ਕੋਰੋਨਾ ਦੇ ਚਲਦਿਆਂ ਰੀਆ ਨੇ ਸਾਂਝੀ ਕੀਤੀ ਹਨੂੰਮਾਨ ਚਾਲੀਸਾ ਦੀ ਤਸਵੀਰ, ਲਿਖਿਆ ਇਹ ਸੁਨੇਹਾ

Tuesday, Apr 27, 2021 - 04:45 PM (IST)

ਕੋਰੋਨਾ ਦੇ ਚਲਦਿਆਂ ਰੀਆ ਨੇ ਸਾਂਝੀ ਕੀਤੀ ਹਨੂੰਮਾਨ ਚਾਲੀਸਾ ਦੀ ਤਸਵੀਰ, ਲਿਖਿਆ ਇਹ ਸੁਨੇਹਾ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਰੀਆ ਚੱਕਰਵਰਤੀ ਕਾਫੀ ਸੁਰਖ਼ੀਆਂ ’ਚ ਰਹਿੰਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਲੋਕਾਂ ਦੇ ਨਿਸ਼ਾਨੇ ’ਤੇ ਵੀ ਰਹੀ ਹੈ। ਰੀਆ ਦਾ ਨਾਂ ਜਦੋਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੇ ਡਰੱਗਸ ਮਾਮਲੇ ’ਚ ਸਾਹਮਣੇ ਆਇਆ ਹੈ, ਉਦੋਂ ਤੋਂ ਉਹ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੀ ਹੈ।

ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਰੀਆ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਸੀ ਤੇ ਆਪਣੀ ਇਕ ਤੋਂ ਵੱਧ ਕੇ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰਦੀ ਸੀ ਪਰ ਹੁਣ ਰੀਆ ਕਦੇ-ਕਦੇ ਹੀ ਕੁਝ ਪੋਸਟ ਕਰਦੀ ਹੈ। ਫਿਲਹਾਲ ਦੇਸ਼ ’ਚ ਫੈਲੀ ਕੋਰੋਨਾ ਮਹਾਮਾਰੀ ਦੌਰਾਨ ਰੀਆ ਮੁੜ ਤੋਂ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਰੀਆ ਲਗਾਤਾਰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਕੋਵਿਡ ਦੇ ਇਸ ਮਾੜੇ ਦੌਰ ’ਚ ਮਦਦ ਦੇਣ ਵਾਲੀ ਜਾਣਕਾਰੀ ਸਾਂਝੀ ਕਰ ਰਹੀ ਹੈ। ਇਸ ਦੌਰਾਨ ਅੱਜ ਹਨੂੰਮਾਨ ਜਅੰਤੀ ਮੌਕੇ ਰੀਆ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Rhea Chakraborty (@rhea_chakraborty)

ਇਸ ਤਸਵੀਰ ’ਚ ਰੀਆ ਦੇ ਹੱਥ ’ਚ ਹਨੂੰਮਾਨ ਚਾਲੀਸਾ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਨ ਦੇ ਨਾਲ ਰੀਆ ਨੇ ਲਿਖਿਆ, ‘जै जै जै हनुमान गोसाईं। कृपा करहु गुरुदेव की नाई।’

ਉਸ ਨੇ ਅੱਗੇ ਲਿਖਿਆ, ‘ਸਾਨੂੰ ਇਸ ਤੂਫ਼ਾਨ ਨਾਲ ਲੜਨ ਦੀ ਸ਼ਕਤੀ ਦਿਓ, ਸਾਨੂੰ ਇਸ ਦੁੱਖ ਨਾਲ ਜੂਝਣ ਦੀ ਤਾਕਤ ਦਿਓ। ਜਲਦੀ ਠੀਕ ਹੋਣ ਲਈ ਸਾਨੂੰ ਆਪਣਾ ਆਸ਼ੀਰਵਾਦ ਦਿਓ। ਜੈ ਬਜਰੰਗਬਲੀ।’

ਨੋਟ– ਰੀਆ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News