ਫ਼ਿਲਮ ''ਸਾਲਾਰ'' ਦੀ ਆਈ ਨਵੀਂ ਰਿਲੀਜ਼ਿੰਗ ਡੇਟ, ਸ਼ਾਹਰੁਖ ਨਾਲ ਹੋਵੇਗਾ ਪ੍ਰਭਾਸ ਦਾ ਮੁਕਾਬਲਾ

Friday, Sep 29, 2023 - 04:04 PM (IST)

ਫ਼ਿਲਮ ''ਸਾਲਾਰ'' ਦੀ ਆਈ ਨਵੀਂ ਰਿਲੀਜ਼ਿੰਗ ਡੇਟ, ਸ਼ਾਹਰੁਖ ਨਾਲ ਹੋਵੇਗਾ ਪ੍ਰਭਾਸ ਦਾ ਮੁਕਾਬਲਾ

ਨਵੀਂ ਦਿੱਲੀ (ਬਿਊਰੋ) : ਸਾਊਥ ਸਿਨੇਮਾ ਦੇ ਸੁਪਰਸਟਾਰ ਪ੍ਰਭਾਸ ਦੀ ਮੋਸਟ ਅਵੇਟਿਡ ਫ਼ਿਲਮ 'ਸਾਲਾਰ' ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਫੈਨਜ਼ ਇਸ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਅਜਿਹੇ 'ਚ ਸ਼ੁੱਕਰਵਾਰ ਨੂੰ ਮੇਕਰਜ਼ ਵਲੋਂ 'ਸਾਲਾਰ-ਪਾਰਟ 1 ਸੀਜ਼ਫਾਇਰ' ਦੀ ਨਵੀਂ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪ੍ਰਭਾਸ ਦੀ ਫ਼ਿਲਮ ਦਾ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ। ਅਜਿਹੇ 'ਚ 'ਸਲਾਰ' ਦੀਆਂ ਇਨ੍ਹਾਂ ਨਵੀਆਂ ਰਿਲੀਜ਼ਿੰਗ ਡੇਟਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ 'ਕੇ ਜੀ ਐੱਫ' ਦੇ ਡਾਇਰੈਕਟਰ ਪ੍ਰਸ਼ਾਂਤ ਨੀਲ ਦੀ ਇਹ ਫ਼ਿਲਮ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਡਿੰਕੀ' ਨਾਲ ਬਾਕਸ ਆਫਿਸ 'ਤੇ ਟੱਕਰ ਦੇਣ ਵਾਲੀ ਹੈ।

'ਸਲਾਰ' ਦੀ ਨਵੀਂ ਰਿਲੀਜ਼ਿੰਗ ਡੇਟ
ਲੰਬੇ ਸਮੇਂ ਤੋਂ ਪ੍ਰਭਾਸ ਦੀ 'ਸਾਲਾਰ' ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਹੈ। ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸੁਕ ਹਨ। 'ਕੇ ਜੀ ਐੱਫ ਚੈਪਟਰ 2' ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਹੁਣ ਪ੍ਰਭਾਸ ਦੀ ਸਾਲਾਰ 'ਤੇ ਦਾਅ ਖੇਡਿਆ ਹੈ। 'ਸਾਲਾਰ-ਪਾਰਟ 1 ਸੀਜ਼ਫਾਇਰ' ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆਂ ਹੈ, ਜਿਸ ਨੂੰ ਦੇਖਣ ਤੋਂ ਬਾਅਦ ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਦਾ ਉਤਸ਼ਾਹ ਕਾਫ਼ੀ ਵਧ ਗਿਆ ਹੈ ਪਰ ਹੁਣ 'ਸਾਲਾਰ' ਦੀ ਨਵੀਂ ਰਿਲੀਜ਼ਿੰਗ ਡੇਟ ਨੂੰ ਲੈ ਕੇ ਤੁਹਾਡਾ ਉਤਸ਼ਾਹ ਦੁੱਗਣਾ ਹੋਣ ਵਾਲਾ ਹੈ। ਸ਼ੁੱਕਰਵਾਰ ਨੂੰ ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 'ਸਾਲਾਰ' ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ 'ਚ ਅਦਾਕਾਰ ਦਾ ਖ਼ਤਰਨਾਕ ਲੁੱਕ ਦੇਖਿਆ ਜਾ ਸਕਦਾ ਹੈ। ਇਸ ਪੋਸਟਰ ਨਾਲ ਹੀ 'ਬਾਹੂਬਲੀ' ਸੁਪਰਸਟਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਸਾਲਾਰ' 22 ਦਸੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

'ਡੰਕੀ' ਨਾਲ ‘ਸਾਲਾਰ’ ਦਾ ਮੁਕਾਬਲਾ
ਹਾਲ ਹੀ 'ਚ ਖ਼ਬਰ ਸਾਹਮਣੇ ਆਈ ਸੀ ਕਿ ਸ਼ਾਹਰੁਖ ਖ਼ਾਨ ਦੀ ਅਗਲੀ ਫ਼ਿਲਮ 'ਡੰਕੀ' ਨਾਲ 'ਸਾਲਾਰ' ਦਾ ਮੁਕਾਬਲਾ ਹੋ ਸਕਦਾ ਹੈ। ਅਜਿਹੇ 'ਚ 'ਸਾਲਾਰ' ਦੀ ਨਵੀਂ ਰਿਲੀਜ਼ਿੰਗ ਡੇਟ ਦੇ ਐਲਾਨ ਨਾਲ ਹੀ ਇਹ ਤਹਿ ਹੋ ਗਿਆ ਹੈ ਕਿ ਕ੍ਰਿਸਮਸ ਮੌਕੇ ਫੈਨਜ਼ ਨੂੰ 'ਸਲਾਰ' ਤੇ 'ਡੰਕੀ' ਵਿਚਾਲੇ ਬਾਕਸ ਆਫ਼ਿਸ 'ਤੇ ਟੱਕਰ ਦੇਖਣ ਨੂੰ ਮਿਲੇਗੀ।


author

sunita

Content Editor

Related News