TV ਅਦਾਕਾਰ ਗਿਰੀਜਾ ਸ਼ੰਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Wednesday, Dec 18, 2024 - 10:31 AM (IST)

ਅੰਮ੍ਰਿਤਸਰ- ਬਾਲੀਵੁੱਡ ਅਦਾਕਾਰ ਅਤੇ TV ਸ਼ੋਅ ਮਹਾਭਾਰਤ 'ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰ ਗਿਰੀਜਾ ਸ਼ੰਕਰ ਅੱਜ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਗਿਰੀਜਾ ਆਪਣੀਆਂ ਦੋ ਨਵੀਆਂ ਡਾਕੂਮੈਂਟਰੀ ਫਿਲਮਾਂ ਦੀ ਰਿਲੀਜ਼ ਲਈ ਆਸ਼ੀਰਵਾਦ ਲੈਣ ਇੱਥੇ ਪਹੁੰਚੇ ਸਨ।ਟੀ.ਵੀ. ਅਦਾਕਾਰ ਗਿਰੀਜਾ ਸ਼ੰਕਰ ਨੇ ਗੁਰੂ ਘਰ ਵਿਖੇ ਅਰਦਾਸ ਕੀਤੀ ਅਤੇ ਕੀਰਤਨ ਵੀ ਸਰਵਣ ਕੀਤਾ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਗੁਰੂ ਘਰ ਨਹੀਂ ਆਏ ਸਨ। ਇਸੇ ਲਈ ਅੱਜ ਉਹ ਪਰਮਾਤਮਾ ਦੇ ਦਰ ਤੇ ਹਾਜ਼ਰੀ ਲਗਵਾਉਣ ਆਏ ਹਨ।

ਇਹ ਵੀ ਪੜ੍ਹੋ- ਕੀ ਬਾਦਸ਼ਾਹ ਨੇ ਟ੍ਰੈਫਿਕ ਨਿਯਮਾਂ ਨੇ ਕੀਤੀ ਸੀ ਉਲੰਘਣਾ! ਟੀਮ ਨੇ ਦੱਸੀ ਸੱਚਾਈ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਂਭਾਰਤ ਸੀਰੀਅਲ ਵਿੱਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਅੰਗਰੇਜ਼ੀ ਬਾਲੀਵੁੱਡ ਫਿਲਮਾਂ ਅਤੇ ਕਈ ਹਿੰਦੀ ਫਿਲਮਾਂ ਵੀ ਕੀਤੀਆਂ। ਉਨ੍ਹਾਂ ਦੱਸਿਆ ਕਿ ਦੋ ਡਾਕੂਮੈਂਟਰੀ ਫਿਲਮਾਂ ਬਣ ਚੁੱਕੀਆਂ ਹਨ, ਜਿਸ ਲਈ ਉਹ ਅੱਜ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਵਧੀਆ ਸੂਬਾ ਹੈ ਅਤੇ ਪੰਜਾਬ ਵਾਸੀ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਨ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, Video ਸਾਂਝੀ ਕਰ ਦੱਸਿਆ ਦਰਦ

ਆਉਣ ਵਾਲੀ ਫਿਲਮਾਂ ਬਾਰੇ ਜਾਣਕਾਰੀ ਉਨ੍ਹਾਂ ਦਿੰਦਿਆਂ ਦੱਸਿਆ ਕਿ ਇਹ ਪੰਜਾਬ ਅਤੇ ਪੰਜਾਬੀ ਸੱਭਿਆਚਾਰ ‘ਤੇ ਬਣੀ ਡਾਕੂਮੈਂਟਰੀ ਹੈ। ਜਿਸ ਵਿੱਚ ਪੰਜਾਬ ਦੀ ਇੱਕ ਅਜਿਹੀ ਝਲਕ ਦਿਖਾਈ ਗਈ ਹੈ ਜੋ ਕਿ ਹੋਰ ਕਿਧਰੇ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਬਹੁਤ ਹੀ ਪਿਆਰਾ ਅਤੇ ਪਿਆਰ ਭਰਿਆ ਸੂਬਾ ਹੈ ਜਿੱਥੋਂ ਲੋਕ ਹਮੇਸ਼ਾ ਨਵੀਆਂ ਯਾਦਾਂ ਲੈ ਕੇ ਜਾਂਦੇ ਹਨ ਅਤੇ ਨਵੀਂਆਂ ਯਾਦਾਂ ਬਣਾਉਣ ਲਈ ਮੁੜ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News