400 ਕਰੋੜ ਦੇ ਬਜਟ ਵਾਲੀ ਪ੍ਰਭਾਸ ਦੀ ਫ਼ਿਲਮ 'ਸਾਲਾਰ' ਇਸ ਦਿਨ ਹੋਵੇਗੀ ਰਿਲੀਜ਼

01/12/2023 6:01:58 PM

ਮੁੰਬਈ (ਬਿਊਰੋ)- ਸਾਊਥ ਇੰਡਸਟਰੀ ਦੀ 'ਸਾਲਾਰ' ਯਕੀਨੀ ਤੌਰ 'ਤੇ ਇਸ ਸਮੇਂ ਦੇਸ਼ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ 'ਚੋਂ ਇਕ ਹੈ। ਇਹ ਸਾਲ 2023 ਦੀ ਮੈਗਾ ਫ਼ਿਲਮ ਸਾਬਿਤ ਹੋ ਸਕਦੀ ਹੈ। ਦੂਜੇ ਪਾਸੇ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਪ੍ਰਭਾਸ 'ਬਾਹੂਬਲੀ' ਸੀਰੀਜ਼ ਦੀ ਤਰ੍ਹਾਂ ਵਾਪਸੀ ਕਰਨਗੇ।

ਇਹ ਫ਼ਿਲਮ ਕਈ ਕਾਰਨਾਂ ਕਰਕੇ ਸੁਰਖ਼ੀਆਂ 'ਚ ਹੈ, ਜਿਨ੍ਹਾਂ 'ਚੋਂ ਇਕ ਪ੍ਰਭਾਸ, ਪ੍ਰਸ਼ਾਂਤ ਨੀਲ ਤੇ ਹੋਮਬਾਲੇ ਫ਼ਿਲਮਜ਼ ਦੀ ਡਰੀਮ ਟੀਮ ਦਾ ਸਮਰਥਨ ਹੈ। ਤਿੰਨਾਂ ਦੀ ਇਕੱਠਿਆਂ ਇਹ ਪਹਿਲੀ ਫ਼ਿਲਮ ਹੈ। ਜੇਕਰ ਆਲੋਚਕਾਂ ਦੀ ਮੰਨੀਏ ਤਾਂ ਇਹ ਫ਼ਿਲਮ ਇੰਡਸਟਰੀ 'ਚ ਚਮਕ ਵਾਪਸ ਲਿਆ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ

'ਸਾਲਾਰ' ਭਾਰਤ ਦੀਆਂ ਤਿੰਨ ਸਭ ਤੋਂ ਵੱਡੀਆਂ ਫਰੈਂਚਾਇਜ਼ੀ 'ਬਾਹੂਬਲੀ', 'ਕੇ. ਜੀ. ਐੱਫ.' ਤੇ 'ਕਾਂਤਾਰਾ' ਦੇ ਸੁਮੇਲ ਨੂੰ ਦੇਖੇਗਾ। ਇਹ ਪਹਿਲੀ ਵਾਰ ਹੈ ਜਦੋਂ Hombale Films, KGF ਦੇ ਨਿਰਮਾਤਾ, KGF ਦੇ ਨਿਰਦੇਸ਼ਕ, KGF ਦੇ ਟੈਕਨੀਸ਼ੀਅਨ ਤੇ 'ਬਾਹੂਬਲੀ' ਦੇ ਅਦਾਕਾਰ 2023 'ਚ ਭਾਰਤ ਨੂੰ ਇਕ ਹੋਰ ਬਲਾਕਬਸਟਰ ਦੇਣ ਲਈ ਇਕੱਠੇ ਆ ਰਹੇ ਹਨ।

ਰਿਪੋਰਟਾਂ ਅਨੁਸਾਰ ਹੋਮਬਾਲੇ ਫ਼ਿਲਮਜ਼ ਨੇ 400 ਕਰੋੜ ਤੋਂ ਵੱਧ ਦੇ ਬਜਟ ਨਾਲ 'ਸਾਲਾਰ' ਨੂੰ ਵੱਡੇ ਪੱਧਰ 'ਤੇ ਸ਼ੂਟ ਕੀਤਾ ਹੈ। ਇਸ ਦੇ ਨਾਲ ਹੀ 'ਸਾਲਾਰ' ਯੁੱਗ ਦੀ ਸ਼ੁਰੂਆਤ ਬਾਰੇ ਇੰਟਰਨੈੱਟ 'ਤੇ ਚਰਚਾਵਾਂ ਹਨ। 'ਸਾਲਾਰ' 28 ਸਤੰਬਰ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News