‘ਸਾਲਾਰ’ ਦਾ ਸਾਹਮਣੇ ਆਇਆ ‘ਦਿ ਫਾਈਨਲ ਪੰਚ’, ਧਮਾਕੇਦਾਰ ਐਕਸ਼ਨ ਨਾਲ ਭਰਪੂਰ ਹੈ ਟਰੇਲਰ

Tuesday, Dec 19, 2023 - 12:14 PM (IST)

‘ਸਾਲਾਰ’ ਦਾ ਸਾਹਮਣੇ ਆਇਆ ‘ਦਿ ਫਾਈਨਲ ਪੰਚ’, ਧਮਾਕੇਦਾਰ ਐਕਸ਼ਨ ਨਾਲ ਭਰਪੂਰ ਹੈ ਟਰੇਲਰ

ਮੁੰਬਈ (ਬਿਊਰੋ)– ਹੋਮਬਾਲੇ ਫ਼ਿਲਮਜ਼ ਆਪਣੇ ਅਗਲੇ ਵੱਡੇ ਵੈਂਚਰ ‘ਸਾਲਾਰ : ਪਾਰਟ 1 – ਸੀਜ਼ਫਾਇਰ’ ਬਾਹੂਬਲੀ ਸਟਾਰ ਪ੍ਰਭਾਸ ਸਟਾਰਰ ਸੀਜ਼ਫਾਇਰ ਦੀ ਸ਼ਾਨਦਾਰ ਰਿਲੀਜ਼ ਲਈ ਤਿਆਰ ਹੈ।

ਫ਼ਿਲਮ ‘ਕੇ. ਜੀ. ਐੱਫ.’ ਨਿਰਦੇਸ਼ਕ ਪ੍ਰਸ਼ਾਂਤ ਨੀਲ ਵਲੋਂ ਨਿਰਦੇਸ਼ਿਤ ਹੈ। ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਨਿਰਮਾਤਾਵਾਂ ਨੇ ‘ਦਿ ਫਾਈਨਲ ਪੰਚ’ ਨਾਂ ਦੇ ਫ਼ਿਲਮ ਦਾ ਐਕਸ਼ਨ ਪੈਕਡ ਰਿਲੀਜ਼ ਟਰੇਲਰ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਟਰੇਲਰ ਸਾਨੂੰ ‘ਸਾਲਾਰ’ ਦੀ ਐਕਸ਼ਨ ਨਾਲ ਭਰਪੂਰ ਦੁਨੀਆ ’ਚ ਲਿਜਾਂਦਾ ਹੈ ਤੇ ਵੱਡੇ ਪਰਦੇ ’ਤੇ ਇਸ ਇੰਟੈਂਸ ਐਕਸ਼ਨ ਇਮੋਸ਼ਨਲ ਡਰਾਮੇ ਨੂੰ ਦੇਖਣ ਲਈ ਉਤਸ਼ਾਹ ਵੀ ਵਧਾਉਂਦਾ ਹੈ।

ਦੱਸ ਦੇਈਏ ਕਿ ਜਿਥੇ 21 ਦਸੰਬਰ ਨੂੰ ਸਿਨੇਮਾਘਰਾਂ ’ਚ ਸ਼ਾਹਰੁਖ ਖ਼ਾਨ ਦੀ ‘ਡੰਕੀ’ ਤੇ ਡੀ. ਸੀ. ਦੀ ‘ਐਕੁਆਮੈਨ 2’ ਰਿਲੀਜ਼ ਹੋ ਰਹੀਆਂ ਹਨ, ਉਥੇ ‘ਸਾਲਾਰ’ 22 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਪ੍ਰਭਾਸ ਦੀਆਂ ਪਿਛਲੀਆਂ 3 ਫ਼ਿਲਮਾਂ ਦਰਸ਼ਕਾਂ ਵਲੋਂ ਬਿਲਕੁਲ ਪਸੰਦ ਨਹੀਂ ਕੀਤੀਆਂ ਗਈਆਂ ਹਨ, ਜੋ ਹਨ ‘ਸਾਹੋ’, ‘ਰਾਧੇ ਸ਼ਿਆਮ’ ਤੇ ‘ਆਦਿਪੁਰਸ਼’। ਅਜਿਹੇ ’ਚ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ‘ਸਾਲਾਰ’ ਪ੍ਰਭਾਸ ਦੇ ਕਰੀਅਰ ’ਚ ਟਰਨਿੰਗ ਪੁਆਇੰਟ ਸਾਬਿਤ ਹੁੰਦੀ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News