ਸੈਟਰਨ ਐਵਾਰਡ 2022 ''ਚ ''RRR'' ਦੀ ਬੱਲੇ-ਬੱਲੇ, ਮਿਲਿਆ ਬਿਹਤਰੀਨ ਕੌਮਾਂਤਰੀ ਫ਼ਿਲਮ ਦਾ ਪੁਰਸਕਾਰ

10/26/2022 5:26:32 PM

ਮੁੰਬਈ (ਬਿਊਰੋ) : ਐੱਸ. ਐੱਸ. ਰਾਜਾਮੌਲੀ ਦੁਆਰਾ ਨਿਰਦੇਸ਼ਿਤ ਫ਼ਿਲਮ 'RRR' ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਤੋਂ ਲੈ ਕੇ VFX ਤੱਕ ਅਤੇ ਰਾਮ ਚਰਨ ਅਤੇ ਜੂਨੀਅਰ NTR ਦੀ ਜੋੜੀ ਨੂੰ ਸਾਰਿਆਂ ਨੇ ਖੂਬ ਪਿਆਰ ਦਿੱਤਾ ਸੀ। ਕਮਾਈ ਦੇ ਮਾਮਲੇ 'ਚ ਵੀ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਬਣਾਏ ਸਨ। ਇਸ ਦੌਰਾਨ ਹੁਣ 'ਆਰ. ਆਰ. ਆਰ' ਨੇ 'ਸੈਟਰਨ ਐਵਾਰਡਜ਼ 2022' 'ਚ ਬੈਸਟ ਇੰਟਰਨੈਸ਼ਨਲ ਫ਼ਿਲਮ ਦਾ ਐਵਾਰਡ ਜਿੱਤਿਆ ਹੈ।
ਐੱਸ.ਐੱਸ. ਰਾਜਾਮੌਲੀ ਦੀ ਬਲਾਕਬਸਟਰ ਫ਼ਿਲਮ 'ਆਰ. ਆਰ. ਆਰ' ਵਿਦੇਸ਼ਾਂ 'ਚ ਵੀ ਧਮਾਲਾਂ ਮਚਾ ਰਹੀ ਹੈ। ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਇਹ ਫ਼ਿਲਮ ਵਿਦੇਸ਼ੀ ਐਵਾਰਡ ਸ਼ੋਅਜ਼ 'ਚ ਵੀ ਕਾਫ਼ੀ ਨਾਮ ਕਮਾ ਰਹੀ ਹੈ। 'ਆਰ. ਆਰ. ਆਰ' ਨੂੰ 25 ਅਕਤੂਬਰ ਨੂੰ ਸੈਟਰਨ ਐਵਾਰਡਸ ਦੀ 50ਵੀਂ ਵਰ੍ਹੇਗੰਢ ਮੌਕੇ 'ਤੇ ਆਯੋਜਿਤ ਇੱਕ ਪੁਰਸਕਾਰ ਸਮਾਰੋਹ 'ਚ ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ ਨੂੰ ਲੈ ਕੇ NIA ਦੇ ਘੇਰੇ ’ਚ ਅਫਸਾਨਾ ਖ਼ਾਨ, ਅੱਜ 2 ਵਜੇ ਲਾਈਵ ਹੋ ਕਰੇਗੀ ਅਹਿਮ ਖ਼ੁਲਾਸੇ

ਦੱਸ ਦੇਈਏ ਕਿ ਇਸ ਐਵਾਰਡ ਸ਼ੋਅ ਨੂੰ ਆਸਕਰ ਦੀ ਦੌੜ ਦਾ ਪਹਿਲਾ ਸਟਾਪ ਮੰਨਿਆ ਜਾ ਰਿਹਾ ਹੈ। ਅਜਿਹੇ 'ਚ 'RRR' ਦੇ ਨਿਰਮਾਤਾਵਾਂ ਲਈ ਇਹ ਬੇਹੱਦ ਖੁਸ਼ੀ ਦਾ ਪਲ ਹੈ। ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'ਆਰ. ਆਰ. ਆਰ' ਨੂੰ ਅਗਲੇ ਸਾਲ ਹੋਣ ਵਾਲੇ ਆਸਕਰ ਐਵਾਰਡਜ਼ ਲਈ ਕਈ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ ਹੈ। RRR ਦੀ ਸਫ਼ਲਤਾ 'ਤੇ ਐੱਸ. ਐੱਸ. ਰਾਜਾਮੌਲੀ ਨੇ ਲਿਖਿਆ, "ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਫ਼ਿਲਮ RRR ਨੇ ਬੈਸਟ ਇੰਟਰਨੈਸ਼ਨਲ ਫ਼ਿਲਮ ਕੈਟੇਗਰੀ 'ਚ ਸੈਟਰਨ ਐਵਾਰਡ ਜਿੱਤਿਆ ਹੈ। ਮੈਂ ਆਪਣੀ ਪੂਰੀ ਟੀਮ ਦੀ ਤਰਫੋਂ ਜਿਊਰੀ ਦਾ ਧੰਨਵਾਦ ਕਰਦਾ ਹਾਂ। ਅਸੀਂ ਬਹੁਤ ਉਤਸ਼ਾਹਿਤ ਹਾਂ। ਕਾਸ਼ ਮੈਂ ਵਿਅਕਤੀਗਤ ਤੌਰ 'ਤੇ ਉੱਥੇ ਹੁੰਦਾ। ਬਦਕਿਸਮਤੀ ਨਾਲ ਮੈਂ ਹਾਜ਼ਰ ਨਹੀਂ ਹੋ ਸਕਿਆ। ਮੈਂ ਬਾਕੀ ਸਾਰੇ ਜੇਤੂਆਂ ਨੂੰ ਵੀ ਵਧਾਈ ਦੇਣਾ ਚਾਹਾਂਗਾ।"

ਇਹ ਖ਼ਬਰ ਵੀ ਪੜ੍ਹੋ : ਲਾਈਵ ਹੋ ਅਫਸਾਨਾ ਖ਼ਾਨ ਨੇ NIA ਨਾਲ ਹੋਈ ਪੁੱਛਗਿੱਛ ਤੋਂ ਚੁੱਕਿਆ ਪਰਦਾ, ਸਿੱਧੂ ਮੂਸੇ ਵਾਲਾ ਨੂੰ ਲੈ ਕੇ ਆਖੀਆਂ ਇਹ ਗੱਲਾਂ

ਦੱਸਣਯੋਗ ਹੈ ਕਿ ਰਾਮ ਚਰਨ ਅਤੇ ਜੂਨੀਅਰ NTR ਸਟਾਰਰ ਫ਼ਿਲਮ 'RRR' ਨੇ ਬਾਕਸ ਆਫਿਸ 'ਤੇ 1100 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਹੁਣ ਤੱਕ ਦੀਆਂ ਸਭ ਤੋਂ ਸਫ਼ਲ ਭਾਰਤੀ ਫ਼ਿਲਮਾਂ 'ਚੋਂ ਇੱਕ ਹੈ। ਅਮਰੀਕਾ 'ਚ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਬਾਅਦ ਫ਼ਿਲਮ ਨੂੰ ਆਸਕਰ ਐਵਾਰਡ ਲਈ ਵੀ ਭੇਜਿਆ ਗਿਆ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News