ਰੈਂਪ ''ਤੇ ਵਾਕ ਕਰਦਿਆਂ ਡਿੱਗਦੇ- ਡਿੱਗਦੇ ਬਚੀ Rubina Dilaik, ਵੀਡੀਓ ਵਾਇਰਲ

Thursday, Oct 10, 2024 - 04:39 PM (IST)

ਰੈਂਪ ''ਤੇ ਵਾਕ ਕਰਦਿਆਂ ਡਿੱਗਦੇ- ਡਿੱਗਦੇ ਬਚੀ Rubina Dilaik, ਵੀਡੀਓ ਵਾਇਰਲ

ਮੁੰਬਈ- ਰੂਬੀਨਾ ਦਿਲਾਇਕ ਦਾ ਨਾਂ ਟੀ.ਵੀ. ਦੇ ਮਸ਼ਹੂਰ ਅਦਾਕਾਰਾ 'ਚ ਆਉਂਦਾ ਹੈ। ਵਿਆਹ ਦੇ ਪੰਜ ਸਾਲ ਬਾਅਦ ਨਵੰਬਰ 2023 'ਚ ਅਦਾਕਾਰਾ ਨੇ ਦੋ ਜੁੜਵਾਂ ਧੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਹਾਲ 'ਚ ਅਦਾਕਾਰਾ ਨੇ ਚਿਹਰਾ ਦਿਖਾਇਆ ਸੀ। ਇਸ ਦੇ ਨਾਲ ਹੀ ਅਦਾਕਾਰਾ ਹਰ ਰੋਜ਼ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ 'ਚ ਬਣੀ ਰਹਿੰਦੀ ਹੈ।

ਡਿੱਗਦੇ-ਡਿੱਗਦੇ ਬਚੀ ਰੂਬੀਨਾ 
ਰੂਬੀਨਾ ਦਿਲਾਇਕ ਬੀਤੀ ਰਾਤ ਡਿਜ਼ਾਈਨਰ ਅਰਚਨਾ ਕੋਚਰ ਲਈ ਰੈਂਪ ਵਾਕ ਕਰ ਰਹੀ ਸੀ ਤੇ ਅਦਾਕਾਰਾ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਸ਼ਨ ਸ਼ੋਅ ਦੌਰਾਨ ਅਦਾਕਾਰਾ ਨੇ ਗੁਲਾਬੀ ਕਲਰ ਦਾ ਕਢਾਈ ਵਾਲਾ ਲਹਿੰਗਾ ਪਾਇਆ ਹੋਇਆ ਸੀ ਪਰ ਜਦੋਂ ਰੈਂਪ 'ਤੇ ਵਾਕ ਕਰ ਰਹੀ ਸੀ ਉਸ ਦਾ ਪੈਰ ਲੜਖੜਾ ਗਿਆ। ਇਸ ਦੌਰਾਨ ਅਦਾਕਾਰਾ ਡਿੱਗਦੇ-ਡਿੱਗਦੇ ਬਚੀ। ਹਾਂਲਾਕਿ ਉਸ ਨੇ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਰੁਬੀਨਾ ਨੇ ਤੁਰੰਤ ਆਪਣੇ ਸੈਂਡਲ ਉਤਾਰ ਕੇ ਵਾਲਾਂ ਨੂੰ ਲਹਿਰਾਉਂਦੇ ਅੱਗੇ ਤੁਰਨਾ ਸ਼ੁਰੂ ਕਰ ਦਿੱਤਾ।

 

 
 
 
 
 
 
 
 
 
 
 
 
 
 
 
 

A post shared by Tadka Bollywood (@tadka_bollywood_)

ਭਰੋਸੇ ਨਾਲ ਵਾਪਸੀ

ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰੂਬੀਨਾ ਆਪਣੀ ਹੀਲ ਉਤਾਰ ਕੇ ਨੰਗੇ ਪੈਰੀਂ ਰੈਂਪ 'ਤੇ ਵਾਕ ਕਰਦੀ ਹੈ। ਇਸ ਸਮੇਂ ਦੌਰਾਨ ਉਹ ਆਪਣੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾਹਟ ਤੇ ਆਤਮ ਵਿਸ਼ਵਾਸ ਵੀ ਬਣਾਈ ਰੱਖਦੀ ਹੈ। ਰੂਬੀਨਾ ਦੇ ਇਸ ਰਵੱਈਏ ਦੀ ਪ੍ਰਸ਼ੰਸਕ ਕਾਫੀ ਤਾਰੀਫ ਕਰ ਰਹੇ ਹਨ। ਅਰਚਨਾ ਕੋਚਰ ਨੇ ਰੂਬੀਨਾ ਦਾ ਇਹ ਵੀਡੀਓ ਆਪਣੇ ਇੰਸਟਾ ਹੈਂਡਲ ਤੋਂ ਸ਼ੇਅਰ ਕੀਤਾ ਹੈ।ਵੀਡੀਓ ਸ਼ੇਅਰ ਕਰਦੇ ਹੋਏ ਅਰਚਨਾ ਨੇ ਲਿਖਿਆ, “ਕੀ ਉਹ ਲੜਖੜਾ ਗਈ ਗਈ? ਨਹੀਂ, ਉਸਨੇ ਇਸਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ। ਹਾਲਾਂਕਿ, ਕੁਝ ਪ੍ਰਸ਼ੰਸਕ ਇਸ ਨੂੰ ਓਵਰ ਐਕਟਿੰਗ ਦੇ ਤੌਰ 'ਤੇ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਓਵਰਸਮਾਰਟ ਤੇ ਓਵਰ ਕੰਫਿਡੈਂਟ। ਇਕ ਹੋਰ ਨੇ ਲਿਖਿਆ - 'ਇਹ ਨੈਚੁਰਲ ਨਹੀਂ ਹੈ। ਉਹ ਓਵਰ ਐਕਟਿੰਗ ਕਰ ਰਹੀ ਹੈ। ਤੀਜੇ ਨੇ ਲਿਖਿਆ- 'ਬਹੁਤ ਓਵਰ ਐਕਟਿੰਗ ਸੀ'।

ਘੱਟੋ-ਘੱਟ ਮੇਕਅੱਪ ਨਾਲ ਲੱਗ ਰਹੀ ਹੈ ਖੂਬਸੂਰਤ
ਰੂਬੀਨਾ ਨੇ ਲਹਿੰਗਾ ਦੇ ਨਾਲ ਮੈਚਿੰਗ ਨੈੱਟ ਦੁਪੱਟਾ ਲਿਆ ਹੋਇਆ ਸੀ। ਇਸ ਦੇ ਨਾਲ ਹੀ ਉਸ ਦਾ ਘੱਟੋ-ਘੱਟ ਮੇਕਅੱਪ ਤੇ ਹੈਵੀ ਗਹਿਣੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸਨ। ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਛੱਡ ਹੋਏ ਸਨ। ਵਾਕ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਦਿਲ ਦਾ ਆਕਾਰ ਬਣਾ ਕੇ ਪ੍ਰਸ਼ੰਸਕਾਂ ਨੂੰ ਆਪਣਾ ਪਿਆਰ ਦਿੱਤਾ। ਵਿਆਹ ਦੇ 5 ਸਾਲ ਬਾਅਦ ਰੁਬੀਨਾ ਮਾਂ ਬਣੀ। ਇਸ ਤੋਂ ਇਲਾਵਾ ਉਹ ਬਿੱਗ ਬੌਸ 14 ਦੀ ਵਿਨਰ ਵੀ ਰਹਿ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News