ਨੀਰੂ ਬਾਜਵਾ ਦੇ ਬਰਥਡੇ ''ਤੇ ਭੈਣ ਰੁਬੀਨਾ ਬਾਜਵਾ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਇਹ ਵੀਡੀਓ

08/26/2020 4:32:15 PM

ਜਲੰਧਰ (ਬਿਊਰੋ) — ਅੱਜ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਦਾ ਜਨਮਦਿਨ ਹੈ, ਜਿਸ ਕਰਕੇ ਉਨ੍ਹਾਂ ਦੀ ਛੋਟੀ ਭੈਣ ਰੁਬੀਨਾ ਬਾਜਵਾ ਨੇ ਵੀ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਆਪਣੀ ਵੱਡੀ ਭੈਣ ਨੂੰ ਬਰਥਡੇਅ ਵਿਸ਼ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਨੀਰੂ ਨਾਲ ਬਿਤਾਏ ਖ਼ੂਬਸੂਰਤ ਪਲਾਂ ਨੂੰ ਪੇਸ਼ ਕੀਤਾ ਹੈ। ਵੀਡੀਓ 'ਚ ਨੀਰੂ ਬਾਜਵਾ ਦੇ ਬਚਪਨ ਦੀ ਤਸਵੀਰਾਂ, ਫ਼ਿਲਮੀ ਕਰੀਅਰ ਤੋਂ ਲੈ ਕੇ ਦੂਜੀ ਵਾਰ ਮਾਂ ਬਣਨ ਤੱਕ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨੀਰੂ ਬਾਜਵਾ ਨੇ ਵੀ ਸਾਂਝਾ ਕਰਦਿਆਂ ਆਪਣੀ ਭੈਣ ਦਾ ਸ਼ੁਕਰਾਨਾ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

 
 
 
 
 
 
 
 
 
 
 
 
 
 

Happy Birthday 🎂 I love you @neerubajwa may all your wishes keep coming true. 🧿😘💖🥂

A post shared by Rubina Bajwa (@rubina.bajwa) on Aug 25, 2020 at 6:49pm PDT

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਉਹ ਪੰਜਾਬੀ ਸਿਨੇਮੇ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ। ਆਪਣੀ ਭੈਣ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮਾਂ 'ਚ ਕਮਾਲ ਦਾ ਕੰਮ ਕਰ ਰਹੀ ਹੈ। ਉਹ ਪਿਛਲੇ ਸਾਲ 'ਲਾਈਏ ਜੇ ਯਾਰੀਆਂ', 'ਮੁੰਡਾ ਹੀ ਚਾਹੀਦਾ' ਵਰਗੀ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਈ ਸੀ।

 
 
 
 
 
 
 
 
 
 
 
 
 
 

Thank you for this tribute my janu @bajwasabrina ... you literally are my backbone... Harry , me , Aanaya, Aalia ,Aakira are so lucky to have you 🧿🙏🏼❤️

A post shared by Neeru Bajwa (@neerubajwa) on Aug 25, 2020 at 10:15pm PDT


sunita

Content Editor

Related News