ਹੁਣ ਰੀਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ ਤੇ RML ਦੇ ਡਾਕਟਰ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ

09/08/2020 9:23:21 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਤੇ ਆਰ. ਐਮ. ਐਲ. ਦੇ ਡਾਕਟਰ ਤੂਨ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਜਾਅਲੀ ਮੈਡੀਕਲ ਦਸਤਾਵੇਜ਼ਾਂ ਦੇ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ ਨੂੰ ਹੋਈ ਮੌਤ ਤੋਂ ਬਾਅਦ ਅਦਾਕਾਰ ਦਾ ਪਰਿਵਾਰ ਵੱਖ-ਵੱਖ ਤਰੀਕਿਆਂ ਨਾਲ ਰੀਆ ਚੱਕਰਵਰਤੀ 'ਤੇ ਦੋਸ਼ ਲਾ ਰਿਹਾ ਹੈ। ਇਸ ਦੇ ਨਾਲ ਹੀ ਰੀਆ ਚੱਕਰਵਰਤੀ ਸੁਸ਼ਾਂਤ ਦੇ ਪਰਿਵਾਰ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਸੁਸ਼ਾਂਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਸੀ. ਬੀ. ਆਈ., ਈਡੀ ਤੇ ਐਨ. ਸੀ. ਬੀ. ਮਾਮਲੇ ਦੀ ਜਾਂਚ ਕਰ ਰਹੇ ਹਨ।

ਬੀਤੇ 2 ਦਿਨਾਂ ਤੋਂ ਐਨ. ਸੀ. ਬੀ. ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਕੇਸ ਵਿਚ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰ ਰਹੀ ਹੈ। ਰੀਆ ਨੂੰ ਐਨ. ਸੀ. ਬੀ. ਨੇ ਐਤਵਾਰ ਨੂੰ ਇਸ ਮਾਮਲੇ 'ਚ ਪਹਿਲੀ ਵਾਰ ਲਗਪਗ 6 ਘੰਟੇ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਰੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਸੀ. ਬੀ. ਆਈ. ਵੀ ਪੁੱਛਗਿੱਛ ਕਰ ਚੁੱਕੀ ਹੈ।

ਸੁਸ਼ਾਂਤ ਨੂੰ ਲੈ ਕੇ ਕੁੱਕ ਦੀਪੇਸ਼ ਸਾਵੰਤ ਨੇ ਕੀਤੇ ਕਈ ਖ਼ੁਲਾਸੇ
ਸੁਸ਼ਾਂਤ ਦਾ ਕੁੱਕ ਦੀਪੇਸ਼ ਸਾਵੰਤ ਵੀ ਇਸ ਸਮੇਂ ਐੱਨ. ਸੀ. ਬੀ. ਦੀ ਕਸਟੱਡੀ 'ਚ ਹੈ। ਹਾਲ ਹੀ 'ਚ ਦੀਪੇਸ਼ ਨੇ ਸੁਸ਼ਾਂਤ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਪੁੱਛਗਿੱਛ ਦੌਰਾਨ ਦੀਪੇਸ਼ ਸਾਵੰਤ ਨੇ ਐੱਨ. ਸੀ. ਬੀ. ਨੂੰ ਦੱਸਿਆ ਕਿ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2018 'ਚ 'ਗਾਂਜਾ' ਪੀਂਦੇ ਦੇਖਿਆ ਸੀ। ਸਾਵੰਤ ਮੁਤਾਬਕ, ਉਹ ਕਦੇ ਖ਼ੁਦ ਸੁਸ਼ਾਂਤ ਲਈ 'ਗਾਂਜਾ' ਖਰੀਦ ਕੇ ਨਹੀਂ ਲੈ ਕੇ ਆਇਆ ਪਰ ਅਦਾਕਾਰ ਦੇ ਸਟਾਫ਼ ਦਾ ਹੀ ਇੱਕ ਸ਼ਖ਼ਸ ਨਸ਼ੇ ਦਾ ਸਾਮਾਨ ਲਿਆਂਦਾ ਸੀ। ਦੀਪੇਸ਼ ਨੇ ਦੱਸਿਆ ਕਿ ਸੁਸ਼ਾਂਤ ਦੇ ਸਟਾਫ਼ 'ਚ ਇੱਕ ਰਿਸ਼ੀਕੇਸ਼ ਪਵਾਰ ਨਾਂ ਦਾ ਸ਼ਖ਼ਸ ਸੀ ਤੇ ਉਹੀ ਅਦਾਕਾਰ ਲਈ ਨਸ਼ਾ ਕਰਨ ਵਾਲੀਆਂ ਚੀਜ਼ਾਂ ਲੈ ਕੇ ਆਉਂਦਾ ਸੀ। ਇਸ ਤੋਂ ਇਲਾਵਾ ਅੱਬਾਸ ਖਾਲੋਈ ਨਾਂ ਦਾ ਸ਼ਖ਼ਸ ਸੁਸ਼ਾਂਤ ਲਈ ਗਾਂਜਾ ਤੇ ਚਰਮ ਤਿਆਰ ਕਰਦਾ ਸੀ ਤੇ ਉਸ ਦੇ ਨਾਲ ਪੀਂਦਾ ਵੀ ਸੀ। ਦੀਪੇਸ਼ ਨੇ ਕਿਹਾ, 'ਸਤੰਬਰ 2018 'ਚ ਨੌਕਰੀ ਦੇ ਦੋ-ਤਿੰਨ ਦਿਨ ਬਾਅਦ ਮੈਂ ਸੁਸ਼ਾਂਤ ਨੂੰ ਗਾਂਜਾ ਇਸਤੇਮਾਲ ਕਰਦੇ ਹੋਏ ਦੇਖਿਆ ਸੀ। ਇੱਕ ਦਿਨ ਮੈਂ ਕੁੱਕ ਅਸ਼ੋਕ ਨੂੰ ਪੁੱਛਿਆ ਕਿ ਸੁਸ਼ਾਂਤ ਸਰ ਵੀ ਵੀਡ ਲੈਂਦੇ ਹਨ? ਤਾਂ ਉਸ ਨੇ ਹਾਂ 'ਚ ਕਿਹਾ ਤੇ ਦੱਸਿਆ ਕਰਨ ਨੇ ਪਹਿਲੀ ਵਾਰ ਸੁਸ਼ਾਂਤ ਸਰ ਨੂੰ ਗਾਂਜਾ ਤੇ ਚਰਸ ਦਿੱਤਾ ਸੀ। ਉਸ ਦੌਰਾਨ ਅੱਬਾਸ, ਸੁਸ਼ਾਂਤ ਸਰ ਲਈ ਗਾਂਜਾ ਜਾਂ ਚਰਸ ਤਿਆਰ ਕਰ ਰਹੇ ਸਨ।

ਖ਼ਬਰ ਇਹ ਵੀ ਹੈ ਕਿ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਤੇ ਦੀਪੇਸ਼ ਸਾਵੰਤ ਨੇ ਐੱਨ. ਸੀ. ਬੀ. ਤੋਂ ਪੁੱਛਗਿੱਛ 'ਚ ਦੱਸਿਆ ਹੈ ਕਿ ਅਦਾਕਾਰ ਦੀਆਂ ਪਾਰਟੀਆਂ 'ਚ ਡਰੱਗਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪਾਰਟੀ ਦਿੱਗਜ਼ ਅਦਾਕਾਰ ਦੇ ਫਾਰਮਹਾਊਸ 'ਚ ਹੁੰਦੀਆਂ ਸਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੈਮੁਅਲ ਨੇ ਬਾਲੀਵੁੱਡ ਇੰਡਸਟਰੀ ਦੇ ਕੁਝ ਨਾਂ ਦਾ ਵਾਂ ਖ਼ੁਲਾਸਾ ਕੀਤਾ ਹੈ, ਜੋ ਇਸ ਪਾਰਟੀਆਂ ਦਾ ਹਿੱਸਾ ਹੋਇਆ ਕਰਦੇ ਸਨ ਅਤੇ ਡਰੱਗਜ਼ ਦਾ ਸੇਵਨ ਕਰਦੇ ਸਨ।


sunita

Content Editor

Related News