ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਕਾਰ ਦਾ ਐਕਸੀਡੈਂਟ, ਸ਼ਰਾਬੀ ਡਰਾਈਵਰ ਨੇ ਸਾਹਮਣਿਓਂ ਮਾਰੀ ਟੱਕਰ

Monday, Dec 18, 2023 - 02:11 PM (IST)

ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਕਾਰ ਦਾ ਐਕਸੀਡੈਂਟ, ਸ਼ਰਾਬੀ ਡਰਾਈਵਰ ਨੇ ਸਾਹਮਣਿਓਂ ਮਾਰੀ ਟੱਕਰ

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਆ ਰਹੀ ਹੈ। ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਮੁੰਬਈ ’ਚ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਨਾਲ ਹੀ ਸਲਮਾਨ ਤੇ ਆਯੂਸ਼ ਦੇ ਪ੍ਰਸ਼ੰਸਕ ਵੀ ਕਾਫ਼ੀ ਚਿੰਤਤ ਹਨ। ਚੰਗੀ ਖ਼ਬਰ ਇਹ ਹੈ ਕਿ ਹਾਦਸੇ ਦੇ ਸਮੇਂ ਅਦਾਕਾਰ ਆਪਣੀ ਕਾਰ ’ਚ ਮੌਜੂਦ ਨਹੀਂ ਸੀ। ਕਾਰ ਉਸ ਦੇ ਡਰਾਈਵਰ ਕੋਲ ਸੀ ਤੇ ਉਹੀ ਚਲਾ ਰਿਹਾ ਸੀ।

ਕਾਰ ’ਚ ਮੌਜੂਦ ਨਹੀਂ ਸੀ ਆਯੂਸ਼ ਸ਼ਰਮਾ
‘ਜ਼ੂਮ ਰਿਪੋਰਟ’ ਮੁਤਾਬਕ ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਦਾ ਖਾਰ ਜਿਮਖਾਨਾ ਨੇੜੇ ਹਾਦਸਾ ਹੋ ਗਿਆ। ਘਟਨਾ ਸਮੇਂ ਆਯੂਸ਼ ਆਪਣੀ ਕਾਰ ’ਚ ਮੌਜੂਦ ਨਹੀਂ ਸੀ। ਕਾਰ ’ਚ ਸਿਰਫ਼ ਉਸ ਦਾ ਡਰਾਈਵਰ ਮੌਜੂਦ ਸੀ। ਰਿਪੋਰਟ ਮੁਤਾਬਕ ਜਦੋਂ ਆਯੂਸ਼ ਦਾ ਡਰਾਈਵਰ ਕਾਰ ਲੈ ਕੇ ਗੈਸ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਸ਼ਰਾਬੀ ਡਰਾਈਵਰ ਦੀ ਕਾਰ ਨਾਲ ਟੱਕਰ ਹੋ ਗਈ। ਉਥੇ ਹੀ ਕਾਰ ਹਾਦਸੇ ਨੂੰ ਲੈ ਕੇ ਆਯੂਸ਼ ਸ਼ਰਮਾ ਜਾਂ ਸਲਮਾਨ ਖ਼ਾਨ ਵਲੋਂ ਕੋਈ ਬਿਆਨ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ

ਇਸ ਫ਼ਿਲਮ ਨਾਲ ਕੀਤਾ ਡੈਬਿਊ
ਆਯੂਸ਼ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2018 ’ਚ ਸਲਮਾਨ ਖ਼ਾਨ ਦੇ ਬੈਨਰ ਹੇਠ ਬਣੀ ਫ਼ਿਲਮ ‘ਲਵ ਯਾਤਰੀ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਹੀ ਆਯੂਸ਼ ਨੂੰ ਆਖਰੀ ਵਾਰ ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ : ਦਿ ਫਾਈਨਲ ਲਾਸਟ ਟਰੁੱਥ’ ’ਚ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਉਸ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਆਯੂਸ਼ ਜਲਦ ਹੀ ਫ਼ਿਲਮ ‘ਰੁਸਲਾਨ’ ’ਚ ਨਜ਼ਰ ਆਉਣ ਵਾਲੇ ਹਨ। ਇਹ ਇਕ ਐਕਸ਼ਨ ਨਾਲ ਭਰਪੂਰ ਫ਼ਿਲਮ ਹੈ। ਆਯੂਸ਼ ਸ਼ਰਮਾ ਦੀ ਇਹ ਫ਼ਿਲਮ ਅਗਲੇ ਸਾਲ 12 ਜਨਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਯੂਸ਼ ਦਾ ਵਿਆਹ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨਾਲ ਹੋਇਆ ਹੈ। ਦੋਵਾਂ ਦੇ ਦੋ ਬੱਚੇ ਹਨ, ਇਕ ਪੁੱਤਰ ਤੇ ਇਕ ਧੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News