‘ਬਿਗ ਬਾਸ 16’ ਨੂੰ ਹੋਸਟ ਕਰਨ ਲਈ ਸਲਮਾਨ ਖ਼ਾਨ ਨੇ ਮੰਗੀ 3 ਗੁਣਾ ਵੱਧ ਫ਼ੀਸ, ਕੀਤੀ ਇੰਨੇ ਕਰੋੜ ਦੀ ਮੰਗ
Thursday, Jul 14, 2022 - 06:23 PM (IST)
ਬਾਲੀਵੁੱਡ ਡੈਸਕ: ਅਦਾਕਾਰਾ ਸਲਮਾਨ ਖ਼ਾਨ ਅਤੇ ਉਨ੍ਹਾਂ ਦਾ ਰਿਐਲਿਟੀ ਸ਼ੋਅ ਬਿਗ ਬਾਸ ਕਾਫ਼ੀ ਸੁਰਖੀਆਂ ’ਚ ਹੈ। ਬਿਗ ਬਾਸ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਖ਼ਬਰਾਂ ਹਨ ਕਿ ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬਾਸ 16 ਵਾਂ’ ਸੀਜ਼ਨ ਸਤੰਬਰ ਦੇ ਅੰਤ ਤੱਕ ਸ਼ੁਰੂ ਹੋਵੇਗਾ। ਇਹ ਵੀ ਸੁਣਨ ’ਚ ਆਇਆ ਹੈ ਕਿ ਸਲਮਾਨ ਖ਼ਾਨ ਨੇ ਇਸ ਸੀਜ਼ਨ ’ਚ ਨਿਰਮਾਤਾ ਤੋਂ ਤਿੰਨ ਗੁਣਾ ਜ਼ਿਆਦਾ ਫ਼ੀਸ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਨੀਤੂ ਚੰਦਰਾ ਦਾ ਖ਼ੁਲਾਸਾ- ‘ਇਕ ਕਾਰੋਬਾਰੀ ਨੇ ਪਤਨੀ ਬਣਾਉਣ ਲਈ ਦਿੱਤਾ ਸੀ 25 ਲੱਖ ਰੁਪਏ ਦਾ ਆਫ਼ਰ’
ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਨੇ ਨਿਰਮਾਤਾ ਨੂੰ ਕਿਹਾ ਕਿ ਉਸ ਨੇ ਪਿਛਲੇ ਤਿੰਨ ਸੀਜ਼ਨ ਤੋਂ ਆਪਣੀ ਫ਼ੀਸ ’ਚ ਕੋਈ ਵਾਧਾ ਨਹੀਂ ਕੀਤਾ ਹੈ ਅਤੇ ਇਸ ਵਾਰ ਉਹ ਸ਼ੋਅ ਦੀ ਮੇਜ਼ਬਾਨੀ ਉਦੋਂ ਹੀ ਕਰਨਗੇ ਜਦੋਂ ਉਨ੍ਹਾਂ ਨੂੰ ਜ਼ਿਆਦਾ ਫ਼ੀਸ ਮਿਲੇਗੀ।ਹਾਲਾਂਕਿ ਹੁਣ ਤੱਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : CM ਮਾਨ ਨੂੰ ਪਰਿਵਾਰ ਸਮੇਤ ਮਿਲੇ ਕਰਮਜੀਤ ਅਨਮੋਲ, ਦਿੱਤੀਆਂ ਵਿਆਹ ਦੀਆਂ ਵਧਾਈਆਂ
ਜੇਕਰ ਇਹ ਰਿਪੋਰਟ ਸੱਚ ਨਿਕਲਦੀ ਹੈ ਤਾਂ ਨਿਰਮਾਤਾਵਾਂ ਨੂੰ ਇਸ ਸੀਜ਼ਨ ਨੂੰ ਹੋਸਟ ਕਰਨ ਲਈ ਸਲਮਾਨ ਨੂੰ ਕੁੱਲ 1050 ਕਰੋੜ ਰੁਪਏ ਦੀ ਫ਼ੀਸ ਦੇਣੀ ਪਵੇਗੀ, ਕਿਉਂਕਿ ਸਲਮਾਨ ਖ਼ਾਨ ਨੇ ‘ਬਿਗ ਬਾਸ 15’ ਨੂੰ ਹੋਸਟ ਕਰਨ ਲਈ 350 ਕਰੋੜ ਰੁਪਏ ਲਏ ਸਨ।
ਦੱਸ ਦੇਈਏ ਕਿ ਸੂਤਰਾ ਅਨੁਸਾਰ ਨਿਰਮਾਤਾਵਾਂ ਨੇ ‘ਬਿਗ ਬਾਸ 16’ ਅਤੇ ਬਿਗ ਬਾਸ ਓ.ਟੀ.ਟੀ 2 ਲਈ 17 ਮਸ਼ਹੂਰ ਹਸਤੀਆਂ ਨਾਲ ਸੰਪਰਕ ਕੀਤਾ ਹੈ। ਫ਼ਿਲਹਾਲ ਇਕ ਅਸਪਸ਼ਟ ਹੈ ਕਿ ਇਹ ਪੇਸ਼ਕਸ਼ ਕੌਣ ਲਵੇਗਾ। ਰਿਐਲਿਟੀ ਸ਼ੋਅ ਦੇ ਨਿਰਮਾਤਾਵਾਂ ਨੇ ਕਥਿਤ ਤੌਰ ’ਤੇ ਅਰਜੁਨ ਬਿਜਲਾਨੀ, ਦਿਵਯੰਕਾ ਤ੍ਰਿਪਾਠੀ, ਸ਼ਿਵਾਂਗੀ ਜੋਸ਼ੀ, ਟੀਨਾ ਦੱਤਾ, ਆਰੂਸ਼ੀ ਦੱਤਾ, ਪੂਨਮ ਪਾਂਡੇ, ਸ਼ਿਵਮ ਸ਼ਰਮਾ, ਜੈ ਦੁਧਾਨੇ, ਮੁਨਮ ਦੱਤਾ, ਅਜ਼ਮਾ ਫੱਲ੍ਹਾ, ਕੈਟ ਕ੍ਰਿਸਚੀਅਨ, ਜੰਨਤ, ਜ਼ੁਬੈਰ, ਫ਼ੈਸਲ ਸ਼ੇਖ, ਕੇਵਿਨ ਅਲਮਾਸਿਫ਼ਰ ਅਤੇ ਬਸੀਰ ਅਲੀ ਇਨ੍ਹਾਂ ਹਸਤੀਆਂ ਨੂੰ ਸਪੰਰਕ ਕੀਤਾ ਹੈ।