ਜਦੋਂ ਆਪਣੇ ਹੱਥੀਂ ਸੈਫ ਅਲੀ ਖ਼ਾਨ ਨੇ ਤਬਾਹ ਕੀਤਾ ਆਪਣਾ ਫ਼ਿਲਮੀ ਕਰੀਅਰ, ਬਣਨਾ ਸੀ ‘ਕਿੰਗ ਆਫ ਰੋਮਾਂਸ’

08/16/2022 2:19:31 PM

ਮੁੰਬਈ(ਬਿਊਰੋ) - ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖ਼ਾਨ ਨੂੰ ਇੰਡਸਟਰੀ ’ਚ ਸਭ ਤੋਂ ਮਸ਼ਹੂਰ ਸਿਤਾਰਿਆਂ ’ਚੋਂ ਇਕ ਮੰਨਿਆ ਜਾਂਦਾ ਹੈ। ਅੱਜ ਸੈਫ਼ ਅਲੀ ਖ਼ਾਨ 16 ਅਗਸਤ ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਸੈਫ਼ ਨੇ 1993 ’ਚ ਫ਼ਿਲਮ ਪਰੰਪਰਾ ਨਾਲ ਬਾਲੀਵੁੱਡ ’ਚ ਸ਼ੁਰੂਆਤ ਕੀਤੀ ਸੀ। ਆਪਣੀਆਂ ਸ਼ੁਰੂਆਤੀ ਫ਼ਿਲਮਾਂ ’ਚ ਰੋਮਾਂਟਿਕ ਹੀਰੋ ਦੇ ਰੂਪ ’ਚ ਨਜ਼ਰ ਆਉਣ ਵਾਲੇ ਸੈਫ਼ ਨੇ ਜਦੋਂ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਓਮਕਾਰਾ’ ’ਚ ਲੰਗੜਾ ਤਿਆਗੀ ਦਾ ਕਿਰਦਾਰ ਨਿਭਾਇਆ ਤਾਂ ਲੋਕਾਂ ਨੂੰ ਯਕੀਨ ਨਹੀਂ ਹੋਇਆ। 
ਸੈਫ ਅਲੀ ਖ਼ਾਨ ਨੇ ਆਪਣੇ ਕਰੀਅਰ ’ਚ ਦਿਲ ਚਾਹਤਾ ਹੈ, ਹਮ ਤੁਮ, ਓਮਕਾਰ ਵਰਗੀਆਂ ਫ਼ਿਲਮਾਂ ਕੀਤੀਆਂ ਹਨ। ਅੱਜ ਤੁਹਾਨੂੰ ਸੈਫ ਅਲੀ ਖ਼ਾਨ ਦੀਆਂ ਉਨ੍ਹਾਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਆਫਰ ਉਨ੍ਹਾਂ ਨੇ ਠੁਕਰਾ ਦਿੱਤੇ ਸਨ ਪਰ ਉਹੀ ਫ਼ਿਲਮਾਂ ਕਰਕੇ ਸਾਹਰੁਖ ਖ਼ਾਨ ਕਿੰਗ ਆਫ ਰੋਮਾਂਸ ਬਣ ਗਏ।

PunjabKesari

ਸੈਫ ਨੇ ਯਸ਼ ਚੋਪੜਾ ਦੀ ਠੁਕਰਾਈ ਸੀ ਇਹ ਵੱਡੀ ਫ਼ਿਲਮ ਦੀ ਪੇਸ਼ਕਸ਼
ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੀ. ਡੀ. ਐੱਲ. ਜੇ’ ਹਿੰਦੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀਆਂ ਅਤੇ ਸਫਲ ਫ਼ਿਲਮਾਂ ਵਿੱਚੋਂ ਇਕ ਹੈ। ਇਸ ਫ਼ਿਲਮ ’ਚ ਯਸ਼ ਚੋਪੜਾ ਕਾਜੋਲ ਨਾਲ ਸ਼ਾਹਰੁਖ਼ ਖ਼ਾਨ ਨੂੰ ਨਹੀਂ ਸਗੋਂ ਸੈਫ ਅਲੀ ਖ਼ਾਨ ਨੂੰ ਲੈਣਾ ਚਾਹੁੰਦੇ ਸਨ। ਦਰਅਸਲ ਇਸ ਫ਼ਿਲਮ ’ਚ ਯਸ਼ ਚੋਪੜਾ ਦੀ ਪਹਿਲੀ ਪਸੰਦ ਹਾਲੀਵੁੱਡ ਅਦਾਕਾਰ ਟਾਮ ਕਰੂਜ ਸੀ ਕਿਉਂਕਿ ਯਸ਼ ਚੋਪੜਾ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਵਿਚ ਅਮਰੀਕਨ-ਇੰਡੋ ਲਵ ਸਟੋਰੀ ਦਿਖਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਇਹ ਸੁਫਨਾ ਪੂਰਾ ਨਾ ਹੋ ਸਕਿਆ। ਇਸ ਤੋਂ ਬਾਅਦ ਯਸ਼ ਚੋਪੜਾ ਨੇ ਫ਼ਿਲਮ ਲਈ ਸੈਫ ਅਲੀ ਖ਼ਾਨ ਨਾਲ ਸੰਪਰਕ ਕੀਤਾ ਪਰ ਉਸ ਨੇ ਇਹ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਹ ਫ਼ਿਲਮ ਸਾਹਰੁਖ ਖ਼ਾਨ ਕੋਲ ਗਈ। ਇਸ ਫ਼ਿਲਮ ਨੇ ਉਸ ਨੂੰ ਰੋਮਾਂਸ ਦਾ ਕਿੰਗ ਬਣਾ ਦਿੱਤਾ।

PunjabKesari

ਇਨ੍ਹਾਂ ਸੁਪਰਹਿੱਟ ਫ਼ਿਲਮਾਂ ਨੂੰ ਮਾਰੀ ਸੀ ਲੱਤ
ਸੈਫ ਅਲੀ ਖ਼ਾਨ ਨੇ 'ਦਿਲ ਵਾਲੇ ਦੁਲਹਨੀਆ' ਹੀ ਨਹੀਂ ਸਗੋਂ ਕਈ ਵੱਡੀਆਂ ਸੁਪਰਹਿੱਟ ਫ਼ਿਲਮਾਂ ਦੇ ਆਫਰ ਠੁਕਰਾਏ ਹਨ। ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ’ਚ ਸਲਮਾਨ ਖ਼ਾਨ ਦੇ ਕਿਰਦਾਰ ਲਈ ਕਰਨ ਜੌਹਰ ਤਕ ਪਹੰੁਚ ਕੀਤੀ ਸੀ ਪਰ ਉਸ ਨੇ ਇਹ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੇ '2 ਸਟੇਟਸ', 'ਰੇਸ 3' ਅਤੇ 'ਜੁਗਲਬੰਦੀ' ਵਰਗੀਆਂ ਫ਼ਿਲਮਾਂ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ।

PunjabKesari
ਦੋ ਵੱਡੀਆਂ ਫ਼ਿਲਮਾਂ ’ਚ ਨਜ਼ਰ ਆਵੇਗਾ ਸੈਫ
ਸੈਫ ਅਲੀ ਖ਼ਾਨ ਸਾਲ 2022 ’ਚ ਦੋ ਵੱਡੀਆਂ ਫ਼ਿਲਮਾਂ ’ਚ ਨਜ਼ਰ ਆਉਣ ਵਾਲੇ ਹਨ। ਉਹ ਫ਼ਿਲਮ ‘ਵਿਕਰਮ ਵੇਧਾ’ 'ਚ ਨਜ਼ਰ ਆਵੇਗਾ, ਜਿਸ 'ਚ ਉਨ੍ਹਾਂ ਨਾਲ ਪਹਿਲੀ ਵਾਰ ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਫ਼ਿਲਮ ’ਚ ਸੈਫ ਅਲੀ ਖ਼ਾਨ ਵਿਕਰਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਪ੍ਰਭਾਸ ਤੇ ਕਿ੍ਰਤੀ ਸੈਨਨ ਸਟਾਰਰ ਫ਼ਿਲਮ ‘ਆਦਿ ਪੁਰਸ਼’ ’ਚ ਲੰਕੇਸ਼ ਦੀ ਭੂਮਿਕਾ ’ਚ ਨਜ਼ਰ ਆਵੇਗਾ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News