ਐਂਬੂਲੈਂਸ ਦੀ ਫੇਟ ਨਾਲ ਮਸ਼ਹੂਰ ਅਦਾਕਾਰ ਸਾਹਿਲ ਚੱਢਾ ਤੇ ਪਤਨੀ ਹੋਈ ਜ਼ਖ਼ਮੀ

Saturday, May 15, 2021 - 04:24 PM (IST)

ਐਂਬੂਲੈਂਸ ਦੀ ਫੇਟ ਨਾਲ ਮਸ਼ਹੂਰ ਅਦਾਕਾਰ ਸਾਹਿਲ ਚੱਢਾ ਤੇ ਪਤਨੀ ਹੋਈ ਜ਼ਖ਼ਮੀ

ਨਵੀਂ ਦਿੱਲੀ : 'ਬਾਗਬਾਨ', 'ਸੈਕਸ਼ਨ 375' ਅਤੇ 'ਥੋੜ੍ਹੀ ਲਾਈਫ਼ ਥੋੜ੍ਹਾ ਮੈਜਿਕ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਸਾਹਿਲ ਚੱਢਾ ਤੇ ਉਨ੍ਹਾਂ ਦੀ ਪਤਨੀ ਪ੍ਰਮਿਲਾ ਦਾ ਅਪ੍ਰੈਲ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਆਇਆ ਸੀ। ਉਹ ਪਿਛਲੇ 20 ਦਿਨਾਂ ਤੋਂ ਉਨ੍ਹਾਂ ਨੇ ਖ਼ੁਦ ਨੂੰ ਘਰ 'ਚ ਇਕਾਂਤਵਾਸ ਕੀਤਾ ਸੀ। ਹੁਣ ਜਦ ਉਹ ਕੋਰੋਨਾ ਤੋਂ ਠੀਕ ਹੋ ਗਏ ਹਨ ਤਾਂ ਇਕ ਘਟਨਾ ਉਨ੍ਹਾਂ ਦੇ ਨਾਲ ਘਟੀ ਹੈ। ਬੁੱਧਵਾਰ 12 ਮਈ ਨੂੰ ਮੁੰਬਈ ਦੇ ਜੇਵਿਅਰ ਕਾਲਜ ਦੇ ਕੋਲ ਸਾਹਿਲ ਤੇ ਪ੍ਰਮਿਲਾ ਆਪਣੀ ਕਾਰ 'ਚ ਵਾਪਸ ਆ ਰਹੇ ਸੀ। ਉਨ੍ਹਾਂ ਦੀ ਗੱਡੀ ਨੂੰ ਇਕ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ।

 
 
 
 
 
 
 
 
 
 
 
 
 
 
 
 

A post shared by India News HD (@indianewshd)

ਐਕਸੀਡੈਂਟ 'ਚ ਸਾਹਿਲ ਦੀ ਪਤਨੀ ਪ੍ਰਮਿਲਾ ਦੇ ਪੈਰ 'ਚ ਦੋ ਫੈਕਚਰ ਹੋ ਗਏ ਹਨ। ਸਾਹਿਲ ਐਂਬੂਲੈਂਸ ਨਾਲ 2 ਫੁੱਟ ਤਕ ਘੜੀਸਦੇ ਚਲੇ ਗਏ। ਇਸ ਦੇ ਚੱਲਦੇ ਉਨ੍ਹਾਂ ਦੇ ਪੇਟ ਤੇ ਲੱਤਾਂ 'ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੱਟ ਗੰਭੀਰ ਕਿਸਮ ਦੀ ਨਹੀਂ ਹੋਣ ਕਰਕੇ ਸਾਹਿਲਲ ਨੂੰ ਸੋਮਵਾਰ ਜਾਂ ਮੰਗਲਵਾਰ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ।

PunjabKesari


author

sunita

Content Editor

Related News