ਰੂਬੀਨਾ ਦਿਲੈਕ ਨਾਲ ਡਾਇਰੈਕਟਰ ਨੇ ਕੀਤੀ ਸ਼ਰਮਨਾਕ ਹਰਕਤ, ਬਾਲੀਵੁੱਡ ''ਚ ਨਾ ਜਾਣ ਦੀ ਖਾਧੀ ਸਹੁੰ

10/17/2020 4:40:04 PM

ਮੁੰਬਈ (ਬਿਊਰੋ) — ਰੂਬੀਨਾ ਦਿਲੈਕ ਨੇ 'ਬਿੱਗ ਬੌਸ' ਦੇ ਘਰ 'ਚ ਜਾਣ ਤੋਂ ਪਹਿਲਾਂ ਇਕ ਇੰਟਰਵਿਊ 'ਚ ਆਪਣੇ ਨਾਲ ਘਟੀ ਉਸ 'ਗੰਦੀ' ਘਟਨਾ ਦਾ ਜ਼ਿਕਰ ਕੀਤਾ ਸੀ। ਰੂਬੀਨਾ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਲੀਵੁੱਡ 'ਚ ਟੀ. ਵੀ. ਸਿਤਾਰਿਆਂ ਨੂੰ ਨੀਚਾ ਦਿਖਾਇਆ ਜਾਂਦਾ ਹੈ। ਰੂਬੀਨਾ ਨੇ ਕਿਹਾ, '6 ਸਾਲ ਪਹਿਲਾਂ ਮੈਂ ਬਾਲੀਵੁੱਡ 'ਚ ਕੰਮ ਕਰਨਾ ਚਾਹੁੰਦੀ ਸੀ ਤੇ ਉਸ ਲਈ ਮੈਂ ਕਈ ਮੀਟਿੰਗਾਂ ਵੀ ਅਟੈਂਡ ਕੀਤੀਆਂ ਪਰ ਐਕਸਪੀਰੀਅੰਸ ਚੰਗਾ ਨਹੀਂ ਮਿਲਿਆ। ਮੈਂ ਦੇਖਿਆ ਕਿ ਟੀ. ਵੀ. ਕਲਾਕਾਰਾਂ ਨੂੰ ਉਥੇ ਗੰਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਟੀ. ਵੀ. ਐਕਟਰ ਹੈ? ਚੰਗਾ ਕਿਹੜਾ ਸ਼ੋਅ ਕੀਤਾ? ਮੈਂ ਤਾਂ ਨਹੀਂ ਦੇਖਿਆ। ਆਪਣੇ-ਆਪਣੇ ਬੈਕਗ੍ਰਾਊਂਡ ਤੇ ਨਾਮ ਦੇ ਆਧਾਰ 'ਤੇ ਜੱਜ ਕੀਤਾ ਜਾਂਦਾ ਹੈ। ਤੁਸੀਂ ਕਿਹੜੀ ਕਾਰ ਚਲਾਉਂਦੇ ਹੋ? ਕੀ Louis Vuitton ਹੈ? ਤੇਰੇ ਕੋਲ Jimmy Choo ਜੁੱਤੇ ਹਨ? ਤਾਂ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਹਨ ਤੇ ਇੰਨ੍ਹਾਂ ਦੇ ਆਧਾਰ 'ਤੇ ਹੀ ਤੁਹਾਨੂੰ ਜੱਜ ਕੀਤਾ ਜਾਂਦਾ ਹੈ। ਇਹ ਸਕ੍ਰੀਨ ਟੈਸਟ ਤੋਂ ਇਕਦਮ ਬਾਅਦ ਦੀਆਂ ਚੀਜ਼ਾਂ ਹਨ। ਇਨ੍ਹਾਂ ਚੀਜ਼ਾਂ ਨਾਲ ਮੇਰਾ ਮਨ ਖੱਟਾ ਜਿਹਾ ਹੋ ਗਿਆ ਤੇ ਮੈਨੂੰ ਲੱਗਦਾ ਸੀ ਕਿ ਕੀ ਅਸਲ 'ਚ ਇਸ ਤਰ੍ਹਾਂ ਹੁੰਦਾ ਹੈ? ਇਹ ਬਹੁਤ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਨਾਦਾਨ (ਬੱਚੀ) ਸੀ।'
PunjabKesari
ਰੂਬੀਨਾ ਨੇ ਅੱਗੇ ਦੱਸਿਆ ਕਿ ਇਕ ਡਾਇਰੈਕਟਰ ਨੇ ਉਸ ਨਾਲ ਅਜਿਹੀ ਹਰਕਤ ਕੀਤੀ ਸੀ, ਜਿਸ ਤੋਂ ਬਾਅਦ ਮੇਰਾ ਬਾਲੀਵੁੱਡ ਜਾਣ ਦਾ ਮਨ ਹੀ ਬਦਲ ਗਿਆ। ਮੈਂ ਉਸ ਡਾਇਰੈਕਟਰ ਜਾਂ ਪ੍ਰੋਡਿਊਸਰ ਦਾ ਨਾਂ ਨਹੀਂ ਲਵਾਂਗੀ ਕਿਉਂਕਿ ਉਹ ਫ਼ਿਲਮ ਇੰਡਸਟਰੀ ਦਾ ਵੱਡਾ ਨਾਮ ਹੈ। ਮੈਂ ਜਦੋਂ ਉਸ ਨੂੰ ਮਿਲਣ ਗਈ ਤਾਂ ਉਸ ਨੇ ਮੈਨੂੰ ਪੁੱਛਿਆ, 'ਕੀ ਤੂੰ ਉਹ ਫ਼ਿਲਮ ਦੇਖੀ ਹੈ? ਉਹ ਆਪਣੀ ਕਿਸੇ ਇਕ ਫ਼ਿਲਮ ਦੀ ਗੱਲ ਕਰ ਰਿਹਾ ਸੀ। ਮੈਂ ਕਿਹਾ ਕਿ ਨਹੀਂ। ਉਸ ਸਮੇਂ ਮੈਂ ਸ਼ਿਮਲਾ ਸਕੂਲ 'ਚ ਸੀ। ਸਾਡੇ ਉਥੇ ਕੁੜੀਆਂ ਦੇ ਘਰ ਤੋਂ ਬਾਹਰ ਇਕੱਲੇ ਫ਼ਿਲਮ ਦੇਖਣ ਜਾਣ ਦੀ ਇਜ਼ਾਜਤ ਨਹੀਂ ਸੀ। ਇਹ ਸੁਣ ਕੇ ਡਾਇਰੈਕਟਰ ਨੇ ਕਿਹਾ, 'ਸੱਚੀ'? ਤੂੰ ਇਹ ਨਹੀਂ ਜਾਣਦੀ ਹੈ ਕਿ ਮੈਂ ਕੀ ਕੰਮ ਕੀਤਾ ਹੈ? ਮੇਰਾ ਮਨ ਕਰ ਰਿਹਾ ਹੈ ਕਿ ਮੈਂ ਤੇਰੇ ਮੂੰਹ 'ਤੇ Fart ਕਰਾਂ।'
PunjabKesari
ਰੂਬੀਨਾ ਦਿਲੈਕ ਨੇ ਅੱਗੇ ਕਿਹਾ, 'ਉਸ ਸਮੇਂ ਮੈਨੂੰ ਲੱਗਾ ਕਿ ਮੈਂ ਠੀਕ ਨਹੀਂ ਸੁਣਿਆ ਪਰ ਇਸੇ ਦੌਰਾਨ ਡਾਇਰੈਕਟਰ ਹੱਸਣ ਲੱਗਾ ਤੇ ਉਸ ਨੇ ਮੈਨੂੰ ਫਿਰ ਕਿਹਾ, ਤੈਨੂੰ ਪਤਾ ਹੈ ਨਾ ਮੈਂ ਕੀ ਕਹਿ ਰਿਹਾ ਹਾਂ? ਤੂੰ ਜਾਣਦੀ ਹੈ ਨਾ ਮੈਂ ਕੌਣ ਹਾਂ? ਤੈਨੂੰ ਪਤਾ ਹੈ ਤੈਨੂੰ ਕੌਣ ਚਾਂਸ ਦੇਣ ਵਾਲਾ ਹੈ? ਉਸ ਸਮੇਂ ਮੇਰੇ ਦਿਮਾਗ 'ਚ ਉਥੋ ਭੱਜਣ ਦੀ ਗੱਲ ਚੱਲ ਰਹੀ ਸੀ।'
PunjabKesari


sunita

Content Editor sunita