ਸੈਫ਼-ਕਰੀਨਾ ਨੇ ਖ਼ਰੀਦੀ ਆਰਾਮਦਾਇਕ ‘ਜੀਪ ਰੈਂਗਲਰ ਰੂਬੀਕਨ’, ਕੀਮਤ ਜਾਣਕੇ ਹੋ ਜਾਓਗੇ ਹੈਰਾਨ

Sunday, Oct 02, 2022 - 12:49 PM (IST)

ਸੈਫ਼-ਕਰੀਨਾ ਨੇ ਖ਼ਰੀਦੀ ਆਰਾਮਦਾਇਕ ‘ਜੀਪ ਰੈਂਗਲਰ ਰੂਬੀਕਨ’, ਕੀਮਤ ਜਾਣਕੇ ਹੋ ਜਾਓਗੇ ਹੈਰਾਨ

ਮੁੰਬਈ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਇੰਡਸਟਰੀ ਦੇ ਸਭ ਤੋਂ ਪਿਆਰੇ ਸਟਾਰ ਕਿਡਸ ’ਚੋਂ ਇਕ ਹੈ। ਤੈਮੂਰ ਅਲੀ ਖ਼ਾਨ ਹਮੇਸ਼ਾ ਸੁਰਖੀਆਂ ’ਚ ਰਹਿੰਦਾ ਹੈ। ਚਾਹੇ ਉਸ ਦੀਆਂ ਪਿਆਰੀਆਂ ਹਰਕਤਾਂ ਹੋਣ ਜਾਂ ਪਾਪਰਾਜ਼ੀ ਨਾਲ ਉਸ ਦੀ ਗੱਲਬਾਤ, ਤੈਮੂਰ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਤੈਮੂਰ ਇਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ।

PunjabKesari

ਦਰਅਸਲ, ਸੈਫ਼ ਨੇ 63 ਲੱਖ ਦੀ ਨਵੀਂ ਜੀਪ ਰੈਂਗਲਰ ਰੂਬੀਕਨ ਖ਼ਰੀਦੀ ਹੈ ਪਰ ਗੱਡੀ ਦੀ ਆਨ ਰੋਡ ਕੀਮਤ 67 ਲੱਖ ਰੁਪਏ ਹੈ। ਕੁਝ ਮਹੀਨੇ ਪਹਿਲਾਂ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਨੂੰ ਇਸ ਗੱਡੀ ਦੀ ਟੈਸਟ ਡਰਾਈਵ ਲੈਂਦੇ ਦੇਖਿਆ ਗਿਆ ਸੀ।

PunjabKesari

ਉਸ ਸਮੇਂ ਦੋਵਾਂ ਨੇ ਇਸ ਨੂੰ ਬੁੱਕ ਕਰ ਲਿਆ। ਹਾਲਾਂਕਿ ਜੋੜਾ ਜੀਪ ਨੂੰ ਅਕਤੂਬਰ ਮਹੀਨੇ ’ਚ ਇਸ ਨੂੰ ਘਰ ਲੈ ਆਏ ਹਨ।ਗੱਡੀ ਦੀ ਕੀਮਤ ਦੀ ਗੱਲ ਕਰੀਏ ਤਾਂ ਸਿਰਫ਼ ਦੋ ਵੇਰੀਐਂਟ ਆਉਂਦੇ ਹਨ।

ਇਹ ਵੀ ਪੜ੍ਹੋ :  ਟਾਈਗਰ ਸ਼ਰਾਫ ਅਤੇ ਰਸ਼ਮਿਕਾ ਮੰਦਾਨਾ ਇਕੱਠੇ ਵੱਡੇ ਪਰਦੇ 'ਤੇ ਆਉਂਣਗੇ ਨਜ਼ਰ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

ਪਹਿਲੇ ਵੇਰੀਐਂਟ ਦੀ ਕੀਮਤ 57 ਲੱਖ ਰੁਪਏ ਹੈ। ਇਸ ਦੇ ਨਾਲ ਹੀ ਦੂਜਾ ਵੇਰੀਐਂਟ 63 ਲੱਖ ਦਾ ਹੈ।ਪਰ ਗੱਡੀ ਦੀ ਆਨ ਰੋਡ ਕੀਮਤ 67 ਲੱਖ ਰੁਪਏ ਹੈ। ਇਹ ਕਾਰ ਆਫ਼-ਰੋਡਿੰਗ ਲਈ ਬਣਾਈ ਗਈ ਹੈ। ਖ਼ਰਾਬ ਸੜਕਾਂ ’ਤੇ ਜੇਕਰ ਇਸ ਨੂੰ ਲੈ ਕੇ ਜਾਓਗੇ ਤਾਂ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਹੋਵੇਗੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸੈਫ਼ ਅਤੇ ਕਰੀਨਾ ਨੇ ਜੋ ਜੀਪ ਰੈਂਗਲਰ ਲਈ ਹੈ, ਉਹ ਵਿਲੀਜ਼ ਐਡੀਸ਼ਨ ਕਾਰ ਹੈ। ਇਸ ’ਚ ਰੌਕ ਰਲੇਸ ਲਗੀ ਹੈ। 32 ਇੰਚ ਦੇ ਟਾਇਰ ਹਨ। ਇਸ ’ਚ 3.0 ਲੀਟਰ ਡੀਜ਼ਲ V6 ਇੰਜਣ ਹੈ, ਜੋ 260hp ਦੀ ਪਾਵਰ ਅਤੇ 422 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ’ਚ ਅੱਠ ਸਪੀਡ ਆਟੋਮੈਟਿਕ ਗਿਅਰਬਾਕਸ ਹੈ। ਜੀਪ ਰੈਂਗਲਰ ਰੂਬੀਕਨ ਕਾਫ਼ੀ ਕਾਰਗੋ ਸਪੇਸ ਪ੍ਰਦਾਨ ਕਰਦੀ ਹੈ ਅਤੇ ਸੀਟ ਵੀ ਕਾਫ਼ੀ ਆਰਾਮਦਾਇਕ ਹੈ। ਇਸ ਦੀ ਬਾਕਸੀ ਲੁੱਕ ਸਾਰਿਆਂ ਨੂੰ ਆਕਰਸ਼ਿਤ ਕਰਦੀ ਹੈ।

ਇਹ ਵੀ ਪੜ੍ਹੋ : ਲੇਡੀ ਬੌਸ ਲੁੱਕ ’ਚ ਨਜ਼ਰ ਆਈ ਸਰਗੁਣ ਮਹਿਤਾ, ਹੌਟ ਅੰਦਾਜ਼ ’ਚ ਦਿੱਤੇ ਪੋਜ਼

ਸੈਫ਼ ਅਤੇ ਕਰੀਨਾ ਹਮੇਸ਼ਾ ਤੋਂ ਆਫ਼-ਰੋਡਿੰਗ ਕਾਰਾਂ ਦੇ ਸ਼ੌਕੀਨ ਰਹੇ ਹਨ। ਦੋਵੇਂ ਲੰਬੇ ਸਮੇਂ ਤੋਂ ਜੀਪ ਰੈਂਗਲਰ ਰੁਬੀਕਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਸਨ। ਹੁਣ ਜੋੜੇ ਦੇ ਕਾਰ ਕਲੈਕਸ਼ਨ ’ਚ ਇਹ ਨਵੀਂ ਜੀਪ ਵੀ ਸ਼ਾਮਲ ਹੋ ਗਈ ਹੈ ।


author

Shivani Bassan

Content Editor

Related News