ਆਮ ਨਹੀਂ ਹੈ ਸਲਮਾਨ ਖ਼ਾਨ ਦੇ ਬ੍ਰੇਸਲੇਟ ’ਚ ਲੱਗਾ ਪੱਥਰ, ਅਜਿਹਾ ਕੀ ਹੋਇਆ ਕਿ 7 ਵਾਰ ਬਦਲਣਾ ਪਿਆ

Monday, Jan 03, 2022 - 01:05 PM (IST)

ਆਮ ਨਹੀਂ ਹੈ ਸਲਮਾਨ ਖ਼ਾਨ ਦੇ ਬ੍ਰੇਸਲੇਟ ’ਚ ਲੱਗਾ ਪੱਥਰ, ਅਜਿਹਾ ਕੀ ਹੋਇਆ ਕਿ 7 ਵਾਰ ਬਦਲਣਾ ਪਿਆ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਆਪਣੇ ਜਨਮਦਿਨ ਤੋਂ ਪਹਿਲਾਂ ਇਕ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੇ ਹਨ। ਸਲਮਾਨ ਨੂੰ ਸੱਪ ਨੇ ਡੰਗ ਲਿਆ ਸੀ। ਖ਼ੁਸ਼ਕਿਮਸਤੀ ਨਾਲ ਸੱਪ ਜ਼ਹਿਰੀਲਾ ਨਹੀਂ ਸੀ, ਜਿਸ ਕਾਰਨ ਸਲਮਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਹੀ ਅਦਾਕਾਰ ਨੇ ਆਪਣੇ ’ਤੇ ਆਉਣ ਵਾਲੀਆਂ ਮੁਸੀਬਤਾਂ ਨੂੰ ਚਕਮਾ ਦਿੱਤਾ ਹੈ। ਹੁਣ ਇਹ ਚਮਤਕਾਰ ਹੈ ਜਾਂ ਕਿਸੇ ਦੀ ਦੁਆ, ਇਹ ਤਾਂ ਨਹੀਂ ਪਤਾ ਪਰ ਇਨ੍ਹਾਂ ਸਾਰਿਆਂ ਮੌਕਿਆਂ ’ਤੇ ਸਲਮਾਨ ਦੇ ਹੱਥ ’ਚ ਉਸ ਦਾ ਬ੍ਰੇਸਲੇਟ ਹਮੇਸ਼ਾ ਦਿਸਿਆ ਹੈ।

PunjabKesari

ਸਲਮਾਨ ਇਸ ਬ੍ਰੇਸਲੇਟ ਦੇ ਬਿਨਾਂ ਸ਼ਾਇਦ ਹੀ ਕਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਇਕ ਵਾਰ ਆਪਣੇ ਇਕ ਪ੍ਰਸ਼ੰਸਕ ਨੂੰ ਇਸ ਦੀ ਖਾਸੀਅਤ ਬਾਰੇ ਦੱਸਿਆ ਸੀ। ਸਲਮਾਨ ਕਹਿੰਦੇ ਹਨ, ‘ਮੇਰੇ ਪਿਤਾ ਇਸ ਪਹਿਨਦੇ ਸਨ, ਉਸ ਸਮੇਂ ਮੈਂ ਇਸ ਬ੍ਰੇਸਲੇਟ ਨਾਲ ਖੇਡਦਾ ਸੀ ਤੇ ਜਦੋਂ ਮੈਂ ਕੰਮ ਕਰਨ ਲੱਗਾ, ਉਨ੍ਹਾਂ ਨੇ ਮੇਰੇ ਲਈ ਬਿਲਕੁਲ ਅਜਿਹਾ ਹੀ ਬ੍ਰੇਸਲੇਟ ਬਣਵਾਇਆ। ਇਸ ਪੱਥਰ ਨੂੰ ਫਿਰੋਜ਼ਾ ਕਹਿੰਦੇ ਹਨ।’

PunjabKesari

ਸਲਮਾਨ ਨੇ ਅੱਗੇ ਕਿਹਾ, ‘ਸਿਰਫ ਦੋ ਕਿਸਮ ਦੇ ਜਿੱਤੇ ਹੋਏ ਪੱਥਰ ਹਨ। ਜਦੋਂ ਕੋਈ ਨੈਗੇਟੀਵਿਟੀ ਤੁਹਾਡੇ ਵੱਲ ਆਉਂਦੀ ਹੈ ਤਾਂ ਇਹ ਪੱਥਰ ਉਸ ਨੈਗੇਟੀਵਿਟੀ ਨੂੰ ਪਹਿਲਾਂ ਆਪਣੇ ਵੱਲ ਲੈਂਦਾ ਹੈ, ਇਸ ’ਚ ਨਸਾਂ ਬਣ ਜਾਂਦੀਆਂ ਹਨ ਤੇ ਇਹ ਟੁੱਟ ਜਾਂਦਾ ਹੈ। ਇਹ ਮੇਰਾ 7ਵਾਂ ਪੱਥਰ ਹੈ।’

PunjabKesari

ਸਲਮਾਨ ਲਈ ਇਹ ਬ੍ਰੇਸਲੇਟ ਬਹੁਤ ਮਾਇਨੇ ਰੱਖਦਾ ਹੈ। ਸਾਲਾਂ ਪਹਿਲਾਂ ਪਨਵੇਲ ਦੇ ਫਾਰਮਹਾਊਸ ’ਚ ਸਲਮਾਨ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੇ ਸਨ, ਉਦੋਂ ਉਨ੍ਹਾਂ ਦਾ ਬ੍ਰੇਸਲੇਟ ਗੁਆਚ ਗਿਆ। ਉਸ ਸਮੇਂ ਸਲਮਾਨ ਦਾ ਚਿਹਰਾ ਉਤਰ ਗਿਆ ਸੀ, ਉਹ ਨਿਰਾਸ਼ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੇ ਸ਼ਾਂਤ ਰਹਿ ਕੇ ਦੋਸਤਾਂ ਨਾਲ ਬ੍ਰੇਸਲੇਟ ਲੱਭਣਾ ਸ਼ੁਰੂ ਕੀਤਾ। ਫਿਰ ਅਸ਼ਮਿਤ ਪਟੇਲ ਨੇ ਸਲਮਾਨ ਨੂੰ ਉਨ੍ਹਾਂ ਦਾ ਬ੍ਰੇਸਲੇਟ ਦਿੱਤਾ, ਜੋ ਸਵਿਮਿੰਗ ਪੂਲ ’ਚ ਡਿੱਗ ਗਿਆ ਸੀ। ਬ੍ਰੇਸਲੇਟ ਮਿਲਦਿਆਂ ਹੀ ਸਲਮਾਨ ਦਾ ਚਿਹਰਾ ਖਿੜ ਉਠਿਆ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News