ਸਲਮਾਨ ਘਰ ਹੋਈ ਫਾਇਰਿੰਗ ''ਚ ਇਸ ਗੈਂਗਸਟਰ ਦਾ ਨਹੀਂ ਹੱਥ, ਕਿਹਾ- ਕਰਜ਼ੇ ''ਚ ਫਸੇ ਹੋਣ ਕਾਰਨ ਕੀਤਾ ਅਪਰਾਧ
Wednesday, Aug 07, 2024 - 12:32 PM (IST)
ਮੁੰਬਈ - ਅਭਿਨੇਤਾ ਸਲਮਾਨ ਖ਼ਾਨ (58) ਦੇ ਮੁੰਬਈ ਸਥਿਤ ਨਿਵਾਸ ਦੇ ਬਾਹਰ ਗੋਲੀ ਚਲਾਉਣ ਵਾਲੇ ਸ਼ੂਟਰਾਂ ’ਚੋਂ ਇਕ ਨੇ ਜ਼ਮਾਨਤ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਸਿਧਾਂਤਾਂ ਤੋਂ ਪ੍ਰਭਾਵਿਤ ਹੈ। ਮੁਲਜ਼ਮ ਵਿੱਕੀ ਕੁਮਾਰ ਗੁਪਤਾ ਨੇ ਕਿਹਾ ਕਿ ਉਸ ਨੇ ਕਥਿਤ ਅਪਰਾਧ ਇਸ ਲਈ ਕੀਤਾ ਕਿਉਂਕਿ ਉਹ ਕਰਜ਼ੇ ’ਚ ਫਸਿਆ ਹੋਇਆ ਸੀ। ਉਸ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ਦਾ ਨਾਂ ਇਸ ਮਾਮਲੇ ’ਚ ਗਲਤ ਦੱਸਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਮੁੰਬਈ ਪੁਲਸ ਵੀ ਦਾਅਵਾ ਕਰ ਰਹੀ ਹੈ ਕਿ ਫਾਇਰਿੰਗ ਪਿੱਛੇ ਉਸ ਦੀ ਕੋਈ ਭੂਮਿਕਾ ਨਹੀਂ। ਉਸ ਨੇ ਕਿਹਾ ਕਿ ਫਾਇਰਿੰਗ ਦਾ ਮੰਤਵ ਸਲਮਾਨ ਖਾਨ ਨੂੰ 26 ਸਾਲ ਪਹਿਲਾਂ ਦੋ ਕਾਲੇ ਹਿਰਨ ਮਾਰਨ ਦੇ ਕਥਿਤ ਕੰਮ ਲਈ ਡਰਾਉਣਾ ਸੀ। ਪਿਛਲੇ ਮਹੀਨੇ ਇੱਥੋਂ ਦੀ ਇਕ ਅਦਾਲਤ ’ਚ ਦਾਇਰ ਕੀਤੀ ਗਈ ਪੁਲਸ ਦੀ ਚਾਰਜਸ਼ੀਟ ’ਚ ਲਾਰੈਂਸ ਬਿਸ਼ਨੋਈ, ਉਸ ਦੇ ਭਰਾ ਅਨਮੋਲ ਬਿਸ਼ਨੋਈ ਤੇ ਗੈਂਗ ਦੇ ਮੁੱਖ ਮੈਂਬਰ ਰੋਹਿਤ ਗੋਧਰਾ ਨੂੰ ਇਸ ਕੇਸ ’ਚ ਲੋੜੀਂਦਾ ਮੁਲਜ਼ਮ ਦੱਸਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ
ਪੁਲਸ ਅਨੁਸਾਰ ਇਸ ਸਾਲ 14 ਅਪ੍ਰੈਲ ਦੀ ਸਵੇਰ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਗੁਪਤਾ ਤੇ ਸਾਗਰ ਪਾਲ ਨੇ ਬਾਂਦਰਾ ’ਚ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀ ਚਲਾਈ ਸੀ ਤੇ ਫਰਾਰ ਹੋ ਗਏ ਸਨ। ਦੋਹਾਂ ਨੂੰ ਬਾਅਦ ’ਚ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।