ਰੂਬੀਨਾ- ਅਭਿਨਵ ਸ਼ੁਕਲਾ ਪਰਿਵਾਰ ਸਮੇਤ ਸ੍ਰੀ ਹਰਮਿੰਦਰ ਸਾਹਿਬ ਹੋਏ ਨਤਮਸਤਕ

Sunday, Oct 06, 2024 - 12:00 PM (IST)

ਰੂਬੀਨਾ- ਅਭਿਨਵ ਸ਼ੁਕਲਾ ਪਰਿਵਾਰ ਸਮੇਤ ਸ੍ਰੀ ਹਰਮਿੰਦਰ ਸਾਹਿਬ ਹੋਏ ਨਤਮਸਤਕ

ਮੁੰਬਈ- ਇਨ੍ਹੀਂ ਦਿਨੀਂ ਟੀ.ਵੀ. ਅਦਾਕਾਰਾ ਰੂਬੀਨਾ ਦਿਲਾਇਕ ਕੈਮਰਿਆਂ ਦੀ ਝਲਕ ਤੋਂ ਦੂਰ ਆਪਣੇ ਪਰਿਵਾਰ ਨੂੰ ਸਮਾਂ ਦੇ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਪਤੀ ਅਭਿਨਵ ਸ਼ੁਕਲਾ ਅਤੇ ਜੁੜਵਾ ਬੇਟੀਆਂ ਈਧਾ ਅਤੇ ਜੀਵਾ ਨਾਲ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਨੇੜੇ ਖੜ੍ਹੀ ਨਜ਼ਰ ਆ ਰਹੀ ਹੈ।ਰੂਬੀਨਾ ਦਿਲਾਇਕ ਦੀ ਇਹ ਤਸਵੀਰ ਇੱਕ ਪ੍ਰਸ਼ੰਸਕ ਨੇ ਸ਼ੇਅਰ ਕੀਤੀ ਹੈ। ਰੁਬੀਨਾ ਅਤੇ ਅਭਿਨਵ ਨੇ ਆਪਣੀਆਂ ਧੀਆਂ ਨੂੰ ਗੋਦ 'ਚ ਫੜਿਆ ਹੋਇਆ ਹੈ।

PunjabKesari

ਇਕ ਧੀ ਨੇ ਆਪਣੇ ਛੋਟੇ-ਛੋਟੇ ਹੱਥ ਜੋੜ ਲਏ ਹਨ ਜਦਕਿ ਦੂਜੀ ਧੀ ਆਪਣੇ ਪਿਤਾ ਦੀ ਰੀਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਰੁਬੀਨਾ ਨੇ ਹਾਲ ਹੀ 'ਚ ਨਵਰਾਤਰੀ ਦੇ ਪਹਿਲੇ ਦਿਨ ਦੁਨੀਆ ਨੂੰ ਆਪਣੀਆਂ ਧੀਆਂ ਦੇ ਚਿਹਰੇ ਦਿਖਾਏ ਹਨ। ਉਹ ਬੀਤੀ 27 ਨਵੰਬਰ ਨੂੰ ਜੁੜਵਾ ਧੀਆਂ ਦੀ ਮਾਂ ਬਣੀ ਸੀ। ਹੁਣ ਕਰੀਬ 11 ਮਹੀਨਿਆਂ ਬਾਅਦ ਉਸ ਨੇ ਆਪਣੀ ਝਲਕ ਦਿਖਾਈ ਹੈ।

2018 'ਚ ਅਭਿਨਵ ਨਾਲ ਹੋਇਆ ਵਿਆਹ 
ਸ਼ਿਮਲਾ 'ਚ ਜਨਮੀ 37 ਸਾਲਾ ਰੂਬੀਨਾ ਨੇ 21 ਜੂਨ 2018 ਨੂੰ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਹੈ। ਦੋਵੇਂ ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਨਜ਼ਰ ਆ ਚੁੱਕੇ ਹਨ। ਇੱਥੇ ਹੀ ਦੋਵਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਟੁੱਟਣ ਵਾਲਾ ਸੀ ਅਤੇ ਇਸ ਨੂੰ ਬਚਾਉਣ ਲਈ ਉਨ੍ਹਾਂ ਨੇ ਇਕ ਦੂਜੇ ਨੂੰ 6 ਮਹੀਨੇ ਦਾ ਸਮਾਂ ਦਿੱਤਾ ਸੀ। ਜੇਕਰ ਹਾਲਾਤ ਠੀਕ ਨਾ ਹੋਏ ਤਾਂ ਉਹ ਤਲਾਕ ਲੈ ਲੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News