ਮੈਂ ਥਿਏਟਰ ਨਹੀਂ ਜਾਂਦਾ, ਲੋਕ ਫ਼ਿਲਮ ਛੱਡ ਕੇ ਮੈਨੂੰ ਵੇਖਣ ’ਚ ਜੁਟ ਜਾਂਦੇ ਹਨ : ਸਲਮਾਨ ਖ਼ਾਨ

Thursday, Dec 02, 2021 - 10:58 AM (IST)

ਮੈਂ ਥਿਏਟਰ ਨਹੀਂ ਜਾਂਦਾ, ਲੋਕ ਫ਼ਿਲਮ ਛੱਡ ਕੇ ਮੈਨੂੰ ਵੇਖਣ ’ਚ ਜੁਟ ਜਾਂਦੇ ਹਨ : ਸਲਮਾਨ ਖ਼ਾਨ

ਮੁੰਬਈ (ਬਿਊਰੋ) - ਸਿਨੇਮਾ ਖੁੱਲ੍ਹਣ ਤੋਂ ਬਾਅਦ ਬਾਲੀਵੁੱਡ ਸਟਾਰ ਆਪਣੀਆਂ ਫ਼ਿਲਮਾਂ ਦੀ ਪ੍ਰਮੋਸ਼ਨ ’ਤੇ ਜ਼ੋਰਾਂ-ਸ਼ੋਰਾਂ ਨਾਲ ਲੱਗੇ ਹੋਏ ਹਨ। ਜੇਕਰ ਗੱਲ ਕਰੀਏ ਸਲਮਾਨ ਖ਼ਾਨ ਸਟਾਰਰ ਫ਼ਿਲਮ ‘ਅੰਤਿਮ’ ਦੀ ਤਾਂ ਇਸ ਨੂੰ ਲੈ ਕੇ ਜਿਥੇ ਭਾਈਜਾਨ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਉੱਥੇ ਹੀ ਇਸ ਦੀ ਸਕਸੈੱਸ ਨੂੰ ਲੈ ਕੇ ਸਲਮਾਨ ਖ਼ਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ’ਚ ਜਾ ਕੇ ਇੰਜੁਆਏ ਕਰ ਰਹੇ ਹਨ। ਇਸੇ ਸਿਲਸਿਲੇ ’ਚ ਸਲਮਾਨ ਖ਼ਾਨ ਚੰਡੀਗੜ੍ਹ ਪਹੁੰਚੇ ਆਪਣੀ ਫ਼ਿਲਮ ਅੰਤਿਮ ਨਾਲ ਜੁੜੀਆਂ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਨਾਲ ਹੀ ਉਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਵੀ ਚਰਚਾ ਕੀਤੀ। ਪੇਸ਼ ਹਨ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਦੇ ਨਾਲ ਸ਼ੇਅਰ ਕੀਤੇ ਮੁੱਖ ਅੰਸ਼।

ਬਾਕਸ ਆਫਿਸ ਸਕਸੈੱਸ ਸਲਮਾਨ ਖ਼ਾਨ ਲਈ ਕੀ ਮਾਇਨੇ ਰੱਖਦੀ ਹੈ?
ਓਰੀਜਨਲ ਫ਼ਿਲਮ ਦੀ ਗੱਲ ਕਰੀਏ ਤਾਂ ਉਸ ਦਾ ਬਜਟ 8 ਕਰੋੜ ਸੀ ਪਰ ਅੰਤਿਮ ਦਾ ਨਹੀਂ ਹੈ, ਇਸ ਦਾ ਬਜਟ ਕਾਫ਼ੀ ਜ਼ਿਆਦਾ ਹੈ। ਅਸੀਂ ਇਹ ਰਿਸਕ ਲਿਆ ਜਿਸ ਚ ਫ਼ਿਲਮਾਂ ਨੂੰ ਓ. ਟੀ. ਟੀ. ਦੀ ਬਜਾਏ ਥਿਏਟਰ ’ਚ ਰਿਲੀਜ਼ ਕੀਤਾ ਗਿਆ। ਜਦੋਂ ਓ. ਟੀ. ਟੀ. ਉੱਤੇ ਫ਼ਿਲਮ ਲਿਆਉਣ ਦੀ ਗੱਲ ਕੀਤੀ ਜਾਰੀ ਸੀ ਤਾਂ ਫੈਨਸ ਨੇ ਕਿਹਾ ਕਿ ਜੇਕਰ ਫ਼ਿਲਮ ਓ. ਟੀ. ਟੀ. ’ਤੇ ਆ ਜਾਏਗੀ ਤਾਂ ਉਹ ਉਸ ਨੂੰ ਰਿਲੀਜ਼ ਕਰ ਕੇ ਥਿਏਟਰ ’ਚ ਵਿਖਾਉਣਗੇ। ਤਾਂ ਲੋਕਾਂ ਦਾ ਇੰਨਾ ਉਤਸ਼ਾਹ ਦੇਖਿਆ ਕਿ ਲੱਗਾ ਇਸ ਨੂੰ ਤਾਂ ਥਿਏਟਰ ’ਚ ਹੀ ਰਿਲੀਜ਼ ਕੀਤਾ ਜਾਏ ਅਤੇ ਇੱਥੇ ਵੀ ਅਸੀਂ ਰਿਸਕ ਲਿਆ, ਕਿਉਂਕਿ ਦੇਸ਼ ਭਰ ’ਚ ਅਜੇ ਪੂਰੀ ਤਰ੍ਹਾਂ ਥਿਏਟਰ ਖੁੱਲ੍ਹੇ ਨਹੀਂ ਹਨ।

‘ਅੰਤਿਮ’ ਤੋਂ ਬਾਅਦ ਕਿ ਫੈਨਸ ਨੂੰ ਟਾਈਗਰ ਸੀਰੀਜ਼ ਦੀ ਫ਼ਿਲਮਾਂ ਨਾਲ ਕਰੋਗੇ ?
ਹਾਂ, ਟਾਈਗਰ ਤਾਂ ਆਏਗੀ ਹੀ ਪਰ ਫੈਨਸ ਨੂੰ ਇਕ ਹੋਰ ਤੋਹਫ਼ਾ ਵੀ ਮਿਲੇਗਾ ਕਿਉਂਕਿ ਟਾਈਗਰ ਜਨਵਰੀ ’ਚ ਪੂਰੀ ਹੋਵੇਗੀ, ਉਸ ਤੋਂ ਬਾਅਦ ਲਗਭਗ 8 ਮਹੀਨੇ ਹੋਰ ਲੱਗਣਗੇ ਫ਼ਿਲਮ ਦੇ ਕੰਮ ਨੂੰ ਪੂਰਾ ਕਰਨ ਲਈ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦੇ ਦਰਮਿਆਨ ਇਕ ਫ਼ਿਲਮ ਰਿਲੀਜ਼ ਕਰ ਹੀ ਦੇਵਾਂ ਪਰ ਦੋਵਾਂ ਦਰਮਿਆਨ 4-5 ਮਹੀਨੇ ਦਾ ਗੈਪ ਜ਼ਰੂਰ ਹੋਵੇਗਾ।

‘ਅੰਤਿਮ’ ਚ ਇਕ ਵਾਰ ਫਿਰ ਪੁਲਸ ਵਾਲਾ ਬਣਨ ਲਈ ਤੁਹਾਨੂੰ ਕੀ ਤਿਆਰੀ ਕਰਨੀ ਪਈ ?
ਦੇਖੋ, ਇਹ ਤਾਂ ਮੇਰੇ ਖੂਨ ’ਚ ਹੀ ਹੈ, ਮੇਰੇ ਦਾਦਾ ਇੰਦੌਰ ’ਚ ਡੀ. ਆਈ. ਜੀ. ਪੁਲਸ ਸਨ ਅਤੇ ਲੋਕਾਂ ਨੂੰ ਅਜਿਹਾ ਪੁਲਸ ਵਾਲਾ ਦੇਖਣ ’ਚ ਮਜ਼ਾ ਆਉਂਦਾ ਹੈ ਜੋ ਇਮਾਨਦਾਰ ਹੋਵੇ, ਸਮੇਂ ਦਾ ਪਾਬੰਦ ਹੋਵੇ। ਪਹਿਲਾਂ ਫ਼ਿਲਮਾਂ ਚ ਕ੍ਰਾਈਮ ਹੋਣ ਤੋਂ ਬਾਅਦ ਪੁਲਸ ਆਉਂਦੀ ਸੀ ਪਰ ਮੈਂ ਇਸ ਨੂੰ ਬਦਲ ਦਿੱਤਾ ਹੈ। ਮੇਰੀਆਂ ਫ਼ਿਲਮਾਂ ਚ ਕੌਪਸ ਈਮਾਨਦਾਰ ਹਨ, ਕੰਮ ਕਰਦੇ ਹਨ। ਪੁਲਸ ਵਾਲਿਆਂ ਨੂੰ ਅਜਿਹਾ ਦੇਖ ਕੇ ਫੀਲ ਆਉਂਦਾ ਹੈ ਕਿ ਉਹ ਵੀ ਚੰਗਾ ਕੰਮ ਕਰਨ, ਟਾਈਮ ’ਤੇ ਡਿਊਟੀ ’ਤੇ ਜਾਣ, ਫਿੱਟ ਰਹਿਣ।

ਕੋਵਿਡ ਤੋਂ ਬਾਅਦ ਸਲਮਾਨ ਕਿਵੇਂ ਵੇਖਦੇ ਹਨ ਸਿਨੇਮਾ ਦੇ ਭਵਿੱਖ ਨੂੰ
ਵੇਖੋ, ਸਿਨਮਾ ਦਾ ਭਵਿੱਖ ਕਾਫੀ ਬ੍ਰਾਈਟ ਹੈ ਕਿਉਂਕਿ ਸਾਡੇ ਕੋਲ ਸਭ ਤੋਂ ਸਸਤਾ ਟਿਕਾਊ ਮਾਧਿਅਮ ਇਹੀ ਹੈ। ਹੁਣ ਜੇਕਰ ਤੁਸੀਂ ‘ਅੰਤਿਮ’ ਨੂੰ ਪਹਿਲਾਂ ਮੋਬਾਇਲ ’ਤੇ ਫਿਰ ਵੱਡੇ ਪਰਦੇ ’ਤੇ ਦੇਖੋਗੇ ਤਾਂ ਇਸ ਦਾ ਫ਼ਰਕ ਮਹਿਸੂਸ ਹੋਵੇਗਾ। ਸਾਊਂਡ ਹੋਵੇ, ਵਿਜ਼ੂਅਲ ਟਰੀਟ ਹੋਵੇ ਜਾਂ ਫ਼ਿਲਮ ਦੇ ਗਾਣਿਆਂ ਦਾ ਮਜ਼ਾ ਹੋਵੇ, ਉਹ ਵੱਡੇ ਪਰਦੇ ’ਤੇ ਹੀ ਮਹਿਸੂਸ ਹੁੰਦਾ ਹੈ। ਓ. ਟੀ. ਟੀ. ਨੇ ਸਾਨੂੰ ਬਚਾਇਆ ਜ਼ਰੂਰ ਹੈ, ਅਸੀਂ ਲਾਕਡਾਊਨ ’ਚ ਐਂਟਰਟੇਨ ਕੀਤਾ। ਇਸ ਪਲੇਟਫਾਰਮ ’ਤੇ ਮੈਂ ਆਪਣੀ ਫਿਲਮ ‘ਰਾਧੇ’ ਨੂੰ 249 ਰੁਪਏ ’ਚ ਰਿਲੀਜ਼ ਕਰਵਾਇਆ ਕਿਉਂਕਿ ਇਕ ਈਦ ਜਾ ਚੁੱਕੀ ਸੀ ਫਿਰ ਦੂਸਰੀ ’ਤੇ ਵੀ ਲੋਕਾਂ ਨੂੰ ਇੰਤਜ਼ਾਰ ਸੀ ਤਾਂ ਮੈਂ ਆਪਣੀ ਕਮਿਟਮੈਂਟ ਨੂੰ ਓ. ਟੀ. ਟੀ. ਦੇ ਜ਼ਰੀਏ ਪੂਰਾ ਕੀਤਾ। ਜਦੋਂ ਤੋਂ ਫ਼ਿਲਮ ਇੰਡਸਟਰੀ ਬਣੀ ਹੈ, ਉਦੋਂ ਤੋਂ ਹੁਣ ਤਕ ‘ਰਾਧੇ’ ਮੋਸਟ ਪਾਇਰੇਟਿਡ ਫ਼ਿਲਮ ਬਣੀ, ਹਾਂ ਜੇਕਰ ਇਹੀ ਤੁਸੀਂ ਥੀਏਟਰ ’ਚ ਜਾਂਦੇ ਹੋ ਤਾਂ 650 ਰੁਪਏ ’ਚ ਇਕ ਵਿਅਕਤੀ ਹੀ ਇਸ ਨੂੰ ਦੇਖਦਾ ਹੈ ਇਸ ਲਈ ਮੈਂ 249 ਰੁਪਏ ’ਚ ਇਸ ਨੂੰ ਓ. ਟੀ. ਟੀ. ’ਤੇ ਰਿਲੀਜ਼ ਕੀਤਾ, ਤਾਂਕਿ ਭਾਵੇਂ 5 ਲੋਕ ਹੋਣ ਜਾਂ 10 ਲੋਕ, ਤੁਸੀਂ ਇਸ ਨੂੰ ਦੇਖ ਸਕੋ ਅਤੇ ਅਫ਼ਸੋਸ ਕੁਝ ਲੋਕਾਂ ਨੂੰ ਫੀਲ ਨੂੰ ਪਾਇਰੇਸੀ ਦੇ ਜ਼ਰੀਏ ਫੈਲਾਉਣ ’ਚ ਮਜ਼ਾ ਆਉਂਦਾ ਹੈ ਪਰ ਅਜਿਹਾ ਜੇਕਰ ਚਲਦਾ ਰਿਹਾ ਤਾਂ ਇਕ ਦਿਨ ਫ਼ਿਲਮਾਂ ਬਣਨੀਆਂ ਬੰਦ ਹੋ ਜਾਣਗੀਆਂ, ਕਿਉਂਕਿ ਪਾਇਰੇਸੀ ਫ਼ਿਲਮ ਇੰਡਸਟਰੀ ਨੂੰ ਖਾ ਰਹੀ ਹੈ।

ਫਿਲਮ ‘ਅੰਤਿਮ’ ’ਚ ਸਰਦਾਰ ਜੀ ਦੇ ਕਿਰਦਾਰ ’ਚ ਦਿਖ ਰਹੇ ਸਲਮਾਨ ਨੂੰ ਕਿਰਦਾਰ ਨਿਭਾਉਂਦੇ ਹੋਏ ਕੀ ਵੱਖ ਲੱਗਾ
ਇਸ ਫ਼ਿਲਮ ਨੂੰ ਕਰਦੇ ਸਮੇਂ ਜਦੋਂ ਵੀ ਸਿਰ ’ਤੇ ਪਗੜੀ ਬੰਨ੍ਹਵਾਉਂਦਾ ਸੀ ਤਾਂ ਅਜਿਹਾ ਲੱਗਦਾ ਸੀ ਕਿ ਇਕ ਰਿਸਪਾਂਸੀਬਿਲਟੀ ਮੇਰੇ ਮੋਢਿਆਂ ਉੱਤੇ ਹੈ, ਖ਼ੁਦ ਉੱਤੇ ਮਾਣ ਮਹਿਸੂਸ ਕਰਦਾ ਸੀ। ਪਹਿਲੇ ਪੰਜ ਦਿਨ ਤਾਂ ਬਹੁਤ ਮੁਸ਼ਕਿਲ ਲੱਗਾ ਫਿਰ ਜਿਵੇਂ-ਜਿਵੇਂ ਸ਼ੂਟਿੰਗ ਦੌਰਾਨ ਰੋਜ਼ ਪੱਗੜੀ ਬੰਨ੍ਹਵਾਉਂਦਾ ਸੀ ਤਾਂ ਇਹ ਅਹਿਸਾਸ ਹੋਇਆ ਕਿ ਕਿਉਂ ਨਾ ਮੈਂ ਖ਼ੁਦ ਹੀ ਪਗੜੀ ਬੰਨ੍ਹਣਾ ਸਿੱਖ ਲਵਾਂ, ਫਿਰ ਮੈਂ ਸਿੱਖ ਹੀ ਲਈ। ਸਭ ਤੋਂ ਵੱਡੀ ਗੱਲ ਕਿ ਕਿਰਦਾਰ ’ਚ ਰਿਸਪੈਕਟ ਕਿੱਥੋਂ ਲੈ ਕੇ ਆਈਏ, ਤਾਂ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਿਆਲ ਰੱਖਿਆ ਗਿਆ। ਮੇਰੇ ਮਨ ’ਚ ਸਿੱਖਾਂ ਨੂੰ ਲੈ ਕੇ ਬਹੁਤ ਰਿਸਪੈਕਟ ਹੈ, ਜਿਨ੍ਹਾਂ ਦੀ ਬਦੌਲਤ ਕੋਈ ਵੀ ਭੁੱਖਾ ਨਹੀਂ ਰਹਿੰਦਾ, ਲੰਗਰ ਹਮੇਸ਼ਾਂ ਚਲਦੇ ਰਹਿੰਦੇ ਹਨ। ‘ਅੰਤਿਮ’ ’ਚ ਮੇਰਾ ਕਿਰਦਾਰ ਇਕ ਅਜਿਹਾ ਕਿਰਦਾਰ ਹੈ ਜੋ ਸਾਰਿਆਂ ਦੀ ਰੱਖਿਆ ਕਰਦਾ ਹੈ।

‘ਅੰਤਿਮ’ ਫ਼ਿਲਮ ’ਚ ਸਲਮਾਨ ਦੇ ਰੋਲ ਨੂੰ ਲੈ ਕੇ ਫੈਨਸ ’ਚ ਗਲਤਫਹਿਮੀ ’ਤੇ ਭਾਈਜਾਨ ਨੇ ਦਿੱਤਾ ਕੁਝ ਇਸ ਤਰ੍ਹਾਂ ਜਵਾਬ
ਇਹ ਸ਼ੁਰੂਆਤ ’ਚ ਗਲਤੀ ਸਾਡੇ ਤੋਂ ਹੀ ਹੋ ਗਈ, ਫਿਰ ਚਾਹੁਣ ਵਾਲਿਆਂ ਨੂੰ ਲੱਗਾ ਕਿ ਸਲਮਾਨ ਦੀ ਫ਼ਿਲਮ ਹੈ ਹੀ ਨਹੀਂ। ਲੋਕਾਂ ਨੇ ਮੰਨ ਲਿਆ ਕਿ ਮੈਂ ਸਿਰਫ਼ 10-15 ਮਿੰਟ ਲਈ ਹੀ ਫ਼ਿਲਮ ਚ ਹਾਂ ਅਤੇ ਇਸ ਨੂੰ ਠੀਕ ਕਰਨ ਲਈ ਹੁਣ ਪੂਰੇ ਦੇਸ਼ ’ਚ ਘੁੰਮ ਰਿਹਾ ਹਾਂ ਅਤੇ ਲੋਕਾਂ ਨੂੰ ਕਹਿ ਰਿਹਾ ਹਾਂ ਕਿ ਮੈਂ ਫ਼ਿਲਮ ਦੀ ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਹਾਂ। ਜਿੱਥੇ ਤੁਹਾਨੂੰ ਫ਼ਿਲਮ ’ਚ ਐਕਸ਼ਨ, ਐਂਟਰਟੇਨਮੈਂਟ ਅਤੇ ਮਸਾਲਾ ਸਭ ਮਿਲੇਗਾ। ਇਹ ਸਲਮਾਨ ਖ਼ਾਨ ਦੀ ਫ਼ਿਲਮ ਹੈ।

ਕੀ ਸਲਮਾਨ ਨੇ ਲਾਕਡਾਊਨ ਤੋਂ ਬਾਅਦ ਆਪਣੀ ਫ਼ਿਲਮ ਤੋਂ ਪਹਿਲਾਂ ਕਿਸੇ ਹੋਰ ਨੂੰ ਵੇਖਿਆ
ਅਸਲ ਗੱਲ ਤਾਂ ਇਹ ਹੈ ਕਿ ਮੈਂ ਥਿਏਟਰ ਜਾਂਦਾ ਹੀ ਨਹੀਂ ਹਾਂ, ਨਹੀਂ ਤਾਂ ਲੋਕ ਫ਼ਿਲਮ ਛੱਡ ਕੇ ਮੈਨੂੰ ਦਿਖਣਾ ਸ਼ੁਰੂ ਕਰ ਦਿੰਦੇ ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਕੋਈ ਫ਼ਿਲਮ ਹੀ ਨਾ ਦੇਖ ਸਕੇ। ਨਾ ਮੈਂ ਹਸਪਤਾਲ ਜਾਂਦਾ ਹਾਂ, ਨਾ ਹੀ ਥੀਏਟਰ ਅਤੇ ਨਾ ਹੀ ਧਾਰਮਿਕ ਸਥਾਨਾਂ ’ਤੇ। ਹੁਣ ਜੇਕਰ ਕਿਸੇ ਦੀ ਤਬੀਅਤ ਖ਼ਰਾਬ ਹੋਵੇ ਅਤੇ ਮੈਂ ਉੱਥੇ ਪਹੁੰਚ ਜਾਵਾਂ ਤਾਂ ਹਸਪਤਾਲ ’ਚ ਮੌਜੂਦ ਸਾਰੇ ਲੋਕ ਮੈਨੂੰ ਦੇਖਣ ਲਈ ਹਫੜਾ-ਦਫੜੀ ਮਚਾ ਦੇਣਗੇ, ਜੋ ਮੈਨੂੰ ਬਿਲਕੁਲ ਪਸੰਦ ਨਹੀਂ। ਮੰਨ ਲਓ ਕਿ ਕੋਈ ਸ਼ਿੱਦਤ ਨਾਲ ਦੁਆਵਾਂ ਪੜ੍ਹ ਰਿਹਾ ਹੈ, ਪ੍ਰਾਰਥਨਾ ਕਰ ਰਿਹਾ ਹੈ ਅਤੇ ਮੇਰੇ ਉੱਥੇ ਪਹੁੰਚਣ ’ਤੇ ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਜਾਵੇ ਤਾਂ ਅਜਿਹਾ ਨਾ ਲੱਗੇ ਕਿ ਮੈਂ ਉਨ੍ਹਾਂ ਦੀਆਂ ਦੁਆਵਾਂ ਵਿਚ ਰੁਕਾਵਟ ਪਾ ਰਿਹਾ ਹਾਂ। ਇਸ ਲਈ ਮੇਰੀ ਕੋਸ਼ਿਸ਼ ਹੈ ਕਿ ਮੈਂ ਨਾ ਜਾਵਾਂ ਪਰ ਜਦੋਂ ਜਾਣਾ ਹੁੰਦਾ ਹੈ ਤਾਂ ਮੈਂ ਚੁੱਪ-ਚਾਪ ਜਾਂਦਾ ਹਾਂ ਜਦੋਂ ਕੋਈ ਨਾ ਹੋਵੇ ਅਤੇ ਕੋਈ ਡਿਸਟਰਬ ਨਾ ਹੋਵੇ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News