦਲਣ ਦੇ ਨਾਲ ਹੀ ਸੀਮਾ ਨੇ ਇਕ ਇੰਸਟਾਗ੍ਰਾਮ ਸਟੋਰੀ ਵੀ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ ਹੈ ਕਿ ਅਖੀਰ ’ਚ ਸਭ ਚਲਾ ਜਾਵੇਗਾ। ਇਹ ਜਾਣਨ ਦੀ ਜ਼ਰੂਰਤ ਨਹੀਂ ਹੈ ਕਿ ਕਿਵੇਂ। ਬਸ ਤੁਹਾਨੂੰ ਯਕੀਨ ਕਰਨਾ ਹੋਵੇਗਾ। ਸੀਮਾ ਕਿਰਨ ਸਜਦੇਹ ਦੀ ਇੰਸਟਾਗ੍ਰਾਮ ਸਟੋਰੀ ਤਾਂ ਇਹੀ ਗੱਲ ਆਖ ਰਹੀ ਹੈ ਕਿ ਇਹ ਪੋਸਟ ਕਿਤੇ ਨਾ ਕਿਤੇ ਉਸ ਦੇ ਤੇ ਸੋਹੇਲ ਦੇ ਰਿਸ਼ਤੇ ਨਾਲ ਜੁੜੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News