ਕੌਣ ਰੋਕ ਰਹੇ ਮੂਸੇ ਵਾਲਾ ਦੇ ਹੱਕ ’ਚ ਬੋਲਣ ਤੋਂ? ਰੁਪਿੰਦਰ ਹਾਂਡਾ ਨੇ ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ

Wednesday, Apr 05, 2023 - 02:52 PM (IST)

ਕੌਣ ਰੋਕ ਰਹੇ ਮੂਸੇ ਵਾਲਾ ਦੇ ਹੱਕ ’ਚ ਬੋਲਣ ਤੋਂ? ਰੁਪਿੰਦਰ ਹਾਂਡਾ ਨੇ ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਫੇਸਬੁੱਕ ਪੋਸਟ ਰਾਹੀਂ ਆਪਣਾ ਗੁੱਸਾ ਕੱਢਿਆ ਹੈ। ਰੁਪਿੰਦਰ ਹਾਂਡਾ ਨੇ ਆਪਣੀ ਇਸ ਪੋਸਟ ’ਚ ਜਿਥੇ ਨਵੇਂ ਗੀਤ ਨੂੰ ਲੈ ਕੇ ਹੋ ਰਹੀ ਟਰੋਲਿੰਗ ’ਤੇ ਚੁੱਪੀ ਤੋੜੀ ਹੈ, ਉਥੇ ਸਿੱਧੂ ਮੂਸੇ ਵਾਲਾ ਬਾਰੇ ਵੀ ਗੱਲ ਕੀਤੀ ਹੈ।

PunjabKesari

ਰੁਪਿੰਦਰ ਹਾਂਡਾ ਨੇ ਲਿਖਿਆ, ‘‘ਇਹ ਪੋਸਟ ਉਨ੍ਹਾਂ ਕੁਝ ਕੁ ਲੋਕਾਂ ਲਈ ਹੈ, ਜੋ ਵਿਹਲੇ ਹਨ ਤੇ ਸਾਰਾ ਦਿਨ ਫੇਸਬੁੱਕ ’ਤੇ ਬੈਠ ਕੇ ਲੋਕਾਂ ’ਚ ਨੁਕਸ ਤੇ ਫਾਲਤੂ ਬੋਲਣ ਦੇ ਕੰਮ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ। ਭਾਈ ਮੇਰਾ ਨਵਾਂ ਗੀਤ ਸੁਣਨਾ ਹੋਇਆ ਸੁਣ ਲਈ, ਜੇ ਨਹੀਂ ਸੁਣਨਾ ਜੀਅ ਸੱਦ ਕੇ ਨਾ ਸੁਣਿਓ ਕਿਉਂਕਿ ਜੇ ਨਾ ਵੀ ਸੁਣਿਆ ਤਾਂ ਦੁਨੀਆ ਨਹੀਂ ਖ਼ਤਮ ਹੋ ਜਾਣੀ। ਰਹੀ ਗੱਲ ਸਿੱਧੂ ਮੂਸੇ ਵਾਲਾ ਦੀ, ਕੁਝ ਲੋਕ ਤਾਂ ਚਾਹੁੰਦੇ ਹਨ ਕਿ ਜੋ ਲੋਕ ਉਸ ਦੇ ਹੱਕ ’ਚ ਵੀ ਖੜ੍ਹੇ, ਉਹ ਵੀ ਬੋਲਣਾ ਬੰਦ ਕਰ ਦੇਣ। ਸਾਨੂੰ ਕੀ ਸਮਝ ਨਹੀਂ ਲੱਗਦੀ ਤੁਹਾਡੀਆਂ ਕਰਤੂਤਾਂ ਦੀ। ਇਹ ਲੋਕ ਕੌਣ ਨੇ ਸਭ ਪਤਾ ਹੈ। ਹੁਣ ਜਿਸ ਨੂੰ ਵੀ ਲੱਗਣੀ ਮਿਰਚ ਲੱਗੀ ਜਾਵੇ ਕਿਉਂਕਿ ਇਹ ਲਾਜ਼ਮੀ ਲੱਗੂ।’’

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੁਪਿੰਦਰ ਹਾਂਡਾ ਨੇ ਆਪਣੇ ਨਵੇਂ ਗੀਤ ਨੂੰ ਮੁਲਤਵੀ ਕਰਨ ਦਾ ਕਾਰਨ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਸੀ। ਰੁਪਿੰਦਰ ਨੇ ਲਿਖਿਆ ਸੀ, ‘‘ਸਿੱਧੂ ਮੂਸੇ ਵਾਲਾ ਦੀ ਬਰਸੀ ਕਰਕੇ ਗੀਤ ਮੁਲਤਵੀ ਕਰ ਦਿੱਤਾ ਗਿਆ ਸੀ, ਹੁਣ ਸ਼ੁਭਦੀਪ ਸਿੱਧੂ ਦੇ ਗੀਤ ਤੋਂ ਬਾਅਦ ਨਵੇਂ ਗੀਤ ਦੀ ਰਿਲੀਜ਼ ਡੇਟ ਐਲਾਨ ਕਰਾਂਗੇ। ਉਮੀਦ ਕਰਦੇ ਹਾਂ ਕਿ ‘ਮੈਟਰ ਨੀ ਕਰਦਾ’ ਗੀਤ ਅਪ੍ਰੈਲ ਦੇ ਦੂਜੇ ਹਫ਼ਤੇ ’ਚ ਰਿਲੀਜ਼ ਹੋ ਜਾਵੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News