ਸਖ਼ਤ ਸੁਰੱਖਿਆ ਵਿਚਾਲੇ ਏਅਰਪੋਰਟ ’ਤੇ ਨਜ਼ਰ ਆਏ ਸਲਮਾਨ ਖ਼ਾਨ, ਦਬੰਗ ਟੂਰ ਲਈ ਹੋਏ ਰਵਾਨਾ
Saturday, May 13, 2023 - 05:40 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਮੁੰਬਈ ਦੇ ਕਲੀਨਾ ਏਅਰਪੋਰਟ ’ਤੇ ਦੇਖਿਆ ਗਿਆ। ਸਲਮਾਨ ਦਬੰਗ ਟੂਰ ਲਈ ਕੋਲਕਾਤਾ ਲਈ ਰਵਾਨਾ ਹੋ ਗਏ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮ ਆਈ ਹੈ। ਵੀਡੀਓ ’ਚ ਭਾਈਜਾਨ ਬਲੈਕ ਟੀ-ਸ਼ਰਟ ਤੇ ਡੈਨਿਮ ਜੀਨਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਮਨੀਸ਼ ਪੌਲ ਵੀ ਨਜ਼ਰ ਆਏ।
ਸਲਮਾਨ ਖ਼ਾਨ ਨੂੰ ਪਿਛਲੇ ਕਈ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਅਦਾਕਾਰ ਆਪਣੀ ਬੁਲੇਟ ਪਰੂਫ ਕਾਰ ’ਚ ਸਖ਼ਤ ਸੁਰੱਖਿਆ ਵਿਚਕਾਰ ਏਅਰਪੋਰਟ ਪਹੁੰਚੇ। ਇਸ ਦੌਰਾਨ ਭਾਈਜਾਨ ਨੇ ਪਾਪਰਾਜ਼ੀ ਨੂੰ ਦੇਖ ਹੱਥ ਹਿਲਾਏ।
ਇਹ ਖ਼ਬਰ ਵੀ ਪੜ੍ਹੋ : ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ‘ਦਿ ਕੇਰਲ ਸਟੋਰੀ’ ’ਤੇ ਰੋਕ ਕਿਉਂ?
ਸਲਮਾਨ ਖ਼ਾਨ ਅੱਜ ਕੋਲਕਾਤਾ ਦੇ ਈਸਟ ਬੰਗਾਲ ਫੁੱਟਬਾਲ ਕਲੱਬ ਦੇ ਗਰਾਊਂਡ ’ਤੇ ‘ਦਬੰਗ ਦਿ ਟੂਰ ਰੀਲੋਡਿਡ’ ਨਾਂ ਦੇ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ, ਜਿਥੇ ਉਹ ਲਾਈਵ ਸ਼ੋਅ ਕਰਨਗੇ। ਅਦਾਕਾਰ ਦਾ ਇਹ ਸ਼ੋਅ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਸਲਮਾਨ ਕਾਲੀਘਾਟ ਵਿਖੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਸੀ।
ਦਬੰਗ ਟੂਰ ਦੀ ਗੱਲ ਕਰੀਏ ਤਾਂ ਇਸ ’ਚ ਪਹਿਲਾਂ ਦੇਰੀ ਹੋਈ ਸੀ। ਹਾਲਾਂਕਿ ਇਸ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਲਮਾਨ ਦੀ ਸੁਰੱਖਿਆ ਕਾਰਨ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ ਸੀ।
ਸਲਮਾਨ ਖ਼ਾਨ ਨੂੰ ਹਾਲ ਹੀ ’ਚ ਪਰਿਵਾਰਕ ਡਰਾਮਾ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਦੇਖਿਆ ਗਿਆ ਸੀ। ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਫਿਲਮ ’ਚ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਤੇ ਵੈਂਕਟੇਸ਼ ਦੱਗੂਬਾਤੀ ਮੁੱਖ ਭੂਮਿਕਾਵਾਂ ’ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।