ਸ਼ਾਰਟ ਡਰੈੱਸ 'ਚ ਰੁਬੀਨਾ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਵਾਇਰਲ

Friday, Jun 18, 2021 - 01:56 PM (IST)

ਸ਼ਾਰਟ ਡਰੈੱਸ 'ਚ ਰੁਬੀਨਾ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਵਾਇਰਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ 'ਮੁੰਡਾ ਹੀ ਚਾਹੀਦਾ' ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵਾਹ ਵਾਹੀ ਖੱਟਣ ਵਾਲੀ ਅਦਾਕਾਰਾ ਰੁਬੀਨਾ ਬਾਜਵਾ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari

ਰੁਬੀਨਾ ਬਾਜਵਾ ਨੇ ਇੱਕ ਨਹੀਂ ਸਗੋਂ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰੁਬੀਨਾ ਬਾਜਵਾ ਨੇ ਆਸਮਾਨੀ ਰੰਗ ਦਾ ਸਿਲਕ ਵਾਲਾ ਟੋਪ ਪਹਿਨਿਆ ਹੈ, ਜਿਸ ਨਾਲ ਉਸ ਨੇ ਬਲੈਕ ਰੰਗ ਦੀ ਸਟਾਈਲਿਸ਼ ਸਕਰਟ ਪਹਿਨੀ ਹੋਈ ਹੈ।

PunjabKesari

ਇਸ ਸਟਾਈਲਿਸ਼ ਲੁੱਕ 'ਚ ਉਹ ਆਪਣੀਆਂ ਖ਼ੂਬਸੂਰਤ ਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ। ਰੁਬੀਨਾ ਬਾਜਵਾ ਦੀਆਂ ਇਹ ਤਸਵੀਰਾਂ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari
ਦੱਸ ਦਈਏ ਕਿ ਰੁਬੀਨਾ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਪ੍ਰਸ਼ੰਸਕਾਂ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਜੇ ਗੱਲ ਕਰੀਏ ਰੁਬੀਨਾ ਬਾਜਵਾ ਦੀ ਤਾਂ ਉਹ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਫ਼ਿਲਮੀ ਜਗਤ 'ਚ ਕੰਮ ਕਰ ਰਹੀ ਹੈ।

PunjabKesari

ਰੁਬੀਨਾ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2017 'ਚ ਜੱਸੀ ਗਿੱਲ ਅਤੇ ਬੱਬਲ ਰਾਏ ਨਾਲ ਪੰਜਾਬੀ ਫ਼ਿਲਮ 'ਸਰਗੀ' ਨਾਲ ਕੀਤੀ ਸੀ।

PunjabKesari

ਇਸ ਤੋਂ ਇਲਾਵਾ ਰੁਬੀਨਾ ਬਾਜਵਾ 'ਲਾਈਏ ਜੇ ਯਾਰੀਆਂ', 'ਮੁੰਡਾ ਹੀ ਚਾਹੀਦਾ', 'ਲਾਵਾਂ ਫੇਰੇ' ਸਣੇ ਕਈ ਫ਼ਿਲਮਾਂ 'ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

PunjabKesari

PunjabKesari


author

sunita

Content Editor

Related News