ਕੀ ਸਚਿਨ ਤੇਂਦੁਲਕਰ ਦੀ ਲਾਡਲੀ ਸਾਰਾ ਬਾਲੀਵੁੱਡ ''ਚ ਕਰਨ ਜਾ ਰਹੀ ਹੈ ਡੈਬਿਊ?

Thursday, Jul 18, 2024 - 12:46 PM (IST)

ਕੀ ਸਚਿਨ ਤੇਂਦੁਲਕਰ ਦੀ ਲਾਡਲੀ ਸਾਰਾ ਬਾਲੀਵੁੱਡ ''ਚ ਕਰਨ ਜਾ ਰਹੀ ਹੈ ਡੈਬਿਊ?

ਐਂਟਰਟੇਨਮੈਂਟ ਡੈਸਕ : ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਹਾਲ ਹੀ 'ਚ ਸਾਰਾ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਉਸ ਦੇ ਬਾਲੀਵੁੱਡ ਡੈਬਿਊ ਦੀਆਂ ਅਫਵਾਹਾਂ ਨੂੰ ਹਵਾ ਦੇ ਦਿੱਤੀ ਹੈ। ਸਾਰਾ ਤੇਂਦੁਲਕਰ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ਤੋਂ ਦੂਰ ਰੱਖਦੀ ਆਈ ਹੈ ਪਰ ਇਸ ਵੀਡੀਓ 'ਚ ਉਹ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ ਸਾਰਾ ਬਾਲੀਵੁੱਡ 'ਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ। ਵੀਡੀਓ 'ਚ ਸਾਰਾ ਤੇਂਦੁਲਕਰ Royal Blue Color ਦੀ Satin ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੇ ਪਿੱਛੇ-ਪਿੱਛੇ ਇਕ ਗਰੁੱਪ ਵੀ ਚੱਲਦਾ ਨਜ਼ਰ ਆ ਰਿਹਾ ਹੈ, ਜੋ ਸ਼ਾਇਦ ਉਸ ਦੀ ਟੀਮ ਹੈ। ਸਾਰਾ ਤੇਂਦੁਲਕਰ ਦਾ ਇਹ ਵੀਡੀਓ ਮੁੰਬਈ ਦੇ ਪਾਲੀ ਹਿੱਲ ਇਲਾਕੇ ਦਾ ਹੈ। ਜਿੱਥੇ ਉਹ ਇੱਕ ਵੈਨ ਵੱਲ ਜਾਂਦੀ ਦਿਖਾਈ ਦਿੱਤੀ। ਸਾਰਾ ਦੇ ਇਸ ਵੀਡੀਓ 'ਤੇ ਕੁਮੈਂਟ ਕਰਕੇ ਪ੍ਰਸ਼ੰਸਕ ਉਸ ਦੇ ਐਕਟਿੰਗ ਡੈਬਿਊ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ

ਸਾਰਾ ਦੀ ਫੈਨ ਫਾਲੋਇੰਗ ਦੀ ਲਿਸਟ ਹੈ ਲੰਬੀ
ਸਾਰਾ ਤੇਂਦੁਲਕਰ ਬਾਰੇ ਕਈ ਵਾਰ ਅਫਵਾਹਾਂ ਫੈਲ ਚੁੱਕੀਆਂ ਹਨ ਕਿ ਉਹ ਅਦਾਕਾਰੀ ਦੀ ਦੁਨੀਆ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਬਹੁਤ ਮਸ਼ਹੂਰ ਹੈ ਅਤੇ ਲੱਖਾਂ 'ਚ ਉਸ ਦੇ ਫੈਨ ਫਾਲੋਇੰਗ ਹਨ। ਸਾਰਾ ਤੇਂਦੁਲਕਰ ਦੇ ਪੇਸ਼ੇ ਦੀ ਗੱਲ ਕਰੀਏ ਤਾਂ ਉਹ ਇੱਕ ਮਾਡਲ ਹੈ ਅਤੇ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੋਟੋਸ਼ੂਟ ਦੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਸਾਰਾ ਨੇ ਹੁਣ ਤੱਕ ਕੁਝ ਬ੍ਰਾਂਡ ਐਂਡੋਰਸਮੈਂਟ ਵੀ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਕੀ ਬਾਲੀਵੁੱਡ 'ਚ ਕਰੇਗੀ ਡੈਬਿਊ?
ਹਾਲਾਂਕਿ ਇਸ ਸਬੰਧ 'ਚ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸਾਰਾ ਨੇ ਵੀ ਇਨ੍ਹਾਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਇਸ ਵੀਡੀਓ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਵਿਚਕਾਰ ਸਾਰਾ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾਵਾਂ ਤੇਜ਼ ਕਰ ਦਿੱਤੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News