ਵਿਕਾਸ ਦੁਬੇ ਦੇ ਐਨਕਾਊਂਟਰ ਤੋਂ ਬਾਅਦ ਚਰਚਾ ''ਚ ਆਏ ਰੋਹਿਤ ਸ਼ੈੱਟੀ, ਜਾਣੋ ਕੀ ਹੈ ਪੂਰਾ ਮਾਮਲਾ

07/10/2020 5:17:21 PM

ਨਵੀਂ ਦਿੱਲੀ (ਵੈੱਬ ਡੈਸਕ) — ਕਾਨਪੁਰ 'ਚ 8 ਪੁਲਸ ਕਰਮਚਾਰੀਆਂ ਨੂੰ ਮਰਾਉਣ ਵਾਲੇ ਮੁੱਖ ਦੋਸ਼ੀ ਵਿਕਾਸ ਦੁਬੇ ਦਾ ਅੱਜ ਸਵੇਰੇ ਐੱਸ. ਟੀ. ਐੱਫ. ਦੀ ਟੀਮ ਨੇ ਐਨਕਾਊਂਟਰ ਕਰ ਦਿੱਤਾ। ਪੁਲਸ ਨੇ ਇਸ ਅਨਕਾਊਂਟਰ ਦੇ ਪੂਰੇ ਘਟਨਾਕ੍ਰਾਮ ਨੂੰ ਜਿਸ ਤਰ੍ਹਾਂ ਨਾਲ ਦੱਸਿਆ ਉਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ 'ਚ ਬਹਿਸ ਸ਼ੁਰੂ ਹੋ ਗਈ ਹੈ। ਕੁਝ ਯੂਜ਼ਰਸ ਯੂਪੀ ਪੁਲਸ ਦੀ ਤਾਰੀਫ਼ ਕਰ ਰਹੇ ਹਨ ਅਤੇ ਉਥੇ ਹੀ ਕਈ ਯੂਜ਼ਰਸ ਰੋਹਿਤ ਸ਼ੈੱਟੀ ਨੂੰ ਯਾਦ ਕਰ ਰਹੇ ਹਨ।

ਕੁਝ ਇਸ ਤਰ੍ਹਾਂ ਹੋਇਆ ਐਨਕਾਊਂਟਰ
ਦੱਸ ਦਈਏ ਕਿ ਐੱਸ. ਟੀ. ਐੱਫ਼. ਦੀ ਟੀਮ ਨੇ ਐਨਕਾਊਂਟਰ ਦੀ ਜੋ ਸਟੋਰੀ ਦੱਸੀ ਕਿ ਪਹਿਲਾ ਗੱਡੀ ਪਲਟੀ ਫ਼ਿਰ ਵਿਕਾਸ ਦੁਬੇ ਨੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫ਼ਿਰ ਪੁਲਸ ਨੇ ਉਸ ਨੂੰ ਸਰੈਂਡਰ ਕਰਨ ਲਈ ਕਿਹਾ ਪਰ ਉਹ ਭੱਜਣ ਲੱਗਾ ਇਸ ਲਈ ਪੁਲਸ ਨੇ ਉਸ ਦਾ ਐਨਕਾਊਂਟਰ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਪੂਰੀ ਘਟਨਾ ਰੋਹਿਤ ਸ਼ੈੱਟੀ ਦੀਆਂ ਫ਼ਿਲਮਾਂ ਨਾਲ ਮਿਲਦਾ ਜੁਲਦਾ ਹੈ। ਇੱਕ ਯੂਜ਼ਰਸ ਨੇ ਲਿਖਿਆ ਕਿ 'ਐਨਕਾਊਂਟਰ ਸਟੋਰੀ ਫ਼ਿਲਮ ਵਾਂਗ ਹੈ। ਪੁਲਸ ਨੂੰ ਫ਼ਿਲਮਾਂ ਲਈ ਸਕ੍ਰਿਪਟ ਲਿਖਣੀ ਚਾਹੀਦੀ। ਰੋਹਿਤ ਸ਼ੈੱਟੀ ਲੋਕੇਸ਼ਨ ਨੂੰ ਜਾਣਨਾ ਚਾਹੁੰਦੇ ਹਨ। #VikasDubeyEncounter

ਮਿਲੀ ਜਾਣਕਾਰੀ ਮੁਤਾਬਕ ਜਦੋਂ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਤਾਂ ਵਿਕਾਸ ਦੁਬੇ ਨੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਘਟਨਾ ਵਾਲੀ ਥਾਂ ਤੋਂ 7-8 ਕਿਲੋਮੀਟਰ ਦੀ ਦੂਰੀ 'ਤੇ ਵਿਕਾਸ ਦੁਬੇ ਅਤੇ ਪੁਲਸ ਦੌਰਾਨ ਮੁਕਾਬਲਾ ਹੋਇਆ, ਜਿਸ 'ਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਕਾਨਪੁਰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੂਰ ਹੋਇਆ। ਵਿਕਾਸ ਨੂੰ ਵੀਰਵਾਰ ਨੂੰ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ਤੋਂ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦੀ ਟੀਮ ਉਸ ਨੂੰ ਲੈਣ ਲਈ ਚਾਰਟਰ ਪਲੇਨ ਰਾਹੀਂ ਉੱਜੈਨ ਗਈ ਸੀ ਪਰ ਵਾਪਸੀ 'ਚ ਉਸ ਨੂੰ ਸੜਕੀ ਮਾਰਗ ਰਾਹੀਂ ਲਿਆਉਣ ਦਾ ਫ਼ੈਸਲਾ ਕੀਤਾ ਗਿਆ।

ਦੱਸਣਯੋਗ ਹੈ ਕਿ ਕਾਨਪੁਰ 'ਚ ਚੌਬੇਪੁਰ ਦੇ ਵਿਕਰੂ ਪਿੰਡ 'ਚ ਪਿਛਲੀ 2 ਜੁਲਾਈ ਦੀ ਰਾਤ ਨੂੰ ਵਿਕਾਸ ਅਤੇ ਉਸ ਦੇ ਸਾਥੀਆਂ ਨੇ 8 ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਿਲਸਿਲੇ 'ਚ ਪੁਲਸ ਹੁਣ ਤੱਕ ਵਿਕਾਸ ਦੇ 5 ਸਾਥੀਆਂ ਨੂੰ ਢੇਰ ਕਰ ਚੁੱਕੀ ਹੈ।


sunita

Content Editor

Related News