ਰੁਬੀਨਾ ਦਿਲੈਕ ਦੇ ਚਾਹੁਣ ਵਾਲਿਆਂ ਲਈ ਗੁੱਡ ਨਿਊਜ਼, ਇਸ ਫ਼ਿਲਮ ਨਾਲ ਵੱਡੇ ਪਰਦੇ ’ਤੇ ਆਵੇਗੀ ਨਜ਼ਰ

Tuesday, Jul 20, 2021 - 12:08 PM (IST)

ਰੁਬੀਨਾ ਦਿਲੈਕ ਦੇ ਚਾਹੁਣ ਵਾਲਿਆਂ ਲਈ ਗੁੱਡ ਨਿਊਜ਼, ਇਸ ਫ਼ਿਲਮ ਨਾਲ ਵੱਡੇ ਪਰਦੇ ’ਤੇ ਆਵੇਗੀ ਨਜ਼ਰ

ਮੁੰਬਈ (ਬਿਊਰੋ)– ‘ਬਿੱਗ ਬੌਸ 14’ ਦੀ ਜੇਤੂ ਤੇ ਮਸ਼ਹੂਰ ਟੀ. ਵੀ. ਅਦਾਕਾਰਾ ਰੁਬੀਨਾ ਦਿਲੈਕ ਨੂੰ ਬਾਲੀਵੁੱਡ ’ਚ ਮੌਕਾ ਮਿਲ ਗਿਆ ਹੈ। ਰੁਬੀਨਾ ਦਿਲੈਕ ਬਾਲੀਵੁੱਡ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਸਤੰਬਰ, 2021 ਤੋਂ ਸ਼ੁਰੂ ਹੋ ਜਾ ਰਹੀ ਹੈ।

ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਦਿੱਤੀ ਹੈ ਤੇ ਰੁਬੀਨਾ ਦਿਲੈਕ ਨੇ ਵੀ ਉਨ੍ਹਾਂ ਦੇ ਟਵੀਟ ’ਤੇ ਮੋਹਰ ਲਗਾ ਦਿੱਤੀ ਹੈ। ਇਸ ਤਰ੍ਹਾਂ ਰੁਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਗੁੱਡ ਨਿਊਜ਼ ਹੈ ਕਿ ਉਹ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪਤੀ ਨਿੱਕ ਜੌਨਸ ਨੇ ਪ੍ਰਿਅੰਕਾ ਚੋਪੜਾ ਨੂੰ ਦਿੱਤੀ ਇੰਨੀ ਮਹਿੰਗੀ ਸ਼ਰਾਬ, ਕੀਮਤ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼

ਰੁਬੀਨਾ ਦਿਲੈਕ ਦੀ ਫ਼ਿਲਮ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਤਰਣ ਆਦਰਸ਼ ਨੇ ਟਵੀਟ ਕੀਤਾ ਹੈ, ‘ਰੁਬੀਨਾ ਦਿਲੈਕ ਬਿੱਗ ਸਕ੍ਰੀਨ ’ਤੇ ਡੈਬਿਊ ਕਰਨ ਜਾ ਰਹੀ ਹੈ। ‘ਅਰਧ’ ਨਾਲ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁਛਲ ਡਾਇਰੈਕਟਰ ਬਣਨ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਲਈ ਰੁਬੀਨਾ ਦਿਲੈਕ ਨੂੰ ਸਾਈਨ ਕੀਤਾ ਹੈ।’

ਉਨ੍ਹਾਂ ਅੱਗੇ ਲਿਖਿਆ, ‘ਪਲਾਸ਼ ਦੀ ਫ਼ਿਲਮ ’ਚ ਹਿਤੇਨ ਤੇਜਵਾਨੀ ਵੀ ਨਜ਼ਰ ਆਉਣਗੇ। ‘ਅਰਧ’ ’ਚ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਪਲਾਸ਼ ਮੁਛਲ ਸਤੰਬਰ, 2021 ਤੋਂ ਸ਼ੁਰੂ ਕਰਨਗੇ।’ ਇਸ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਰੁਬੀਨਾ ਦਿਲੈਕ ਨੇ ਲਿਖਿਆ, ‘ਅਰਧ।’

ਨੋਟ– ਰੁਬੀਨਾ ਦੀ ਇਸ ਫ਼ਿਲਮ ਦੀ ਤੁਸੀਂ ਕਿੰਨੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News