ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ

Tuesday, Oct 04, 2022 - 01:25 PM (IST)

ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਜੋੜੇ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ’ਚ ਵਿਆਹ ਕਰਵਾ ਲਿਆ ਹੈ। ਹਾਲ ਹੀ ’ਚ ਜੋੜੇ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : BRIDE TO BE ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ

ਰਿਚਾ ਚੱਢਾ ਅਤੇ ਅਲੀ ਫ਼ਜ਼ਲ ਨੇ ਆਪਣੇ ਵਿਆਹ ਦੇ ਆਊਟਫ਼ਿਟਜ਼ ਇਕੋ ਰੰਗ ਦੇ ਰੱਖੇ ਹਨ। ਇਸ ਜੋੜੇ ਨੇ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖ਼ੋਸਲਾ ਵੱਲੋਂ ਡਿਜ਼ਾਈਨ ਕੀਤੇ ਸ਼ਾਹੀ ਜੋੜੇ ’ਚ ਵਿਆਹ ਕਰਵਾਇਆ।

PunjabKesari

ਦੋਵੇਂ ਤਸਵੀਰਾਂ ’ਚ ਸ਼ਾਨਦਾਰ ਲੱਗ ਰਹੇ ਹਨ। ਪ੍ਰਸ਼ੰਸਕਾਂ ਰਿਚਾ-ਅਲੀ ਦੀ ਜੋੜੀ ਨੇ ਬੇਹੱਦ ਪਸੰਦ ਕਰ ਰਹੇ ਹਨ। ਦੋਵਾਂ ਦੇ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਜੋੜੇ ਨੇ ਮੁਸਲਿਮ ਰੀਤੀ-ਰਿਵਾਜਾਂ ਨਾਲ ਨਿਕਾਹ ਕੀਤਾ ਹੈ। ਰਿਚਾ ਚੱਢਾ ਸ਼ਰਾਰਾ ਸੂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੈਵੀ ਨੈੱਕਲੇਸ ਅਤੇ ਮੈਚਿੰਗ ਝੁਮਕੇ ਪਾਏ ਹਨ। 

PunjabKesari

ਇਸ ਦੇ ਨਾਲ ਅਦਾਕਾਰਾ ਨੇ ਨੱਕ ’ਚ ਨਥਨੀ ਪਾਈ ਹੈ ਜੋ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਰਿਚਾ ਦੇ ਸਿਰ ਦਾ ਝੂਮਰ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ। 

PunjabKesari

ਇਹ ਵੀ ਪੜ੍ਹੋ : ਦੁਬਈ ਰੈਸਟੋਰੈਂਟ ’ਚ ਕਪਿਲ ਸ਼ਰਮਾ ਹੋਏ ਪ੍ਰੈਂਕ ਦਾ ਸ਼ਿਕਾਰ, ਵੀਡੀਓ ਦੇਖ ਨਹੀਂ ਰੁੱਕੇਗਾ ਹਾਸਾ

ਇਸ ਲੁੱਕ ’ਚ ਅਦਾਕਾਰਾ ਰਾਜਕੁਮਾਰੀ ਦੀ ਤਰ੍ਹਾਂ ਲਗ ਰਹੀ ਹੈ। ਇਸ ਦੇ ਨਾਲਅਲੀ ਫ਼ਜ਼ਲ ਵੀ ਸ਼ੇਰਵਾਨੀ ਲੁੱਕ ’ਚ ਸ਼ਾਨਦਾਰ ਨਜ਼ਰ ਆ ਰਹੇ ਹਨ।

PunjabKesari

ਦੋਵਾਂ ਨੇ ਇਕ ਦੂਜੇ ਨਾਲ ਖੂਬਸੂਰਤ ਪੋਜ਼ ਦਿੱਤੇ। ਪ੍ਰਸ਼ੰਸਕਾਂ ਜੋੜੇ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਰ ਕੋਈ ਇਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।

PunjabKesariਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਦੋਵੇਂ ਇਕ-ਦੂਜੇ ਨਾਲ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਦੱਸ ਦੇਈਏ ਰਿਚਾ ਅਤੇ ਅਲੀ ਪਹਿਲੀ ਵਾਰ ਫ਼ੁਕਰੇ ਦੇ ਸੈੱਟ ’ਤੇ ਮਿਲੇ ਸਨ। ਜੋੜਾ ਉਦੋਂ ਤੋਂ ਹੀ ਰਿਲੇਸ਼ਨਸ਼ਿਪ ’ਚ ਹੈ। ਦੋਵੇਂ ‘ਫੁਕਰੇ 3’ ’ਚ ਵੀ ਨਜ਼ਰ ਆਉਣਗੇ ਜੋ ਵਿਆਹ ਤੋਂ ਬਾਅਦ ਇਸ ਜੋੜੇ ਦੀ ਪਹਿਲੀ ਫ਼ਿਲਮ ਹੋਵੇਗੀ।

 


 


author

Shivani Bassan

Content Editor

Related News