ਕੋਰੋਨਾ ਦੀ ਚਪੇਟ ''ਚ ਆਏ ਰੂਮੀ ਜਾਫਰੀ, ਕਿਹਾ- ''ਸ਼ੁਕਰ ਹੈ, ਧੀ ਦੇ ਵਿਆਹ ਦੇ ਸਮੇਂ ਨਹੀਂ ਹੋਇਆ''

Wednesday, Aug 25, 2021 - 10:41 AM (IST)

ਕੋਰੋਨਾ ਦੀ ਚਪੇਟ ''ਚ ਆਏ ਰੂਮੀ ਜਾਫਰੀ, ਕਿਹਾ- ''ਸ਼ੁਕਰ ਹੈ, ਧੀ ਦੇ ਵਿਆਹ ਦੇ ਸਮੇਂ ਨਹੀਂ ਹੋਇਆ''

ਮੁੰਬਈ- ਕੋਰੋਨਾ ਵਾਇਰਸ ਦਾ ਕਹਿਰ ਅਜੇ ਦੁਨੀਆ 'ਚੋਂ ਖਤਮ ਨਹੀਂ ਹੋ ਰਿਹਾ। ਦੁਨੀਆ ਭਰ 'ਚ ਹਾਲੇ ਵੀ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਬਾਲੀਵੁੱਡ ਨੂੰ ਵੀ ਕੋਰੋਨਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਕਈ ਬਾਲੀਵੁੱਡ ਸਿਤਾਰੇ ਵੀ ਇਸ ਵਾਇਰਸ ਦੀ ਚਪੇਟ 'ਚ ਆਏ। ਹੁਣ ਬਾਲੀਵੁੱਡ ਦੇ ਮਸ਼ਹੂਰ ਫਿਲਮਮੇਕਰ ਰੂਮੀ ਜਾਫਰੀ ਹਾਲ ਹੀ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

Bollywood Tadka
ਰੂਮੀ ਦੀ ਫਿਲਮ 'ਚਿਹਰੇ' ਰਿਲੀਜ਼ ਹੋਣ ਵਾਲੀ ਹੈ ਪਰ ਕੋਰੋਨਾ ਪਾਜ਼ੇਟਿਵ ਹੋਣ ਦੇ ਕਾਰਨ ਉਹ ਪੂਰੀ ਤਰ੍ਹਾਂ ਨਾਲ ਪ੍ਰਮੋਸ਼ਨ ਤੋਂ ਦੂਰ ਹਨ। ਕੋਰੋਨਾ ਪਾਜ਼ੇਟਿਵ ਹੋਣ 'ਤੇ ਫਿਲਮਮੇਕਰ ਰੂਮੀ ਦਾ ਕਹਿਣਾ ਹੈ ਕਿ ਚੰਗਾ ਹੈ ਕਿ ਕੋਰੋਨਾ ਮੈਨੂੰ ਮੇਰੀ ਧੀ ਦੇ ਵਿਆਹ ਦੇ ਸਮੇਂ ਨਹੀਂ ਹੋਇਆ ਜੋ ਕਿ ਅਗਸਤ ਦੇ ਪਹਿਲੇ ਹਫਤੇ 'ਚ ਹੀ ਹੋਈ ਹੈ। 
ਰੂਮੀ ਨੇ ਕਿਹਾ ਕਿ 'ਮੈਂ ਆਪਣੀ ਧੀ ਦੇ ਵਿਆਹ ਲਈ ਹੈਦਰਾਬਾਦ 'ਚ ਸੀ ਜੋ ਅਗਸਤ ਦੇ ਪਹਿਲੇ ਹਫਤੇ 'ਚ ਹੋਈ। ਇਸ ਵਿਆਹ 'ਚ ਨੀਤੂ ਕਪੂਰ, ਰਣਧੀਰ ਕਪੂਰ ਅਤੇ ਕਈ ਹੋਰ ਦੋਸਤਾਂ ਸਮੇਤ ਮੇਰੇ ਸਾਰੇ ਦੋਸਤ ਸ਼ਾਮਲ ਸਨ। ਮੈਂ ਭਗਵਾਨ ਦਾ ਧੰਨਵਾਦੀ ਹਾਂ ਕਿ ਮੈਂ 15 ਅਗਸਤ ਨੂੰ ਹੀ ਬੀਮਾਰ ਹੋਇਆ। ਵਿਆਹ 'ਚ ਆਏ ਸਾਰੇ ਲੋਕ ਸੁਰੱਖਿਤ ਆਪਣੇ-ਆਪਣੇ ਘਰ ਚਲੇ ਗਏ'।

Bollywood Tadka
ਇਸ ਸਮੇਂ ਰੂਮੀ ਇਕਾਂਤਵਾਸ 'ਚ ਹਨ ਅਤੇ ਇਸ ਹਫਤੇ ਦੇ ਆਖੀਰ ਤੱਕ ਫਿਰ ਤੋਂ ਇਕ ਟੈਸਟ ਲਈ ਜਾਣਗੇ। ਉਨ੍ਹਾਂ ਨੇ ਕਿਹਾ ਕਿ 'ਜੇਕਰ ਮੇਰਾ ਨੈਗੇਟਿਵ ਟੈਸਟ ਹੋਇਆ ਤਾਂ ਮੈਂ ਮੁੰਬਈ ਆ ਪਾਵਾਂਗਾ ਨਹੀਂ ਤਾਂ ਇਸ ਦੇ ਰਿਲੀਜ਼ ਦੇ ਦਿਨ ਹੈਦਰਾਬਾਦ 'ਚ ਫਿਲਮ ਦੇਖਣਗੇ'। 
ਫਿਲਮ ਦੀ ਗੱਲ ਕਰੀਏ ਤਾਂ 'ਚਿਹਰੇ' 'ਚ ਬਿਗ ਬੀ ਇਕ ਵਕੀਲ ਦੀ ਭੂਮਿਕਾ 'ਚ ਹਨ। ਉਧਰ ਇਮਰਾਨ ਹਾਸ਼ਮੀ ਇਕ ਬਿਜਨੈੱਸ ਟਾਈਕੂਨ ਦਾ ਕਿਰਦਾਰ ਨਿਭਾ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫਿਲਮ 'ਚ ਅਨੂੰ ਕਪੂਰ, ਕ੍ਰਿਸਟਲ ਡਿਸੂਜਾ, ਰੀਆ ਚੱਕਰਵਰਤੀ ਸਣੇ ਕਈ ਸਿਤਾਰੇ ਸ਼ਾਮਲ ਹਨ। ਇਹ ਫਿਲਮ 27 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


author

Aarti dhillon

Content Editor

Related News