‘RRR’ ਨੇ ਵਧਾਇਆ ਦੇਸ਼ ਦਾ ਮਾਣ, ਕ੍ਰਿਟਿਕਸ ਚੁਆਇਸ ਐਵਾਰਡਸ ’ਚ ਜਿੱਤਿਆ ਸਰਵੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਦਾ ਖ਼ਿਤਾਬ

01/16/2023 11:59:48 AM

ਮੁੰਬਈ (ਬਿਊਰੋ)– ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਦੁਨੀਆ ਨੂੰ ਹਿਲਾ ਰਹੀ ਹੈ। ‘ਆਰ. ਆਰ. ਆਰ.’ ਨੇ ਇਕ ਵਾਰ ਫਿਰ ਭਾਰਤ ਦਾ ਨਾਮ ਗਲੋਬਲ ਪਲੇਟਫਾਰਮ ’ਤੇ ਉੱਚਾ ਕੀਤਾ ਹੈ। ਗੋਲਡਨ ਗਲੋਬਸ ਜਿੱਤਣ ਤੋਂ ਬਾਅਦ ਰਾਜਾਮੌਲੀ ਦੀ ਫ਼ਿਲਮ ਨੇ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫ਼ਿਲਮ ਲਈ ਕ੍ਰਿਟਿਕਸ ਚੁਆਇਸ ਐਵਾਰਡ ਜਿੱਤਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਤੇ ਗੁਰਬਖਸ਼ ਦਾ ਟਵਿੱਟਰ ਅਕਾਊਂਟ ਸਸਪੈਂਡ, ਵਿਆਹ ਦੀ ਵਰ੍ਹੇਗੰਢ ਮੌਕੇ ਕੀਤੀਆਂ ਸਨ ਇਹ ਵੀਡੀਓਜ਼ ਪੋਸਟ

ਇਹ ਖ਼ੁਸ਼ਖ਼ਬਰੀ ਕ੍ਰਿਟਿਕਸ ਚੁਆਇਸ ਐਵਾਰਡਜ਼ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਸਾਂਝੀ ਕੀਤੀ ਗਈ ਹੈ। ਟਵੀਟ ’ਚ ਲਿਖਿਆ ਹੈ, ‘ਆਰ. ਆਰ. ਆਰ.’ ਫ਼ਿਲਮ ਦੀ ਕਾਸਟ ਤੇ ਕਰਿਊ ਨੂੰ ਬਹੁਤ-ਬਹੁਤ ਵਧਾਈਆਂ। ਫ਼ਿਲਮ ਨੇ ਸਰਵੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਕ੍ਰਿਟਿਕਸ ਚੁਆਇਸ ਐਵਾਰਡ ਜਿੱਤਿਆ।’’

ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਇਸ ਸ਼੍ਰੇਣੀ ’ਚ ‘ਆਲ ਕੁਇਟ ਆਨ ਦਿ ਵੈਸਟਰਨ ਫਰੰਟ’, ‘ਅਰਜਨਟੀਨਾ 1985’, ‘ਬਾਰਡੋ’, ‘ਫਾਲਸ ਕ੍ਰੋਨੀਕਲ ਆਫ਼ ਏ ਹੈਂਡਫੁੱਲ ਆਫ਼ ਰੂਥਸ’, ‘ਕਲੋਜ਼’ ਤੇ ‘ਡੀਸੀਜ਼ਨ ਟੂ ਲੀਵ’ ਵਰਗੀਆਂ ਫ਼ਿਲਮਾਂ ਨੂੰ ਪਛਾੜ ਕੇ ਇਸ ਐਵਾਰਡ ਦੀ ਹੱਕਦਾਰ ਬਣੀ।

ਕ੍ਰਿਟਿਕਸ ਚੁਆਇਸ ਐਵਾਰਡਸ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਐੱਸ. ਐੱਸ. ਰਾਜਾਮੌਲੀ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਵੀਡੀਓ ’ਚ ਉਹ ਹੱਥ ’ਚ ਟਰਾਫੀ ਫੜੀ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ ’ਤੇ ਜਿੱਤ ਦੀ ਖ਼ੁਸ਼ੀ ਸਾਫ ਦਿਖਾਈ ਦੇ ਰਹੀ ਹੈ। ਇਹ ਪਲ ਨਾ ਸਿਰਫ ‘ਆਰ. ਆਰ. ਆਰ.’ ਫ਼ਿਲਮ ਲਈ, ਸਗੋਂ ਭਾਰਤੀ ਸਿਨੇਮਾ ਲਈ ਵੀ ਬਹੁਤ ਖ਼ਾਸ ਹੈ।

ਇਸ ਤੋਂ ਪਹਿਲਾਂ ਵੀ ਲਾਸ ਏਂਜਲਸ ’ਚ ਆਯੋਜਿਤ 80ਵੇਂ ਗੋਲਡਨ ਗਲੋਬਸ ਐਵਾਰਡਸ ’ਚ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਨੇ ਇਤਿਹਾਸ ਰਚ ਦਿੱਤਾ ਹੈ। ‘ਆਰ. ਆਰ. ਆਰ.’ ਦੇ ਗੀਤ ‘ਨਾਟੂ ਨਾਟੂ’ ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ। ਪ੍ਰਸ਼ੰਸਕ ਇਸ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਸਨ ਤੇ ਹੁਣ ‘ਆਰ. ਆਰ. ਆਰ.’ ਨੇ ਸਰਵੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਕ੍ਰਿਟਿਕਸ ਚੁਆਇਸ ਐਵਾਰਡ ਜਿੱਤ ਲਿਆ ਹੈ।

ਨੋਟ– ਤੁਹਾਨੂੰ ‘ਆਰ. ਆਰ. ਆਰ.’ ਫ਼ਿਲਮ ਕਿਵੇਂ ਦੀ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News