John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow

Friday, Jun 23, 2023 - 06:41 AM (IST)

John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow

ਪਾਲੀਵੁੱਡ ਡੈਸਕ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਲੋਕਪ੍ਰੀਅਤਾ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਜਿੱਥੇ ਪੰਜਾਬ ਦੇ ਨਾਲ-ਨਾਲ ਸਮੁੱਚੇ ਭਾਰਤ ਵਿਚ ਉਸ ਦੇ ਅਣਗਿਣਤ ਚਾਹੁਣ ਵਾਲੇ ਹਨ, ਉੱਥੇ ਹੀ ਹੁਣ ਵਿਦੇਸ਼ਾਂ ਦੀਆਂ ਮਸ਼ਹੂਰ ਹਸਤੀਆਂ ਵੀ ਸਿੱਧੂ ਦੀਆਂ ਫ਼ੈਨ ਬਣਦੀਆਂ ਜਾ ਰਹੀਆਂ ਹਨ। ਬੀਤੇ ਦਿਨੀਂ WWE ਦੇ ਸੁਪਰਸਟਾਰ ਜੋਹਨ ਸਿਨਾ ਵੱਲੋਂ ਸਿੱਧੂ ਮੂਸੇਵਾਲਾ ਨੂੰ ਟਵਿੱਟਰ 'ਤੇ ਫੋਲੋ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਵਿਚਾਲੇ ਹੁਣ  WWE ਦੇ ਇਕ ਹੋਰ ਦਿੱਗਜ ਵੱਲੋਂ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ 'ਤੇ ਫ਼ੋਲੋ ਕੀਤਾ ਜਾਣ ਲੱਗ ਪਿਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਹਰਿਆਣਾ ਤੇ ਪੰਜਾਬ ਦੇ 8 ਗੈਂਗਸਟਰਾਂ ਨੂੰ NIA ਨੇ ਭਗੋੜਾ ਐਲਾਨਿਆ, ਡੱਲਾ ਤੇ ਪਟਿਆਲ 'ਤੇ ਰੱਖਿਆ ਲੱਖਾਂ ਦਾ ਇਨਾਮ

WWE ਸੁਪਰਸਟਾਰ ਰਿਕੀਸ਼ੀ ਨੇ Instagram 'ਤੇ ਕੀਤਾ Follow

PunjabKesari

ਸਿੱਧੂ ਮੂਸੇਵਾਲਾ ਨੂੰ ਹੁਣ WWE ਦੇ ਸੁਪਰਸਟਾਰ ਰਿਕੀਸ਼ੀ ਨੇ ਇੰਸਟਾਗ੍ਰਾਮ 'ਤੇ ਫ਼ੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਮਰਹੂਮ ਗਾਇਕ ਦੇ ਚਾਹੁਣ ਵਾਲਿਆਂ ਦੀ ਗਿਣਤੀ ਸਮੁੱਚੇ ਸੰਸਾਰ ਵਿਚ ਲਗਤਾਰ ਵੱਧਦੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ 'ਤੇ ਇਸ ਵੇਲੇ 13.6 ਮੀਲੀਅਨ  ਫਾਲੋਅਰਜ਼ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ - 'ਮੋਦੀ-ਮੋਦੀ' ਦੇ ਨਾਅਰਿਆਂ ਨਾਲ ਗੂੰਜੀ ਅਮਰੀਕੀ ਕਾਂਗਰਸ; PM ਨੇ ਅੱਤਵਾਦ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਰਿਕੀਸ਼ੀ ਅਮਰੀਕੀ ਪ੍ਰੋਫ਼ੈਸ਼ਨਲ ਰੈਸਲਰ ਹੈ ਜੋ WWE ਵਿਚ ਕਈ ਖ਼ਿਤਾਬ ਜਿੱਤ ਚੁੱਕਿਆ ਹੈ। ਉਹ ਇਕ ਵਾਰ ਇੰਟਰਕਾਂਟਿਨੈਂਟਲ ਚੈਂਪੀਅਨ, 2 ਵਾਰ ਵਰਲਡ ਟੈਗ ਟੀਮ ਚੈਂਪੀਅਨ ਅਤੇ ਇਕ ਵਾਰ  WWE ਟੈਗ ਟੀਮ ਚੈਂਪੀਅਨ ਰਹਿ ਚੁੱਕਿਆ ਹੈ। ਕੁੱਝ ਸਾਲ ਪਹਿਲਾਂ ਉਹ WWE ਰੈਸਲਿੰਗ ਕਰੀਅਰ ਨੂੰ ਅਲਵਿਦਾ ਕਹਿ ਚੁੱਕਿਆ ਹੈ। ਇਸ ਵੇਲੇ ਉਹ WWE ਹਾਲ ਆਫ਼ ਫੇਮ ਵਿਚ ਸ਼ਾਮਲ ਹੈ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News