ਵਿਆਹ ਦੇ ਬੰਧਨ 'ਚ ਬੱਝੀ TV ਦੀ 'ਗੋਪੀ ਬਹੁ', ਇਸ ਅਦਾਕਾਰ ਨੂੰ ਚੁਣਿਆ ਜੀਵਨ ਸਾਥੀ
Thursday, Aug 21, 2025 - 11:56 AM (IST)

ਮੁੰਬਈ (ਏਜੰਸੀ)- ਮਸ਼ਹੂਰ ਟੀਵੀ ਸ਼ੋਅ ‘ਸਾਥ ਨਿਭਾਨਾ ਸਾਥੀਆ’ ਵਿੱਚ ਗੋਪੀ ਬਹੁ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਪਛਾਣ ਬਣਾਉਣ ਵਾਲੀ ਅਦਾਕਾਰਾ ਜੀਆ ਮੈਨੇਕ ਨੇ ਵਿਆਹ ਕਰਵਾ ਲਿਆ ਹੈ। ਜੀਆ ਨੇ ਟੀਵੀ ਸੀਰੀਅਲ ‘ਦੀਆ ਔਰ ਬਾਤੀ ਹਮ’ ਦੇ ਅਦਾਕਾਰ ਵਰੁਣ ਜੈਨ ਨਾਲ 7 ਫੇਰੇ ਲਏ। ਦੋਵਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕਰਦਿਆਂ ਇਸ ਖ਼ਾਸ ਖ਼ਬਰ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: Bigg Boss 'ਚ ਆਉਣਗੇ ਅੰਡਰਟੇਕਰ ! WWE ਫੈਨਜ਼ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ
ਜੀਆ ਅਤੇ ਵਰੁਣ ਨੇ ਆਪਣੀ ਪੋਸਟ ਵਿੱਚ ਲਿਖਿਆ: “ਪ੍ਰਮਾਤਮਾ ਦੀ ਕਿਰਪਾ ਅਤੇ ਢੇਰ ਸਾਰੇ ਪਿਆ ਨਾਲ ਅਸੀਂ ਅੱਜ ਹਮੇਸ਼ਾ ਲਈ ਇਕ ਹੋ ਗਏ ਹਾਂ- ਹੱਥਾਂ ਵਿੱਚ ਹੱਥ ਫੜਕੇ, ਦਿਲ ਨਾਲ ਦਿਲ ਮਿਲਾ ਕੇ। ਦੋਸਤ ਤੋਂ ਹੁਣ ਅਸੀਂ ਪਤੀ-ਪਤਨੀ ਬਣ ਗਏ ਹਾਂ।” ਜੋੜੇ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਵਿਆਹ ਨੂੰ ਖ਼ਾਸ ਬਣਾਇਆ।
ਇਹ ਵੀ ਪੜ੍ਹੋ: ਸਜ-ਧਜ ਬਰਾਤ ਲੈ ਕੇ ਗਿਆ ਲਾੜਾ, ਅੱਗੋਂ ਲਾੜੀ ਨਿਕਲੀ ਭੈਣ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਵਰੁਣ ਜੈਨ ਨੇ ‘ਦੀਆ ਔਰ ਬਾਤੀ ਹਮ’ ਵਿੱਚ ਮੋਹਿਤ ਰਾਠੀ ਦਾ ਕਿਰਦਾਰ ਨਿਭਾਇਆ ਸੀ। ਦੂਜੇ ਪਾਸੇ, ਜੀਆ ਮੈਨੇਕ ਨੇ ‘ਜੀਨੀ ਔਰ ਜੂਜੂ’, ‘ਤੇਰਾ ਮੇਰਾ ਸਾਥ ਰਹੇ’ ਵਰਗੇ ਸ਼ੋਅਜ਼ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ। ਉਹ 'ਝਲਕ ਦਿਖਲਾ ਜਾ 5' ਅਤੇ ਬਾਕਸ ਕ੍ਰਿਕਟ ਲੀਗ ਸੀਜ਼ਨ 1 ਦਾ ਹਿੱਸਾ ਵੀ ਰਹੀ। ਟੀਵੀ ‘ਚ ਆਉਣ ਤੋਂ ਪਹਿਲਾਂ ਉਹ 2010 ਦੀ ਹਿੰਦੀ ਫ਼ਿਲਮ ‘ਨਾ ਘਰ ਕੇ ਨਾ ਘਾਟ ਕੇ’ ਵਿੱਚ ਇੱਕ ਛੋਟੇ ਕਿਰਦਾਰ ਵਿੱਚ ਵੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ TV ਦਾ ਮਸ਼ਹੂਰ ਸਿਤਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8