ਗਣੇਸ਼ ਚਤੁਰਥੀ ਦੇ ਜਸ਼ਨ ਦੌਰਾਨ ਸਲਮਾਨ ਤੇ ਅੰਬਾਨੀ ਦੀ ਖ਼ਾਸ ਬੌਡਿੰਗ, ਸਾਹਮਣੇ ਆਈ ਵੀਡੀਓ

Sunday, Sep 08, 2024 - 03:49 PM (IST)

ਗਣੇਸ਼ ਚਤੁਰਥੀ ਦੇ ਜਸ਼ਨ ਦੌਰਾਨ ਸਲਮਾਨ ਤੇ ਅੰਬਾਨੀ ਦੀ ਖ਼ਾਸ ਬੌਡਿੰਗ, ਸਾਹਮਣੇ ਆਈ ਵੀਡੀਓ

ਮੁੰਬਈ (ਬਿਊਰੋ) - ਸਲਮਾਨ ਖ਼ਾਨ ਸ਼ਨੀਵਾਰ ਰਾਤ ਅੰਬਾਨੀ ਪਰਿਵਾਰ ਦੇ ਘਰ ਐਂਟੀਲੀਆ ‘ਚ ਆਯੋਜਿਤ ਗਣੇਸ਼ ਚਤੁਰਥੀ ਸਮਾਰੋਹ ‘ਚ ਸ਼ਾਮਲ ਹੋਏ। ਭੈਣ ਅਰਪਿਤਾ ਖ਼ਾਨ ਦੀ ਗਣਪਤੀ ਪੂਜਾ ‘ਤੇ ਆਰਤੀ ਕਰਨ ਤੋਂ ਬਾਅਦ ਸਲਮਾਨ ਐਂਟੀਲੀਆ ਪਹੁੰਚੇ ਸਨ। ਸਲਮਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਸਖਤ ਸੁਰੱਖਿਆ ਨਾਲ ਸਮਾਗਮ ਵਾਲੀ ਥਾਂ ‘ਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਅਭਿਨੇਤਾ ਨੂੰ ਅਨੰਤ ਅੰਬਾਨੀ ਨਾਲ ਦੇਖਿਆ ਗਿਆ। ਇਸ ਦੌਰਾਨ ਅਨੰਤ ਅਤੇ ਸਲਮਾਨ ਵਿਚਾਲੇ ਖਾਸ ਬਾਂਡਿੰਗ ਦੇਖਣ ਨੂੰ ਮਿਲੀ। ਦੋਵਾਂ ਨੂੰ ਖੁਸ਼ੀ ਨਾਲ ਗੱਲਾਂ ਕਰਦੇ ਦੇਖਿਆ ਗਿਆ।

ਪਾਪਰਾਜ਼ੀ ਵਾਇਰਲ ਭਯਾਨੀ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਨੰਤ ਅੰਬਾਨੀ ਨੇ ਸਲਮਾਨ ਦੇ ਮੋਢੇ ‘ਤੇ ਹੱਥ ਰੱਖਿਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਦੋਵੇਂ ਕਾਫੀ ਡੂੰਘੀ ਗੱਲਬਾਤ ਕਰ ਰਹੇ ਹਨ। ਇਸ ਗੱਲਬਾਤ ਦੌਰਾਨ ਅਨੰਤ ਨੇ ਸਲਮਾਨ ਦੇ ਮੋਢੇ ‘ਤੇ ਹੱਥ ਰੱਖਿਆ। ਉਨ੍ਹਾਂ ਦੀ ਦੋਸਤੀ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਅਨੰਤ ਅੰਬਾਨੀ ਅਤੇ ਸਲਮਾਨ ਖ਼ਾਨ ਵਿਚਾਲੇ ਬਹੁਤ ਕਰੀਬੀ ਰਿਸ਼ਤਾ ਹੈ। ਅਨੰਤ ਦੇ ਵਿਆਹ ‘ਚ ਵੀ ਸਲਮਾਨ ਹਰ ਫੰਕਸ਼ਨ ‘ਚ ਉਨ੍ਹਾਂ ਦੇ ਨਾਲ ਸਨ। ਸਲਮਾਨ ਨੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ‘ਚ ਵੀ ਸ਼ਿਰਕਤ ਕੀਤੀ, ਜਿਸ ‘ਚ ਉਹ ਸ਼ਾਹਰੁਖ ਤੇ ਆਮਿਰ ਖ਼ਾਨ ਨਾਲ ਡਾਂਸ ਕਰਦੇ ਨਜ਼ਰ ਆਏ।

ਸਲਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਏ.ਆਰ. ਮੁਰਗਦਾਸ ਨਾਲ ਫ਼ਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਹ ਫ਼ਿਲਮ 2025 ਦੀ ਈਦ ‘ਤੇ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਦੀਆਂ ਪਸਲੀਆਂ ‘ਤੇ ਸੱਟ ਲੱਗ ਗਈ ਸੀ। ਹਾਲ ਹੀ ‘ਚ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੂੰ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ।

 


author

sunita

Content Editor

Related News