ਇਸ ਕੰਟੈਸਟੈਂਟ ਨੂੰ ਸਲਮਾਨ ਨੇ ਕੀਤਾ ਘਰ ਤੋਂ ਬੇਘਰ, ਹੈਰਾਨ ਰਹਿ ਗਏ ਸਾਰੇ ਘਰਵਾਲੇ

Saturday, Dec 18, 2021 - 10:03 AM (IST)

ਇਸ ਕੰਟੈਸਟੈਂਟ ਨੂੰ ਸਲਮਾਨ ਨੇ ਕੀਤਾ ਘਰ ਤੋਂ ਬੇਘਰ, ਹੈਰਾਨ ਰਹਿ ਗਏ ਸਾਰੇ ਘਰਵਾਲੇ

ਨਵੀਂ ਦਿੱਲੀ (ਬਿਊਰੋ) : ਜਿਵੇਂ-ਜਿਵੇਂ 'ਬਿੱਗ ਬੌਸ 15' ਆਪਣੇ ਅੰਤ ਵੱਲ ਵਧ ਰਿਹਾ ਹੈ, ਕਈ ਹੈਰਾਨ ਕਰਨ ਵਾਲੇ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਖ਼ਬਰ ਆ ਰਹੀ ਹੈ ਕਿ ਇਸ ਹਫ਼ਤੇ ਇਕ ਐਲੀਮੀਨੇਸ਼ਨ ਹੋਇਆ ਹੈ, ਜੋ ਕਾਫੀ ਹੈਰਾਨੀਜਨਕ ਹੈ। ਸ਼ੋਅ 'ਚ ਹਰ ਰੋਜ਼ ਕੋਈ ਨਾ ਕੋਈ ਨਵਾਂ ਧਮਾਕਾ ਹੁੰਦਾ ਹੈ ਪਰ ਇਸ ਮੁਕਾਬਲੇਬਾਜ਼ ਦੇ ਬਾਹਰ ਹੋਣ ਨਾਲ ਸਮੀਕਰਨ ਬਹੁਤ ਤੇਜ਼ੀ ਨਾਲ ਬਦਲਦੇ ਜਾ ਰਹੇ ਹਨ।

ਇਹ ਮੁਕਾਬਲੇਬਾਜ਼ ਹੋਇਆ ਬਾਹਰ
ਵੈੱਬਸਾਈਟ 'ਦਿ ਖ਼ਬਰੀ' ਮੁਤਾਬਕ, ਰਾਖੀ ਸਾਵੰਤ ਦੇ ਪਤੀ ਰਿਤੇਸ਼ ਇਸ ਹਫ਼ਤੇ ਬੇਘਰ ਹੋਣ ਵਾਲਿਆਂ 'ਚ ਸ਼ਾਮਲ ਹਨ। ਰਾਖੀ ਅਤੇ ਰਿਤੇਸ਼ ਦਾ ਰਿਸ਼ਤਾ ਉਂਝ ਵੀ ਠੀਕ ਨਹੀਂ ਚੱਲ ਰਿਹਾ ਸੀ। ਦੋਵੇਂ ਹਰ ਗੱਲ ਨੂੰ ਲੈ ਕੇ ਝਗੜਾ ਕਰਦੇ ਸਨ, ਹੁਣ ਰਾਖੀ ਸਾਵੰਤ ਬਾਹਰ ਜਾ ਕੇ ਰਿਤੇਸ਼ ਨਾਲ ਖੁੱਲ੍ਹ ਕੇ ਆਪਣੀ ਖੇਡ ਦਿਖਾ ਸਕਦੀ ਹੈ। ਹਾਲ ਹੀ ਦੇ ਐਪੀਸੋਡ 'ਚ ਦਿਖਾਇਆ ਗਿਆ ਹੈ ਕਿ ਰਾਖੀ ਰਿਤੇਸ਼ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਤੋਂ ਦੂਰ ਕਿਉਂ ਭੱਜਦਾ ਹੈਂ? ਤੁਸੀਂ ਮੈਨੂੰ ਓਨਾ ਮੁੱਲ ਨਹੀਂ ਦਿੰਦੇ ਜਿੰਨਾ ਮੈਂ ਤੁਹਾਡੇ ਲਈ ਪ੍ਰਗਤੀਸ਼ੀਲ ਹਾਂ।

 
 
 
 
 
 
 
 
 
 
 
 
 
 
 

A post shared by ColorsTV (@colorstv)

ਵਿਆਹ ਜੇ ਦੋ ਸਾਲਾਂ ਬਾਅਦ ਦੁਨੀਆ ਸਾਹਮਣੇ ਲੈ ਕੇ ਆਈ ਪਤੀ ਨੂੰ ਰਾਖੀ
ਉਂਝ ਰਾਖੀ ਵਿਆਹ ਦੇ 2 ਸਾਲ ਬਾਅਦ ਰਿਤੇਸ਼ ਨੂੰ ਦੁਨੀਆ ਦੇ ਸਾਹਮਣੇ ਲੈ ਆਈ ਹੈ। ਇੱਥੋਂ ਤਕ ਕਿ ਸ਼ੋਅ ਦੇ ਬੌਸ ਸਲਮਾਨ ਖ਼ਾਨ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਰਿਤੇਸ਼ ਹੀ ਇਕ ਐੱਨ. ਆਰ. ਆਈ. ਸੀ, ਜਿਸ ਨੇ ਰਾਖੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਸ 'ਤੇ ਕਿਸੇ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਰਿਤੇਸ਼ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਤਾਂ ਲੋਕ ਹੈਰਾਨ ਰਹਿ ਗਏ।

 
 
 
 
 
 
 
 
 
 
 
 
 
 
 

A post shared by ColorsTV (@colorstv)

ਰਾਖੀ ਸਾਵੰਤ ਹੁਣ ਕੀ ਕਰੇਗੀ?
ਕੁਝ ਦਿਨ ਪਹਿਲਾਂ ਇਕ ਔਰਤ ਮੀਡੀਆ ਸਾਹਮਣੇ ਆਈ ਸੀ, ਜਿਸ ਨੇ ਰਿਤੇਸ਼ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਤਸਵੀਰਾਂ ਵੀ ਦਿਖਾਈਆਂ, ਜਿਸ 'ਚ ਉਹ ਰਿਤੇਸ਼ ਤੇ ਉਨ੍ਹਾਂ ਦਾ ਬੇਟਾ ਵੀ ਹਨ। ਇੰਨਾ ਹੀ ਨਹੀਂ ਔਰਤ ਨੇ ਰਿਤੇਸ਼ 'ਤੇ ਘਰੇਲੂ ਹਿੰਸਾ ਦਾ ਵੀ ਦੋਸ਼ ਲਗਾਇਆ ਹੈ। ਉਸ ਨੇ ਦੱਸਿਆ ਕਿ ਰਿਤੇਸ਼ ਉਸ ਨੂੰ ਬੈਲਟ ਨਾਲ ਬੁਰੀ ਤਰ੍ਹਾਂ ਕੁੱਟਦਾ ਸੀ, ਜਿਸ ਕਾਰਨ ਉਸ ਨੇ ਤਲਾਕ ਲੈ ਲਿਆ। ਹੁਣ ਤਾਂ ਰੱਬ ਹੀ ਜਾਣਦਾ ਹੈ ਕਿ ਘਰ ਤੋਂ ਬਾਹਰ ਆਉਣ ਤੋਂ ਬਾਅਦ ਰਿਤੇਸ਼ ਕੀ ਕਰਨਗੇ ਪਰ ਰਾਖੀ ਸਾਵੰਤ ਜ਼ਰੂਰ ਘਰ 'ਚ ਇਕੱਲੀ ਹੋਣ ਵਾਲੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News